28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਲੰਬਾ ਪਿੰਡ ਤੋਂ ਸੁੱਚੀ ਪਿੰਡ ਰੋਡ 'ਤੇ ਪਾਣੀ ਖੜੇ੍ਹ ਹੋਣ ਬਾਰੇ ਹਾਈਵੇ ਅਧਿਕਾਰੀਆਂ ਨੂੰ ਸ਼ਿਕਾਇਤ

Ad Position 21
No active advertisement
ਹਾਈਵੇ ਅਧਿਕਾਰੀ ਸੰਜੇ ਮਿਸ਼ਰਾ ਨੂੰ ਮੰਗ-ਪੱਤਰ ਦਿੰਦੇ ਹੋਏ ਇਲਾਕੇ ਦੇ ਲੋਕ | ਤਸਵੀਰ: ਜੀ. ਪੀ. ਸਿੰਘ <br/> 15-05-2026
ਜਲੰਧਰ, 14 ਮਈ (ਸ਼ਿਵ)-ਲੰਬਾ ਪਿੰਡ ਤੋਂ ਸੁੱਚੀ ਪਿੰਡ ਰੋਡ ਵਾਲੀ ਸਾਈਡ ਦੇ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਐਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਨੂੰ ਇਸ ਇਲਾਕੇ ਵਿਚ ਲੰਬੇ ਸਮੇਂ ਤੋਂ ਖੜੇ ਹੁੰਦੇ ਪਾਣੀ ਅਤੇ ਸੀਵਰੇਜ ਸਮੱਸਿਆ ਹੱਲ ਕਰਵਾਉਣ ਦੀ ਮੰਗ ਕੀਤੀ ਹੈ | ਲੋਕਾਂ ਨੇ ਹਾਈਵੇ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਰੋਡ 'ਤੇ ਸੀਵਰੇਜ ਨਹੀਂ ਪਿਆ ਹੈ ਤੇ ਕਈ ਦਿਨ ਤੱਕ ਹਾਈਵੇ 'ਤੇ ਖੜੇ੍ਹ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਹੈ | ਉਨਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ | ਉਹ ਕਈ ਬਾਰ ਨਿਗਮ ਕਮਿਸ਼ਨਰ ਕੋਲ ਵੀ ਸ਼ਿਕਾਇਤ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਹੈ | ਲੋਕਾਂ ਨੇ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਨਵਾਂ ਸੀਵਰੇਜ ਪਾਇਆ ਜਾਵੇ ਅਤੇ ਇਸ ਰੋਡ ਤੋਂ ਮਿੱਟੀ ਨਾ ਚੁੱਕੀ ਜਾਵੇ ਤਾਂ ਜੋ ਇਹ ਰਸਤਾ ਹੋਰ ਖ਼ਰਾਬ ਨਾ ਹੋਵੇ | ਇਸ ਮੌਕੇ ਹਾਈਵੇ ਦੇ ਅਧਿਕਾਰੀ ਸ੍ਰੀ ਸੰਜੇ ਮਿਸ਼ਰਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਸਮੱਸਿਆ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਇਸ ਮੌਕੇ ਕਾਕਾ ਜੇ. ਸੀ. ਬੀ., ਸੋਨੂੰ ਗੋਗਾ, ਬਲਬੀਰ ਵੇਲੂ, ਵਿਕਾਸ ਬਜਾਜ, ਮਲਹੋਤਰਾ, ਵਿਕੀ ਐੱਸ. ਕੇ., ਰਾਕੇਸ਼, ਰਾਕੇਸ਼ ਸ਼ਿੰਗਾਰਾ, ਗੋਲਡੀ, ਦਵਿੰਦਰ, ਬਾਬਾ ਇਲੈਕਟ੍ਰੀਸ਼ੀਅਨ, ਮੈਂਗੀ ਮੋਟਰ, ਬਚਨ ਕਰੇਨ ਤੇ ਹੋਰ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਹਿਰ ਵਾਲੇ ਸਵਾਦ ਦੀ ਆਦੀ ਹੋ ਰਹੀ ਨਵੀਂ ਪੀੜ੍ਹੀ ਅਗਲੀ ਖ਼ਬਰ ਸਰਕਾਰ ਵਲੋਂ ਬਣਾਏ ਕਾਨੂੰਨ ਵਿਚਲੀਆਂ ਮੱਦਾਂ (ਧਾਰਾ) 'ਤੇ ਚਰਚਾ ਕਰਨ ਲਈ ਗੁਰਦੁਆਰਾ ਪ੍ਰਬੰਧਕਾਂ ਦੀ ਹੋਈ ਇਕੱਤਰਤਾ
Ad Position 24