09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਯੂਨਾਈਟਿਡ ਪੰਜਾਬੀਜ਼ ਫਾਊਾਡੇਸ਼ਨ ਵਲੋਂ ਹੋਣਹਾਰ ਵਿਦਿਆਰਥਣ ਦੀ ਆਰਥਿਕ ਮਦਦ

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਜਸਪਾਲ ਸਿੰਘ)-ਯੂਨਾਈਟਿਡ ਪੰਜਾਬੀਜ਼ ਫਾਊਾਡੇਸ਼ਨ ਨੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ ਸੰਬੰਧੀ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇਸ ਵਾਰ ਵੀ ਹੋਣਹਾਰ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਫੀਸ ਦੇਣ ਦਾ ਉਪਰਾਲਾ ਕੀਤਾ ਹੈ | ਫਾਊਾਡੇਸ਼ਨ ਵਲੋਂ ਇਸ ਵਾਲ ਕਿਰਨਦੀਪ ਕੌਰ (ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ) ਨੂੰ ਪੂਰੇ ਸਾਲ ਦੀ ਫੀਸ ਦਾ ਚੈੱਕ ਦਿੱਤਾ | ਯੁਨਾਈਟਿਡ ਪੰਜਾਬੀਜ਼ ਫਾਂਉਡੇਸ਼ਨ ਇਸ ਬੱਚੀ ਦੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫੀਸ ਦੇ ਕੇ ਪੜ੍ਹਾਈ ਕਰਾਉਣ ਦਾ ਆਪਣਾ ਵਾਅਦਾ ਪੂਰਾ ਕਰਦੀ ਆ ਰਹੀ ਹੈ | ਇਸ ਮੌਕੇ ਫਾਊਾਡੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ, ਜਰਨਲ ਸਕੱਤਰ ਪਰਮਿੰਦਰ ਸਿੰਘ ਹੇਅਰ, ਸਕੱਤਰ ਕਰਨਲ ਅਜੇ ਸਿੰਘ ਵਿਰਕ, ਸਕੱਤਰ ਫਾਇਨਾਂਸ ਸਰਬਜੋਤ ਸਿੰਘ ਲਾਲੀ, ਸਕੱਤਰ ਰਾਜਬੀਰ ਸਿੰਘ ਬਾਜਵਾ, ਸੰਸਥਾਪਕ ਮੈਂਬਰ ਭਰਤ ਮਰਵਾਹਾ, ਸਿਮਰਨਬੀਰ ਸਿੰਘ ਬਾਜਵਾ ਅਤੇ ਨਰਿੰਦਰ ਪਾਲ ਸਿੰਘ ਕੁਲਾਰ ਵਿਦਿਆਰਥਣ ਨੂੰ ਚੈੱਕ ਦੇਣ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਕਰਨਲ ਅਜੇ ਸਿੰਘ ਵਿਰਕ ਨੇ ਕਿਹਾ ਜੇਕਰ ਵਿਦਿਆਰਥਣ ਅਗਲੀ ਵਾਰ ਵੀ ਚੰਗੇ ਨੰਬਰ ਲੈ ਕੇ ਆਵੇਗੀ ਤਾਂ ਉਸ ਦੀ ਕਾਲਜ ਦੀ ਪੜ੍ਹਾਈ ਵੀ ਕਰਵਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਟਿ੍ਨਿਟੀ ਸੀਨੀਅਰ ਸੈਕੰਡਰੀ ਵਿੰਗ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐਲ. ਪੀ. ਯੂ. ਵਿਖੇ ਫੈਸ਼ਨ ਸ਼ੋਅ ਦੌਰਾਨ ਵਿਦਿਆਰਥੀਆਂ ਵਲੋਂ ਰਚਨਾਤਮਕਤਾ ਦਾ ਪ੍ਰਦਰਸ਼ਨ
Ad Position 24