11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਿੰਡ ਭਗਵਾਨਪੁਰ ਪ੍ਰਵਾਸੀ ਮਜ਼ਦੂਰ ਦੇ ਘਰ ਲੱਗੀ ਭਿਆਨਕ ਅੱਗ

Ad Position 21
No active advertisement
ਅਜੀਤ ਡੈਸਕ 16-05-2026
ਲਾਂਬੜਾ, 15 ਮਈ (ਗੁਰਮੇਲ ਸਿੰਘ)-ਕੱਲ੍ਹ ਲਾਂਬੜਾ ਨਜ਼ਦੀਕ ਪਿੰਡ ਭਗਵਾਨਪੁਰ ਵਿਖੇ ਅਚਾਨਕ ਉਸ ਸਮੇਂ ਹਫੜਾ ਤਫੜੀ ਮੱਚ ਗਈ ਜਦ ਇੱਕ ਪ੍ਰਵਾਸੀ ਮਜ਼ਦੂਰ ਦੇ ਘਰ ਵਿੱਚ ਭਿਆਨਕ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਕਾਫੀ ਫੈਲ ਗਈ ਜਿਸ ਵਿੱਚ ਘਰ ਦਾ ਸਾਰਾ ਸਮਾਨ ਸੜਕ ਸਵਾਹ ਹੋ ਗਿਆ ਸੂਚਨਾ ਮਿਲਣ ਤੇ ਮÏਕੇ ਤੇ ਫਾਇਰ ਬਰਗੇਡ ਤੇ ਲਾਬੜਾ ਪੁਲਿਸ ਪਹੁੰਚ ਗਈ ਇਸ ਸਬੰਧੀ ਪੀੜਿਤ ਪਰਿਵਾਰ ਦੇ ਮੁਖੀ ਰਾਮਪਾਲ ਹਾਲ ਵਾਸੀ ਯੂ ਪੀ ਪਿੰਡ ਭਗਵਾਨਪੁਰ ਨੇ ਦੱਸਿਆ ਕੀ ਉਹ ਫੇਰੀ ਲਾ ਕੇ ਸਬਜ਼ੀਆਂ ਵੇਚਣ ਦਾ ਕੰਮ ਕਰਦਾ ਹੈ ਅੱਜ ਸਵੇਰੇ ਕਰੀ 12 ਵੱਜੇ ਉਹ ਗੈਸ ਰਾਹੀਂ ਚਾਹ ਬਣਾ ਰਿਹਾ ਸੀ ਅਚਾਨਕ ਉਸ ਦੇ ਕਮਰੇ ਵਿੱਚ ਇਨਵੈਕਟਰ ਨੂੰ ਅੱਗ ਲੱਗ ਗਈ ਅਤੇ ਅੱਗ ਬਹੁਤ ਜਲਦੀ ਹੀ ਸਾਰੇ ਕਮਰੇ ਵਿੱਚ ਫੈਲ ਗਈ ਉਸ ਨੇ ਕਮਰੇ ਵਿੱਚੋਂ ਤੇਜ਼ੀ ਨਾਲ ਬਾਰ ਦÏੜ ਕੇ ਆਪਣੀ ਜਾਨ ਬਚਾਈ ਉਸਨੇ ਰÏਲਾ ਪਾ ਕੇ ਅੱਗ ਸਬੰਧੀ ਪਿੰਡ ਵਾਸੀਆਂ ਨੂੰ ਬੁਲਾਇਆ ਜਿਸ ਤੇ ਕਾਫੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋ ਕੇ ਆਏ ਅਤੇ ਉਹਨਾਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਅੱਗ ਤੇ ਮਸਾ ਹੀ ਕਾਬੂ ਪਾਇਆ ਪੀੜਿਤ ਨੇ ਦੱਸਿਆ ਕਿ ਅੱਗ ਲਗਭਗ ਅੱਧੇ ਘੰਟੇ ਤੋਂ ਬਾਅਦ ਸਮੇਂ ਤੱਕ ਅੱਗ ਲੱਗੀ ਰਹੀ ਇਸ ਅੱਗ ਵਿੱਚ ਉਸ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ 20 ਦੀ ਨਗਦੀ ਸਾਰੇ ਕੱਪੜਿਆਂ ਪੂਰੀ ਤਰਾਂ ਸੜਕ ਸਵਾਹ ਹੋ ਗਏ ਕਮਰੇ ਵਿੱਚ ਕੁਝ ਵੀ ਨਹੀਂ ਬਚਿਆ ਪੀੜਤ ਨੇ ਦੱਸਿਆ ਉਸਤਾ ਕਾਫੀ ਭਾਰੀ ਨੁਕਸਾਨ ਹੋ ਗਿਆ ਹਾਲਾਤ ਇਹ ਬਣ ਗਏ ਕਿ ਉਸ ਕੋਲ ਰਾਤ ਨੂੰ ਰੋਟੀ ਖਾਣ ਲਈ ਵੀ ਰਾਸ਼ਨ ਨਹੀਂ ਬਚਿਆ ਸੂਚਨਾ ਮਿਲਦੇ ਹੀ ਮÏਕੇ ਤੇ ਫਾਇਰ ਬਿ੍ਗੇਡ ਦੀ ਗੱਡੀ ਪਹੁੰਚ ਗਈ ਇਸ ਸਬੰਧੀ ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਘਰ ਦਾ ਕਾਫੀ ਨੁਕਸਾਨ ਹੋਇਆ ਪਰ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ |
Ad Position 22
No active advertisement
ਪਿਛਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਸਰਕਾਰ ਨਾਲ ਗੱਲਬਾਤ ਰਹੀ ਬੇਸਿੱਟਾ-ਨੌਵੇਂ ਦਿਨ ਵੀ ਜਾਰੀ ਰਹੀ ਹੜਤਾਲ <br/>
Ad Position 24