11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸੁੱਕਾ-ਗਿੱਲਾ ਕੂੜਾ ਅਲੱਗ-ਅਲੱਗ ਨਾ ਹੋਣ ਕਰਕੇ ਵੀ ਨਹੀਂ ਸੁਧਰੀ ਸਫ਼ਾਈ ਵਿਵਸਥਾ

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਸ਼ਿਵ)-ਕੇਂਦਰ ਦੀ ਹਦਾਇਤ 'ਤੇ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਪਤਾ ਕਰਨ ਲਈ ਹਰ ਸਾਲ ਸਵੱਛਤਾ ਸਰਵੇਖਣ ਕੀਤੇ ਜਾਂਦੇ ਹਨ ਤੇ ਕੇਂਦਰ ਦੀਆਂ ਟੀਮਾਂ ਹਰ ਸਾਲ ਸ਼ਹਿਰਾਂ ਵਿਚ ਆਉਂਦੀਆਂ ਹਨ ਪਰ ਨਗਰ ਨਿਗਮ ਵਲੋਂ ਤਾਂ ਆਪਣੇ ਪੱਧਰ 'ਤੇ ਸਹਿਯੋਗ ਕੀਤਾ ਜਾਂਦਾ ਹੈ ਪਰ ਦੂਜੇ ਪਾਸੇ ਤਾਂ ਕਈ ਲੋਕ ਆਪ ਹੀ ਸਫ਼ਾਈ ਵਿਵਸਥਾ ਦੇ ਸੁਧਾਰ ਵੱਲ ਧਿਆਨ ਨਹੀਂ ਦਿੰਦੇ ਹਨ ਜਿਸ ਕਰਕੇ ਸ਼ਹਿਰ ਵਿਚ ਸਫ਼ਾਈ ਵਿਵਸਥਾ ਕੰਟਰੋਲ ਵਿਚ ਨਹੀਂ ਆ ਰਹੀ ਹੈ | ਸਵੱਛਤਾ ਸਰਵੇਖਣ ਲਈ ਕੇਂਦਰ ਦੀਆਂ ਟੀਮਾਂ ਵਲੋਂ ਹੁਣ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਵਿਚ ਆ ਕੇ ਲੋਕਾਂ ਨਾਲ ਗੱਲਬਾਤ ਕਰਕੇ ਸ਼ਹਿਰ ਦੀ ਹਾਲਤ ਬਾਰੇ ਜਾਣਕਾਰੀ ਲਈ ਜਾਵੇਗੀ ਪਰ ਇਨ੍ਹਾਂ ਵਿਚ ਕਈ ਲੋਕ ਤਾਂ ਨਗਰ ਨਿਗਮ ਨੂੰ ਹੀ ਕੋਸਦੇ ਨਜ਼ਰ ਆਉਣਗੇ ਕਿ ਉਨਾਂ ਵਲੋਂ ਸਹੀ ਵਿਵਸਥਾ ਨਹੀਂ ਕੀਤੀ ਜਾਂਦੀ ਹੈ | ਦੂਜੇ ਪਾਸੇ ਚਾਹੇ ਇਹ ਸਹੀ ਗੱਲ ਹੈ ਕਿ ਸਫ਼ਾਈ ਵਿਵਸਥਾ ਵਿਚ ਸੁਧਾਰ ਕਰਨ ਲਈ ਨਿਗਮ ਕਈ ਬਾਰੇ ਸਫਲ ਨਜ਼ਰ ਨਹੀਂ ਆਉਂਦਾ ਹੈ ਪਰ ਮੇਅਰ ਵਨੀਤ ਧੀਰ ਨੇ ਇਸ ਵਿਚ ਸੁਧਾਰ ਲਈ ਕਈ ਯਤਨ ਕੀਤੇ ਹਨ | ਉਨਾਂ ਵਲੋਂ ਹੀ ਵਰਿਆਣਾ ਡੰਪ 'ਤੇ ਪਏ 18 ਲੱਖ ਮੀਟਰਿਕ ਟਨ ਕੂੜੇ ਨੂੰ ਖ਼ਤਮ ਕਰਨ ਲਈ ਨਵੇਂ ਪ੍ਰਾਜੈਕਟ ਲਗਾਏ ਗਏ ਹਨ ਜਿਨਾਂ ਨੇ ਆਉਣ ਵਾਲੇ ਸਾਲਾਂ ਵਿਚ ਕੰਮ ਕਰਕੇ ਇਸ ਡੰਪ ਨੂੰ ਖ਼ਤਮ ਕਰਨਾ ਹੈ ਪਰ ਦੂਜੇ ਪਾਸੇ ਤਾਂ ਅਜੇ ਵੀ ਸ਼ਹਿਰ ਦੇ ਕਈ ਲੋਕ ਦਿਨ ਚੜੇ੍ਹ ਕੂੜੇ ਨਾਲ ਭਰੇ ਲਿਫ਼ਾਫ਼ੇ ਡੰਪਾਂ 'ਤੇ ਸੁੱਟਦੇ ਤਾਂ ਨਜ਼ਰ ਆ ਜਾਂਦੇ ਹਨ ਸਗੋਂ ਕਈ ਅਦਾਰਿਆਂ ਵਲੋਂ ਦੇਰ ਰਾਤ ਜਾਂ ਦਿਨ ਚੜੇ੍ਹ ਆਪਣਾ ਕਾਫੀ ਮਾਤਰਾ ਵਿਚ ਕੂੜਾ ਡੰਪਾਂ 'ਤੇ ਸੁੱਟ ਜਾਂਦੇ ਹਨ | ਨਿਗਮ ਦੀਆਂ ਨਿਗਰਾਨੀ ਟੀਮਾਂ ਵਲੋਂ ਇਸ ਤਰਾਂ ਦੇ ਕਈ ਮਾਮਲੇ ਫੜੇ ਗਏ ਹਨ | ਪ੍ਰਤਾਪ ਬਾਗ਼ ਦੇ ਕੋਲ ਹੀ ਇਕ ਸਮਾਜ ਸੇਵੀ ਨੇ ਇਕ ਦੁਕਾਨ ਵਲੋਂ ਰਹਿੰਦ ਖੂਹੰਦ ਨੂੰ ਡੰਪ 'ਤੇ ਸੁੱਟਣ ਦਾ ਮਾਮਲਾ ਫੜਿਆ ਸੀ | ਸ਼ਹਿਰ ਵਿਚ ਨਿਗਮ ਵਲੋਂ ਕਈ ਬਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੁੱਕਾ ਗਿੱਲਾ ਕੂੜਾ ਅਲੱਗ-ਅਲੱਗ ਕਰਕੇ ਦੇਣ | ਇਸ ਬਾਰੇ ਲੋਕਾਂ ਨੇ ਵੀ ਜ਼ਿਆਦਾ ਹੁੰਗਾਰਾ ਨਹੀਂ ਭਰਿਆ ਸਗੋਂ ਨਿਗਮ ਵਲੋਂ ਵੀ ਗਿੱਲੇ ਕੂੜੇ ਨੂੰ ਖਾਦ ਵਿਚ ਬਦਲਣ ਲਈ ਬਣਾਏ ਗਏ ਪ੍ਰਾਜੈਕਟਾਂ ਦਾ ਲਾਭ ਨਹੀਂ ਲਿਆ ਗਿਆ | ਕੇਂਦਰ ਦੀਆਂ ਟੀਮਾਂ ਵਲੋਂ ਸਵੱਛਤਾ ਸਰਵੇਖਣ ਲਈ ਲੋਕਾਂ ਤੋਂ ਵਿਚਾਰ ਲਏ ਜਾਂਦੇ ਹਨ ਪਰ ਲੋਕਾਂ ਵਲੋਂ ਹੁਣ ਕਈ ਮਾਮਲੇ ਹੱਲ ਨਾ ਹੋਣ ਕਰਕੇ ਹੀ ਕੇਂਦਰੀ ਟੀਮਾਂ ਨੂੰ ਵੀ ਆਪਣੇ ਵਿਚਾਰ ਦੇਣ ਤੋਂ ਜ਼ਿਆਦਾ ਉਤਸ਼ਾਹਿਤ ਨਹੀਂ ਲੱਗ ਰਹੇ ਹਨ | ਸ਼ਹਿਰ ਵਿਚ ਜੇਕਰ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਂਦੀ ਤਾਂ ਇਸ ਨਾਲ ਸ਼ਹਿਰ ਦੀ ਕੂੜੇ ਦੀ ਸਮੱਸਿਆ ਨੂੰ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਸੀ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਜ਼ਿਲ੍ਹੇ ਵਿਚ ਰਾਸ਼ਨ ਡੀਪੂਆਂ ਲਈ ਇੰਟਰਵਿਊ ਲੈਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖ਼ਮੀ
Ad Position 24