ਕਿਸ਼ਨਗੜ੍ਹ, 15 ਮਈ (ਹੁਸਨ ਲਾਲ)-ਕਿਸ਼ਨਗੜ੍ਹ-ਕਰਤਾਰਪੁਰ ਰੋਡ ਤੇ ਕਿਸ਼ਨਗੜ੍ਹ ਨਜ਼ਦੀਕ ਸਥਿਤ ਨਹਿਰੀ ਪੁਲੀ ਕੋਲ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿੱਚ ਮੋਟਰਸਾਈਕਲ ਸਵਾਰ ਪਤੀ ਦੀ ਮÏਤ ਅਤੇ ਪਤਨੀ ਦੇ ਗੰਭੀਰ ਜਖਮੀ ਹੋਣ ਖਬਰ ਹੈ¢ ਜਾਣਕਾਰੀ ਦਿੰਦੇ ਹੋਏ ਪੁਲਿਸ ਚÏਾਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਨਰਿੰਦਰਪਾਲ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਕਪੂਰਥਲਾ ਆਪਣੀ ਪਤਨੀ ਰਣਜੀਤਾ ਨਾਲ ਆਪਣੇ ਘਰੋਂ ਕਰਤਾਰਪੁਰ ਤੋਂ ਕਿਸ਼ਨਗੜ੍ਹ ਰੋਡ ਰਾਹੀਂ ਹਿਮਾਚਲ ਪ੍ਰਦੇਸ਼ ਨੂੰ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਸਨ ਜਦ ਉਹ ਕਿਸ਼ਨਗੜ੍ਹ ਦੇ ਨਜ਼ਦੀਕ ਨਹਿਰੀ ਪੁਲੀ ਕੋਲ ਪਹੁੰਚੇ ਤਾਂ ਉਨਾਂ ਨੂੰ ਕਿਸੇ ਅਣਪਛਾਤੀ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਪਤੀ ਪਤਨੀ ਦੋਨੇ ਗੰਭੀਰ ਰੂਪ ਜਖਮੀ ਹੋ ਗਏ ਜਿਨਾਂ ਨੂੰ ਸਥਾਨਕ ਲੋਕਾਂ ਵੱਲੋਂ ਕਰਤਾਰਪੁਰ ਸਿਵਿਲ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਜਾਂਦੇ ਸਮੇਂ ਨਰਿੰਦਰ ਪਾਲ ਸਿੰਘ ਦੀ ਮÏਤ ਹੋ ਗਈ ਅਤੇ ਉਸ ਦੀ ਪਤਨੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ¢ ਹਾਦਸੇ ਤੋਂ ਬਾਅਦ ਕਾਰ ਚਾਲਕ ਕਾਰ ਸਮੇਤ ਮÏਕੇ ਤੋਂ ਫਰਾਰ ਹੋ ਗਿਆ¢ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਿ੍ਤਕ ਨਰਿੰਦਰਪਾਲ ਸਿੰਘ ਦੇ ਭਰਾ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਕਾਰ ਚਾਲਕ ਤੇ ਪਰਚਾ ਦਰਜ ਕਰਨ ਉਪਰੰਤ ਲਾਸ਼ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ ਅਤੇ ਕਾਰ ਤੇ ਚਾਲਕ ਦੀ ਭਾਲ ਲਈ ਕਿਸ਼ਨਗੜ੍ਹ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ¢