28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜ਼ਹਿਰ ਵਾਲੇ ਸਵਾਦ ਦੀ ਆਦੀ ਹੋ ਰਹੀ ਨਵੀਂ ਪੀੜ੍ਹੀ

Ad Position 21
No active advertisement
ਅਜੀਤ ਡੈਸਕ 15-05-2026
ਮਕਸੂਦਾਂ 14 ਮਈ (ਸੌਰਵ ਮਹਿਤਾ)-ਸਕੂਲਾਂ ਦੇ ਬਾਹਰ ਲੱਗੀਆਂ ਰੇੜੀਆਂ 'ਤੇ ਹਰ ਰੋਜ਼ ਇੱਕ ਖਤਰਨਾਕ ਭੀੜ ਇਕੱਠੀ ਹੁੰਦੀ ਹੈ | ਇਹ ਭੀੜ ਕਿਸੇ ਮੇਲੇ ਦੀ ਨਹੀਂ, ਸਗੋਂ ਉਸ ਪੀੜ੍ਹੀ ਦੀ ਹੈ ਜੋ ਹੌਲੀ-ਹੌਲੀ ਸਵਾਦ ਦੇ ਨਾਮ 'ਤੇ ਆਪਣੀ ਸਿਹਤ ਬਰਬਾਦ ਕਰ ਰਹੀ ਹੈ | ਛੋਟੇ ਬੱਚਿਆਂ ਦੇ ਹੱਥਾਂ ਵਿੱਚ ਹੁਣ ਦੁੱਧ ਦਾ ਗਿਲਾਸ ਨਹੀਂ, ਮੈਦੇ ਨਾਲ ਭਰੀਆਂ ਪਲੇਟਾਂ ਦਿਖ ਰਹੀਆਂ ਹਨ | ਮੋਮੋਜ਼, ਬਰਗਰ, ਪੀਜ਼ੇ, ਫਰੈਂਚ ਫਰਾਈਜ਼ ਅਤੇ ਰੰਗੀਨ ਸੌਸਾਂ ਹੁਣ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਹਨ | ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸਕੂਲਾਂ ਦੇ ਬਾਹਰ ਵਿਕ ਰਹੇ ਖਾਣੇ ਦੀ ਹਕੀਕਤ ਚਿੰਤਾਜਨਕ ਬਣਦੀ ਜਾ ਰਹੀ ਹੈ | ਕਈ ਥਾਵਾਂ 'ਤੇ ਨਾ ਸਫਾਈ ਹੈ, ਨਾ ਮਿਆਰੀ ਸਮਾਨ ਅਤੇ ਨਾ ਹੀ ਕਿਸੇ ਕਿਸਮ ਦੀ ਜਾਂਚ | ਸਿਰਫ਼ 20-30 ਰੁਪਏ ਵਿੱਚ ਬੱਚਿਆਂ ਨੂੰ ਉਹ ਚੀਜ਼ਾਂ ਮਿਲ ਰਹੀਆਂ ਹਨ ਜੋ ਹੌਲੀ-ਹੌਲੀ ਉਨ੍ਹਾਂ ਦੇ ਸਰੀਰ ਨੂੰ ਅੰਦਰੋਂ ਕਮਜ਼ੋਰ ਕਰ ਰਹੀਆਂ ਹਨ | ਕਈ ਮਾਪੇ ਉਸ ਵੇਲੇ ਹੈਰਾਨ ਰਹਿ ਜਾਂਦੇ ਹਨ ਜਦੋਂ ਛੋਟੀ ਉਮਰ ਦੇ ਬੱਚਿਆਂ ਦੀਆਂ ਰਿਪੋਰਟਾਂ ਵਿੱਚ ਫੈਟੀ ਲੀਵਰ, ਵਧਿਆ ਕੋਲੈਸਟਰੋਲ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ | ਦੁੱਖ ਦੀ ਗੱਲ ਇਹ ਹੈ ਕਿ ਨਵੀਂ ਪੀੜ੍ਹੀ ਘਰ ਦੇ ਪੋਸ਼ਟਿਕ ਖਾਣੇ ਤੋਂ ਦੂਰ ਹੋ ਰਹੀ ਹੈ | ਦਾਲ, ਰੋਟੀ, ਦੁੱਧ ਅਤੇ ਫਲ ਹੁਣ 'ਬੋਰਿੰਗ' ਲੱਗਦੇ ਹਨ, ਜਦਕਿ ਤਲੀਆਂ ਅਤੇ ਚਟਪਟੀਆਂ ਚੀਜ਼ਾਂ 'ਫੈਸ਼ਨ' ਬਣ ਗਈਆਂ ਹਨ | ਬੱਚੇ ਮੈਦਾਨਾਂ ਤੋਂ ਦੂਰ ਅਤੇ ਰੇੜੀਆਂ ਦੇ ਨੇੜੇ ਹੋ ਰਹੇ ਹਨ | ਸਰੀਰਕ ਖੇਡਾਂ ਦੀ ਥਾਂ ਮੋਬਾਈਲ ਅਤੇ ਜੰਕ ਫੂਡ ਨੇ ਲੈ ਲਈ ਹੈ | ਨਤੀਜਾ ਇਹ ਨਿਕਲ ਰਿਹਾ ਹੈ ਕਿ ਛੋਟੀ ਉਮਰ ਵਿੱਚ ਹੀ ਬੱਚਿਆਂ ਦੀ ਸਟੈਮਿਨਾ ਅਤੇ ਤੰਦਰੁਸਤੀ ਘਟ ਰਹੀ ਹੈ | ਕਈ ਸਿਹਤ ਮਾਹਿਰ ਇਹ ਵੀ ਮੰਨਦੇ ਹਨ ਕਿ ਜੇ ਇਹੀ ਖਾਣ-ਪੀਣ ਦੀ ਆਦਤ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ ਹੋਰ ਗੰਭੀਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਅੱਜ ਦਾ ਚਟਪਟਾ ਸਵਾਦ ਕੱਲ੍ਹ ਦੀ ਬਿਮਾਰੀ ਬਣ ਸਕਦਾ ਹੈ | ਇਹ ਸਿਰਫ਼ ਇੱਕ ਬਰਗਰ ਜਾਂ ਮੋਮੋਜ਼ ਦੀ ਗੱਲ ਨਹੀਂ, ਸਗੋਂ ਪੂਰੀ ਪੀੜ੍ਹੀ ਦੀ ਸਿਹਤ ਦਾ ਸਵਾਲ ਹੈ |
Ad Position 22
No active advertisement
ਪਿਛਲੀ ਖ਼ਬਰ ਖਾਲਸਾ ਸਕੂਲ ਲਾਬੜਾ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਲੰਬਾ ਪਿੰਡ ਤੋਂ ਸੁੱਚੀ ਪਿੰਡ ਰੋਡ 'ਤੇ ਪਾਣੀ ਖੜੇ੍ਹ ਹੋਣ ਬਾਰੇ ਹਾਈਵੇ ਅਧਿਕਾਰੀਆਂ ਨੂੰ ਸ਼ਿਕਾਇਤ
Ad Position 24