08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬ ਖੇਡ ਵਿਭਾਗ ਵੱਲੋਂ ਖੇਲੋ੍ਹ ਇੰਡੀਆ ਸੈਂਟਰ ਫਾਰ ਐਕਸੀਲੈਂਸ ਹਾਕੀ, ਅਥਲੈਟਿਕਸ ਅਤੇ ਬਾਕਸਿੰਗ ਖੇਡਾਂ ਦੇ ਚੋਣ ਟਰਾਇਲਾਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 20-05-2026
ਜਲੰਧਰ, 19 ਮਈ (ਡਾ.ਜਤਿੰਦਰ ਸਾਬੀ)-ਪੰਜਾਬ ਦੇ ਨÏਜਵਾਨ ਖਿਡਾਰੀਆਂ ਨੂੰ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮÏਕਾ ਪ੍ਰਦਾਨ ਕਰਨ ਲਈ ਪੰਜਾਬ ਖੇਡ ਵਿਭਾਗ ਵੱਲੋਂ (ਖੇਲ੍ਹੋ ਇੰਡੀਆ ਸੈਂਟਰ ਫਾਰ ਐਕਸੀਲੈਂਸ ਜਲੰਧਰ ਦੇ ਦਾਖਲੇ ਲਈ) ਅੰਡਰ-16 ਵਰਗ ਦੇ ਲੜਕਿਆਂ ਅਤੇ ਲੜਕੀਆਂ ਦੀਆਂ ਹਾਕੀ, ਅਥਲੈਟਿਕਸ ਅਤੇ ਬਾਕਸਿੰਗ ਖੇਡਾਂ ਦੀਆਂ ਚੋਣ ਟਰਾਇਲਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ¢ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਸਪੋਰਟਸ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਾਕੀ ਖੇਡ ਤੇ ਅਥਲੈਟਿਕਸ ਦੇ ਟਰਾਇਲਾਂ 23 ਮਈ 2026 ਨੂੰ ਬਰਲਟਨ ਪਾਰਕ, ਜਲੰਧਰ ਵਿਖੇ ਕਰਵਾਏ ਜਾਣਗੇ, ਜਦਕਿ ਬਾਕਸਿੰਗ ਖੇਡਾਂ ਦੇ ਟਰਾਇਲ 24 ਮਈ 2026 ਨੂੰ ਸਵੇਰੇ 9 ਵਜੇ ਸਪੋਰਟਸ ਕਾਲਜ, ਜਲੰਧਰ ਵਿਖੇ ਕਰਵਾਏ ਜਾਣਗੇ¢ ਹਰ ਖੇਡ ਵਿੱਚ 15 ਲੜਕੇ ਅਤੇ 15 ਲੜਕੀਆਂ ਦੀ ਚੋਣ ਕੀਤੀ ਜਾਵੇਗੀ¢ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਉਮਰ ਸੀਮਾ ਅੰਡਰ-16 ਨਿਰਧਾਰਤ ਕੀਤੀ ਗਈ ਹੈ¢ ਚੁਣੇ ਗਏ ਖਿਡਾਰੀ ਆਉਣ ਵਾਲੇ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਿਤਾਵਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ¢ ਖੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਪ੍ਰਚਾਰ ਅਤੇ ਨÏਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ¢ ਇਨ੍ਹਾਂ ਟਰਾਇਲਾਂ ਦਾ ਮੁੱਖ ਮਕਸਦ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਉਭਰ ਰਹੇ ਹੋਣਹਾਰ ਖਿਡਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉੱਚ ਪੱਧਰੀ ਮੰਚ ਪ੍ਰਦਾਨ ਕਰਨਾ ਹੈ¢ ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ ਨਾਲ ਜਨਮ ਮਿਤੀ ਦਾ ਪ੍ਰਮਾਣ ਪੱਤਰ, ਪੰਜਾਬ ਦਾ ਡੋਮੀਸਾਈਲ, ਆਧਾਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਖੇਡ ਪ੍ਰਾਪਤੀਆਂ ਨਾਲ ਸੰਬੰਧਿਤ ਸਰਟੀਫਿਕੇਟ ਲਿਆਉਣੇ ਲਾਜ਼ਮੀ ਹੋਣਗੇ¢ ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਟਰਾਇਲਾਂ ਵਿੱਚ ਭਾਗ ਲੈਣ ਲਈ ਆਉਣ ਵਾਲੇ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਟੀਏ, ਡੀਏ ਨਹੀਂ ਦਿੱਤਾ ਜਾਵੇਗਾ¢ ਖਿਡਾਰੀਆਂ ਨੂੰ ਸਮੇਂ ਸਿਰ ਆਪਣੀ ਪੂਰੀ ਖੇਡ ਕਿੱਟ ਸਮੇਤ ਟਰਾਇਲ ਸਥਾਨ 'ਤੇ ਪਹੁੰਚਣ ਲਈ ਕਿਹਾ ਗਿਆ ਹੈ¢ ਖੇਲੋ ਇੰਡੀਆ ਸੈਂਟਰ ਫਾਰ ਐਕਸੀਲਾੈਸ ਪੰਜਾਬ ਖੇਡ ਵਿਭਾਗ ਦਾ ਇਹ ਉਪਰਾਲਾ ਰਾਜ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨÏਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ¢
Ad Position 22
No active advertisement
ਪਿਛਲੀ ਖ਼ਬਰ ਨੰਗਲ ਸ਼ਾਮਾਂ ਦੇ ਡੌਗ ਪੌਂਡ ਦੇ ਕੋਲ ਹੀ ਨਵਾਂ ਬਣਾਇਆ ਜਾਵੇਗਾ ਡੌਗ ਸ਼ੈਲਟਰ <br/> ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਹੈੱਡ ਬੁਆਏ ਤੇ ਹੈੱਡ ਗਰਲ ਦੀ ਹੋਈ ਚੋਣ <br/>
Ad Position 24