28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨਿਰਮਲ ਕੁਟੀਆ ਜੌਹਲਾਂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਅੱਜ

Ad Position 21
No active advertisement
ਅਜੀਤ ਡੈਸਕ 15-05-2026
ਚੁਗਿੱਟੀ/ਜੰਡੂ ਸਿੰਘਾ, 14 ਮਈ (ਨਰਿੰਦਰ ਲਾਗੂ)-ਜਲੰਧਰ-ਹੁਸਿਆਰਪੁਰ ਮਾਰਗ 'ਤੇ ਸਥਿਤ ਨਿਰਮਲ ਕੁਟੀਆ ਜੋਹਲਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੇਠ ਮਹੀਨੇ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 15 ਮਈ ਨੂੰ ਕਰਵਾਇਆ ਜਾਵੇਗਾ | ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ | ਉਸ ਉਪਰੰਤ ਸਜਾਏ ਹੋਏ ਦੀਵਾਨ ਵਿੱਚ ਵੱਖ-ਵੱਖ ਰਾਗੀ ਤੇ ਢਾਡੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਸ ਦੌਰਾਨ ਉਕਤ ਗੁਰੂ ਘਰ ਦੇ ਮੁਖੀ ਸੰਤ ਬਾਬਾ ਜੀਤ ਸਿੰਘ ਆਪਣੇ ਰੂਹਾਨੀ ਪ੍ਰਵਚਨਾਂ ਦੀ ਸਾਂਝ ਹਾਜ਼ਰੀਨ ਨਾਲ ਪਾਉਂਦੇ ਹੋਏ ਸਭਨਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕਰਨਗੇ | ਸਮਾਗਮ ਦੀ ਸਮਾਪਤੀ 'ਤੇ ਸੇਵਾਦਾਰਾਂ ਵੱਲੋਂ ਹਾਜ਼ਰੀਨ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਵਿਚਾਰ ਚਰਚਾ 24 ਨੂੰ ਅਗਲੀ ਖ਼ਬਰ ਸੀਮਾ ਚੋਪੜਾ ਵਲੋਂ ਆਪਣੀ ਰਚਿਤ ਕਿਤਾਬ 'ਟਾਈਮਲੈੱਸ ਟਰੇਲ' ਡਿਪਟੀ ਚੀਫ ਮਨਿਸਟਰ ਦੀਯਾ ਕੁਮਾਰੀ ਕੀਤੀ ਨੂੰ ਭੇਟ <br/>
Ad Position 24