ਜਲੰਧ, 15 ਮਈ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਕੂਲ ਦੇ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਨੂਰਪੁਰ ਰੋਡ ਬ੍ਰਾਂਚਾਂ ਵਿੱਚ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗਾਰੰਗ ਟੈਲੈਂਟ ਹੰਟ ਮੁਕਾਬਲਾ ਕਰਵਾਇਆ ਗਿਆ ¢ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣਾ ਆਤਮਵਿਸ਼ਵਾਸ, ਰਚਨਾਤਮਿਕਤਾ ਅਤੇ ਕਲਾ-ਪ੍ਰਤਿਭਾ ਵੱਖ-ਵੱਖ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਪ੍ਰਗਟ ਕਰਨ ਲਈ ਪ੍ਰੇਰਿਤ ਕਰਨਾ ਸੀ ¢ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਜੋਸ਼ੀਲੇ ਨਿ੍ਤ ਪ੍ਰਦਰਸ਼ਨਾਂ, ਭਾਵਪੂਰਨ ਕਵਿਤਾ ਪਾਠ ਅਤੇ ਆਤਮਵਿਸ਼ਵਾਸ ਭਰੇ ਭਾਸ਼ਣਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ¢ ਪ੍ਰਦਰਸ਼ਨਾਂ ਦਾ ਮੁਲਾਂਕਣ ਰਚਨਾਤਮਿਕਤਾ, ਪ੍ਰਸਤੁਤੀਕਰਨ, ਆਤਮਵਿਸ਼ਵਾਸ, ਅਭਿਵਿਅਕਤੀ, ਮੰਚ ਪ੍ਰਸਤੁਤੀ ਅਤੇ ਕੁੱਲ ਪ੍ਰਭਾਵ ਦੇ ਆਧਾਰ 'ਤੇ ਮਾਣਯੋਗ ਜੱਜਾਂ ਦੇ ਪੈਨਲ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਲਗਨ ਅਤੇ ਵਿਲੱਖਣ ਪ੍ਰਤਿਭਾ ਦੀ ਸ਼ਲਾਘਾ ਕੀਤੀ ¢ ਗ੍ਰੀਨ ਮਾਡਲ ਟਾਊਨ ਬ੍ਰਾਂਚ 'ਚ ਸੋਲੋ ਡਾਂਸ ਸ਼੍ਰੇਣੀ ਵਿੱਚ ਰੀਤ ਅਤੇ ਮਿਤਾਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਆਰਾਧਿਆ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ¢ ਭਾਵਨੀ ਅਤੇ ਕ੍ਰਿਤਿਕਾ ਨੂੰ ਕੋਨਸੋਲੇਸ਼ਨ ਇਨਾਮ ਦਿੱਤੇ ਗਏ¢ ਭੰਗੜਾ ਸ਼੍ਰੇਣੀ 'ਚ ਭਾਵਨੀ, ਕਵਿਸ਼, ਸਨਤ, ਹਿਰਦੈ, ਨਯੋਨਿਕਾ ਅਤੇ ਯਤੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਐਸ਼ਮਿਨ ਅਤੇ ਰੂਹਾਨੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਲੋਹਾਰਾਂ ਬ੍ਰਾਂਚ ਵਿੱਚ ਸੋਲੋ ਡਾਂਸ ਵਿੱਚ ਨਿਸ਼ਠਾ ਨੇ ਪਹਿਲਾ ਅਤੇ ਅੰਕਿਤਾ ਨੇ ਦੂਸਰਾ ਸਥਾਨ ਹਾਸਿਲ ਕੀਤਾ¢ ਗਰੁੱਪ ਡਾਂਸ ਵਿੱਚ ਨਿਸ਼ਠਾ ਅਤੇ ਗਰੁੱਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ¢ ਕਵਿਤਾ ਪਾਠ ਸ਼੍ਰੇਣੀ ਵਿੱਚ ਵੀ ਨਿਸ਼ਠਾ ਨੇ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਪਹਿਲਾ ਸਥਾਨ ਹਾਸਿਲ ਕੀਤਾ¢ ਨਾਟਕ ਸ਼੍ਰੇਣੀ ਵਿੱਚ ਗੁਨਰੀਤ ਅਤੇ ਗਰੁੱਪ ਨੇ ਸ਼ਾਨਦਾਰ ਮੰਚ ਪ੍ਰਸਤੁਤੀ ਲਈ ਪਹਿਲਾ ਸਥਾਨ ਪ੍ਰਾਪਤ ਕੀਤਾ¢ ਨੂਰਪੁਰ ਰੋਡ ਬ੍ਰਾਂਚ ਵਿੱਚ ਸੁਹਾਨੀ ਨੇ ਹਿੰਦੀ ਕਵਿਤਾ ਪਾਠ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ¢ ਹੁਮਾ ਪਰਵੀਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਹੀਨਾ ਬੰਗਰ ਨੇ ਅੰਗਰੇਜ਼ੀ ਕਵਿਤਾ ਪਾਠ ਵਿੱਚ ਸੁੰਦਰ ਪ੍ਰਸਤੁਤੀ ਨਾਲ ਤੀਸਰਾ ਸਥਾਨ ਹਾਸਿਲ ਕੀਤਾ¢ ਸਾਰੇ ਜੇਤੂਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ ¢