28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਹੇਮਕੁੰਟ ਪਬਲਿਕ ਸਕੂਲ 12ਵੀਂ ਜਮਾਤ ਦਾ ਸੀਬੀਐੱਸਈ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 15-05-2026
ਜਲੰਧਰ, 14 ਮਈ (ਪਵਨ ਖਰਬੰਦਾ)-ਸੀ.ਬੀ.ਐੱਸ.ਈ. ਬੋਰਡ ਵੱਲੋਂ ਘੋਸ਼ਿਤ ਕੀਤੇ ਗਏ ਸਾਲਾਨਾ ਪ੍ਰੀਖਿਆ ਨਤੀਜਿਆਂ ਵਿੱਚ 12ਵੀਂ ਕਲਾਸ ਦਾ ਹੇਮਕੁੰਟ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸ਼ੁਭ ਮੌਕੇ 'ਤੇ ਸਕੂਲ ਦੇ ਚੇਅਰਮੈਨ ਪ੍ਰੋ. ਮਨਜੀਤ ਸਿੰਘ, ਪਿ੍ੰਸਿਪਲ ਮੈਡਮ ਮਨਜੋਤ ਕੌਰ, ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਹਰਪ੍ਰੀਤ ਕੌਰ ਜੌਲੀ, ਗੁਰਪ੍ਰੀਤ ਕੌਰ ਜੌਲੀ, ਰਮਨਜੀਤ ਕੌਰ ਜੌਲੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਇਸਦੇ ਨਾਲ ਹੀ ਚੇਅਰਮੈਨ ਪ੍ਰੋ. ਮਨਜੀਤ ਸਿੰਘ ਨੇ 12ਵੀਂ ਕਲਾਸ ਦੇ 100% ਪ੍ਰੀਖਿਆ ਨਤੀਜੇ ਲਈ ਅਧਿਆਪਕਾਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਅਧਿਆਪਕਾਂ ਨੂੰ ਬੱਚਿਆਂ ਨੂੰ ਹੋਰ ਵੀ ਚੰਗੇ ਢੰਗ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ | 12ਵੀਂ ਕਲਾਸ ਵਿੱਚ ਅਮਨਦੀਪ ਕੌਰ (ਆਰਟਸ ਸਟਰੀਮ) ਨੇ ਅੰਗਰੇਜ਼ੀ-95%, ਹਿਸਟਰੀ ਵਿੱਚ 91% (11 ਗ੍ਰੇਡ) ਪ੍ਰਾਪਤ ਕਰਕੇ ਪਹਿਲਾ ਅਤੇ ਮਨਜੋਤ ਸਿੰਘ ਨੇ (ਕਾਮਰਸ ਸਟਰੀਮ) ਅੰਗਰੇਜ਼ੀ-91% (11 ਗ੍ਰੇਡ), ਬਿਜ਼ਨਸ ਸਟਡੀ-89%, ਮਾਰਕੀਟਿੰਗ-89%, ਫਿਜ਼ਿਕਲ ਐਜੂਕੇਸ਼ਨ-85% ਅੰਕ ਪ੍ਰਾਪਤ ਕਰਕੇ ਦੂਸਰਾ, ਮਨੀਸ਼ ਕੁਮਾਰ ਨੇ ਮਾਰਕੀਟਿੰਗ-91% (11 ਗ੍ਰੇਡ), ਅੰਗਰੇਜ਼ੀ-85%, ਬਿਜ਼ਨਸ ਸਟਡੀ-88% ਅੰਕ ਪ੍ਰਾਪਤ ਕਰਕੇ ਤੀਸਰਾ ਅਤੇ ਤੇਜਪਾਲ ਮਹੇ ਨੇ ਅਕਾਊਾਟਸ-88%, ਮਾਰਕੀਟਿੰਗ-85%, ਇਕਨਾਮਿਕਸ-84% ਪ੍ਰਾਪਤ ਕਰਕੇ ਚੌਥਾ ਅਤੇ ਜਸਪ੍ਰੀਤ ਕੌਰ ਨੇ (ਆਰਟਸ ਸਟਰੀਮ) ਮਾਰਕੀਟਿੰਗ-93% (11 ਗ੍ਰੇਡ), ਪੰਜਾਬੀ-87%, ਹਿਸਟਰੀ-88%, ਫਿਜ਼ਿਕਲ ਐਜੂਕੇਸ਼ਨ-80% ਅੰਕ ਪ੍ਰਾਪਤ ਕਰਕੇ ਪੰਜਵਾਂ ਅਤੇ ਦੀਪੇਂਦਰ ਕੁਮਾਰ ਨੇ (ਕਾਮਰਸ ਸਟਰੀਮ) ਅੰਗਰੇਜ਼ੀ ਅਤੇ ਮਾਰਕੀਟਿੰਗ-91% (11 ਗ੍ਰੇਡ), ਫਿਜ਼ਿਕਲ ਐਜੂਕੇਸ਼ਨ-85%, ਬਿਜ਼ਨਸ ਸਟਡੀ-84% ਅੰਕ ਪ੍ਰਾਪਤ ਕਰਕੇ ਛੇਵਾਂ ਸਥਾਨ ਅਤੇ ਹਰਪ੍ਰੀਤ ਕੌਰ ਨੇ (ਕਾਮਰਸ ਸਟਰੀਮ) ਮਾਰਕੀਟਿੰਗ-90% (11 ਗ੍ਰੇਡ), ਬਿਜ਼ਨਸ ਸਟਡੀ-81% ਅੰਕ ਪ੍ਰਾਪਤ ਕਰਕੇ ਸੱਤਵਾਂ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਪੂਰੇ ਸਕੂਲ ਵਿੱਚ ਖੁਸ਼ੀ ਦੇ ਇਸ ਮੌਕੇ 'ਤੇ ਵਿਦਿਆਰਥੀਆਂ ਨੇ ਮਠਿਆਈ ਵੰਡਦੇ ਹੋਏ ਅਧਿਆਪਕਾਂ ਦਾ ਆਸ਼ੀਰਵਾਦ ਲਿਆ | ਸਭ ਨੇ ਆਪਣੀ ਸ਼ਾਨਦਾਰ ਯੋਗਤਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸਦੇ ਨਾਲ ਹੀ ਉਨ੍ਹਾਂ ਨੇ ਭਵਿੱਖ ਵਿੱਚ ਸਿੱਖਿਆ ਦੇ ਹਰ ਖੇਤਰ ਵਿੱਚ ਵਧੀਆ ਨਤੀਜੇ ਲਿਆਉਣ ਦਾ ਵਚਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਬਾਬਾ ਜਵਾਹਰ ਦਾਸ ਨੇ ਇਲਾਕੇ 'ਚ ਸਮਾਜ ਸੇਵਾ ਦੀ ਜੋਤ ਜਗਾਈ-ਐਡ. ਧਾਮੀ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਕੋ ਐੱਡ ਦੇ ਵਿਦਿਆਰਥੀਆਂ ਨੇ 12ਵੀਂ ਦੇ ਨਤੀਜੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>
Ad Position 24