08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਾਮਲਾ ਟ੍ਰੈਵਲ ਏਜੰਟ ਨੂੰ ਚੁੱਕਣ ਦਾ; ਦਿਨੇ ਕੀਤੀ ਕੁੱਟਮਾਰ, ਰਾਤ ਫੋਨ 'ਤੇ ਫਿਰ ਦਿੱਤੀ ਜਾਨੋਂ ਮਾਰਨ ਦੀ ਧਮਕੀ

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਜਤਿੰਦਰ ਪੰਮੀ)-ਸੋਮਵਾਰ ਜਿਸ ਟ੍ਰੈਵਲ ਏਜੰਟ ਨੂੰ ਦਫਤਰ 'ਚ ਵੜ ਕੇ ਕੁਝ ਨੌਜਵਾਨਾਂ ਵਲੋਂ ਕੁੱਟਿਆ ਗਿਆ ਸੀ ਤੇ ਫਿਰ ਜ਼ਬਰਦਸਤੀ ਗੱਡੀ 'ਚ ਬਿਠਾ ਕੇ ਰਾਮਾ ਮੰਡੀ ਥਾਣੇ ਲੈ ਗਏ ਸਨ, ਨੂੰ ਰਾਤ ਨੂੰ ਫਿਰ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ | ਪੀੜਤ ਸੰਨੀ ਗੁਜਰਾਲ ਨੇ ਉਕਤ ਧਮਕੀ ਬਾਰੇ ਬੀਤੀ ਰਾਤ ਹੀ ਥਾਣਾ ਸੱਤ ਦੀ ਪੀਸੀਆਰ ਟੀਮ ਨੂੰ ਇਤਲਾਹ ਕਰ ਦਿੱਤੀ ਸੀ, ਜਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ | ਇਸ ਸੰਬੰਧੀ ਗੱਲਬਾਤ ਕਰਦਿਆਂ ਸੰਨੀ ਗੁਜਰਾਲ ਨੇ ਦੋਸ਼ ਲਾਇਆ ਕਿ ਸੋਮਵਾਰ ਨੂੰ ਉਸ ਦੇ ਦਫਤਰ 'ਚ ਵੜ ਕੇ ਕੀਤੀ ਗਈ ਕੁੱਟਮਾਰ ਦੌਰਾਨ ਉਸ ਦੇ ਸਿਰ 'ਤੇ ਪਿਸਤੌਲ ਦੇ ਬੱਟ ਮਾਰੇ ਗਏ ਅਤੇ ਇਕ ਨੇ ਉਸ ਦੀ ਪਿੱਠ 'ਤੇ ਪਿਸਤੌਲ ਲਾ ਕੇ ਰੱਖਿਆ ਤਾਂ ਜੋ ਉਹ ਹਿਲ ਵੀ ਨਾ ਸਕੇ | ਉਸ ਨੇ ਦੱਸਿਆ ਕਿ ਕੁੱਟਮਾਰ ਕਰਨ ਵਾਲੇ ਹਮਲਵਰਾਂ 'ਚੋਂ ਦੋ ਨੇ ਉਸ ਦੇ ਹੱਥ 'ਚ ਪਾਇਆ 4 ਤੋਲੇ ਸੋਨੇ ਦਾ ਕੜਾ ਤੇ ਤਿੰਨ ਸੋਨੇ ਦੀਆਂ ਮੁੰਦਰੀਆਂ ਵੀ ਲਾਹ ਲਈਆਂ | ਜਦੋਂ ਹਮਲਾਵਰ ਨੂੰ ਉਸ ਥਾਣਾ ਰਾਮਾ ਮੰਡੀ ਦੇ ਬਾਹਰ ਲੈ ਕੇ ਪੁੱਜੇ ਤਾਂ ਉਕਤ ਦੋਵੇਂ ਨੌਜਵਾਨ ਉਥੋਂ ਫਰਾਰ ਹੋ ਗਏ | ਸੰਨੀ ਗੁਜਰਾਲ ਨੇ ਕਿਹਾ ਕਿ ਪੁਲਿਸ ਨੇ ਉਸ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਥਾਂ 751 ਧਾਰਾ ਤਹਿਤ ਪਰਚਾ ਦਰਜ ਕਰ ਲਿਆ ਅਤੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ | ਪੀੜਤ ਨੇ ਦੱਸਿਆ ਕਿ ਰਾਤ ਨੂੰ ਉਸ ਦੇ ਮੋਬਾਈਲ 'ਤੇ ਫਿਰ ਫੋਨ ਆਇਆ ਜੋ ਕਿ ਕਿਸ਼ੇ ਭੂਸ਼ਣ ਨਾਂ ਦੇ ਵਿਅਕਤੀ ਦੇ ਨਾਮ ਤੋਂ ਸੀ, ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਜਿਹੜੀ ਉਸ ਦੀ ਕੁੱਟਮਾਰ ਕੀਤੀ ਗਈ ਹੈ, ਉਹ ਤਾਂ ਸਿਰਫ ਟਰੇਲਰ ਹੀ ਸੀ, ਹੁਣ ਜਾਨੋਂ ਮਾਰਿਆ ਜਾਵੇਗਾ | ਸੰਨੀ ਗੁਜਰਾਲ ਨੇ ਕਿਹਾ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਬੁੱਧਵਾਰ ਨੂੰ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕਰਨਗੇ | ਓਧਰ ਇਸ ਮਾਮਲੇ ਸੰਬੰਧੀ ਜਦੋਂ ਪੁਲਿਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਏਐਸਆਈ ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ ਤੇ ਉਹ ਇਸ ਦੀ ਪੜਤਾਲ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨ 31 ਜੁਲਾਈ ਤੱਕ ਅਗਲੀ ਖ਼ਬਰ ਜ਼ਿਲ੍ਹੇ 'ਚ 105 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ, 342 ਉਮੀਦਵਾਰ ਚੋਣ ਮੈਦਾਨ 'ਚ ਡਟੇ <br/>
Ad Position 24