08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕਹਿਰ ਦੀ ਗਰਮੀ ਦਾ ਅਸਰ ਜਾਰੀ, ਲੋਕਾਂ ਨੂੰ ਕੀਤਾ ਬੇਹਾਲ ਮੰਗਲਵਾਰ ਨੂੰ ਵੀ ਸੁੰਨ ਰਹੀਆਂ ਸੜਕਾਂ ਤੇ ਬਾਜ਼ਾਰ <br/>

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਸ਼ਿਵ)- ਜਿੱਥੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਹੀ ਕਹਿਰ ਦੀ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਸੋਮਵਾਰ ਦੀ ਤਰਾਂ ਅੱਜ ਮੰਗਲਵਾਰ ਵੀ ਕਹਿਰ ਦੀ ਗਰਮੀ ਦਾ ਪ੍ਰਕੋਪ ਜਾਰੀ ਰਿਹਾ | ਕਹਿਰ ਦੀ ਗਰਮੀ ਕਰਕੇ ਹੀ ਸ਼ਹਿਰ ਦੀਆਂ ਸੜਕਾਂ ਤੋਂ ਇਲਾਵਾ ਬਾਜ਼ਾਰਾਂ ਵਿਚ ਸੁੰਨ ਪਸਰੀ ਰਹੀ | ਲੋਕਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਬਾਅਦ ਪੈ ਰਹੀ ਇਸ ਤਰਾਂ ਦੀ ਕਹਿਰ ਦੀ ਗਰਮੀ ਨਾਲ ਇਹ ਲੱਗ ਰਿਹਾ ਸੀ ਜਿਵੇਂ ਕਿ ਅਸਮਾਨ ਤੋਂ ਅੱਗ ਵਰਦੀ ਹੋਵੇ | ਸੋਮਵਾਰ ਨੂੰ ਜਿੱਥੇ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ ਸੀ ਤੇ ਮੰਗਲਵਾਰ ਨੂੰ ਸ਼ਾਮ 4 ਵਜੇ ਤਾਪਮਾਨ 43 ਤੋਂ 44 ਡਿਗਰੀ ਦਰਜ ਕੀਤਾ ਗਿਆ | 12 ਵਜੇ ਤੋਂ ਬਾਅਦ ਹੀ ਕਈ ਸੜਕਾਂ ਬਿਲਕੁਲ ਖ਼ਾਲੀ ਲੱਗ ਰਹੀਆਂ ਸੀ ਤਾਂ ਕਈ ਲੋਕ ਦੋਪਹੀਆ ਵਾਹਨਾਂ, ਸਾਈਕਲਾਂ 'ਤੇ ਮੰੂਹ, ਸਿਰ ਢੱਕ ਕੇ ਲੰਘ ਰਹੇ ਸੀ | ਕਈ ਲੋਕਾਂ ਦੀ ਕਹਿਰ ਦੀ ਪੈ ਰਹੀ ਗਰਮੀ ਕਰਕੇ ਤਬੀਅਤ ਵੀ ਖ਼ਰਾਬ ਹੋਣ ਦੀਆਂ ਸੂਚਨਾਵਾਂ ਵੀ ਆ ਰਹੀਆਂ ਹਨ ਜਦਕਿ ਸ਼ਹਿਰ ਵਿਚ ਇਸ ਕਹਿਰ ਵਾਲੀ ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਬਚਾਅ ਲਈ ਕਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਇਸ ਵੇਲੇ ਚੱਲ ਰਹੇ ਲੂ ਕਰਕੇ ਉਹ ਲੋੜ ਪੈਣ 'ਤੇ ਹੀ ਬਾਹਰ ਨਿਕਲਣ ਤੇ ਉਹ ਪਾਣੀ, ਲੱਸੀ ਜਾਂ ਹੋਰ ਠੰਢੀਆਂ ਚੀਜ਼ਾਂ ਦਾ ਬਾਰ-ਬਾਰ ਵਰਤੋਂ ਕਰਦੇ ਰਹਿਣ | ਮੌਸਮ ਮਾਹਿਰਾਂ ਵਲੋਂ ਪਹਿਲਾਂ ਹੀ ਪੀਲੀ ਚਿਤਾਵਨੀ ਜਾਰੀ ਕੀਤੀ ਗਈ ਹੈ | ਪਹਿਲਾਂ ਕਹਿਰ ਵਾਲੀ ਗਰਮੀ ਦੇ 22 ਮਈ ਤੱਕ ਜਾਰੀ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ ਪਰ ਮੌਸਮ ਮਾਹਿਰਾਂ ਦਾ ਕਹਿਣਾ ਸੀ ਕਿ ਇਸ ਹਫ਼ਤੇ ਵਿਚ ਤਾਂ ਕਹਿਰ ਦੀ ਗਰਮੀ ਦਾ ਪ੍ਰਕੋਪ ਜਾਰੀ ਰਹੇਗਾ ਤਾਂ ਇਸ ਤੋਂ ਲੋਕਾਂ ਨੂੰ ਆਪਣਾ ਬਚਾਅ ਜ਼ਰੂਰ ਕਰਨਾ ਚਾਹੀਦਾ ਹੈ | ਜਿੱਥੇ ਇਕ ਪਾਸੇ ਕਹਿਰ ਦੀ ਗਰਮੀ ਦਾ ਅਸਰ ਨਜ਼ਰ ਆ ਰਿਹਾ ਹੈ ਕਿ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਅਸਮਾਨ ਤੋਂ ਅੱਗ ਵਰਦੀ ਨਜ਼ਰ ਆਉਂਦੀ ਹੈ ਤਾਂ ਲੋਕਾਂ ਦੀਆਂ ਸਰਗਰਮੀਆਂ ਵੀ ਕਾਫੀ ਘੱਟ ਗਈਆਂ ਹਨ | ਦੂਜੇ ਪਾਸੇ ਪਾਵਰਕਾਮ ਵਲੋਂ ਇਸ ਕਹਿਰ ਦੀ ਗਰਮੀ ਵਿਚ ਨਿਰਵਿਘਨ ਬਿਜਲੀ ਸਪਲਾਈ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਸੋਮਵਾਰ ਨੂੰ ਤਾਂ ਕਈ ਕੱਟ ਲੱਗ ਰਹੇ ਸਨ | ਪਠਾਨਕੋਟ ਚੌਕ ਦੇ ਕੋਲ ਵੀ ਕੁੱਝ ਇਲਾਕਿਆਂ ਵਿਚ ਬਿਜਲੀ ਬੰਦ ਰਹੀ | ਉਂਜ ਰਾਤ ਨੂੰ ਵੀ ਕਈ ਬਿਜਲੀ ਦੇ ਕੱਟਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਕਣਕ ਦੀ ਨਾੜ ਸਾੜਨ ਦੇ ਆਏ 368 ਮਾਮਲੇ, ਅੱਗ ਲਾਉਣ 'ਚ ਫਿਲੌਰ ਮੋਹਰੀ <br/> ਅਗਲੀ ਖ਼ਬਰ ਰਿਕਾਰਡ ਨਾ ਦੇਣ ਦੇ ਮਾਮਲੇ ਵਿਚ ਨਿਗਮ ਨੇ ਸਬੰਧਿਤ ਅਫਸਰਾਂ ਦੇ ਮੁੱਖ ਚੌਕਸੀ ਅਫ਼ਸਰ ਨੂੰ ਭੇਜੇ ਨਾਂਅ <br/>
Ad Position 24