08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸੰਤ ਸੀਚੇਵਾਲ ਦੀ ਪੈਰਵਾਈ ਨਾਲ ਇਕਲੌਤਾ ਪੁੱਤ ਮਾਂ ਕੋਲ ਸੁਰੱਖਿਅਤ ਪਰਤਿਆ

Ad Position 21
No active advertisement
ਅਜੀਤ ਡੈਸਕ 20-05-2026
ਮਲਸੀਆਂ, 19 ਮਈ (ਸੁਖਦੀਪ ਸਿੰਘ)—ਵਿਦੇਸ਼ ਭੇਜਣ ਦੇ ਨਾਮ 'ਤੇ ਪੰਜਾਬ ਦੇ ਨੌਜਵਾਨਾਂ ਨਾਲ ਹੋ ਰਹੀਆਂ ਠੱਗੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਲੰਧਰ ਜ਼ਿਲ੍ਹੇ ਦੇ ਪਿੰਡ ਸੋਫੀ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਨੂੰ ਦੁਬਈ 'ਚ ਇੱਕ ਕੰਪਨੀ ਵੱਲੋਂ ਨਾ ਸਿਰਫ਼ ਤਨਖਾਹ ਤੋਂ ਵੰਚਿਤ ਰੱਖਿਆ ਗਿਆ, ਸਗੋਂ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ | ਲੰਬੇ ਸਮੇਂ ਤੱਕ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਉਹ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਸੁਰੱਖਿਅਤ ਆਪਣੇ ਘਰ ਪਰਤ ਆਇਆ ਹੈ | ਪੰਜ ਮਹੀਨਿਆਂ ਬਾਅਦ ਭਾਰਤ ਵਾਪਸ ਆਏ ਲਵਪ੍ਰੀਤ ਸਿੰਘ ਨੇ ਅੱਜ ਨਿਰਮਲ ਕੁਟੀਆ ਪਹੁੰਚ ਕੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ | ਉਸ ਨੇ ਦੱਸਿਆ ਕਿ ਇੱਕ ਟਰੈਵਲ ਏਜੰਟ ਨੇ ਉਸ ਨੂੰ ਦੋ ਮਹੀਨੇ ਦੇ ਟੂਰਿਸਟ ਵੀਜ਼ੇ 'ਤੇ ਦੁਬਈ ਭੇਜਿਆ ਸੀ ਅਤੇ ਪੈਕਿੰਗ ਦੇ ਕੰਮ ਦਾ ਭਰੋਸਾ ਦਿੱਤਾ ਗਿਆ ਸੀ, ਪਰ ਉੱਥੇ ਪਹੁੰਚਣ 'ਤੇ ਉਸ ਨੂੰ ਸਟੀਲ ਕੰਪਨੀ 'ਚ ਮਜ਼ਦੂਰੀ ਲਈ ਲਗਾ ਦਿੱਤਾ | ਲਵਪ੍ਰੀਤ ਸਿੰਘ ਮੁਤਾਬਕ ਉਸ ਨਾਲ 1300 ਦਿਰਹਮ ਪ੍ਰਤੀ ਮਹੀਨਾ ਤਨਖ਼ਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਚਾਰ ਮਹੀਨੇ ਕੰਮ ਕਰਵਾਉਣ ਦੇ ਬਾਵਜੂਦ ਨਾ ਤਾਂ ਉਸ ਨੂੰ ਤਨਖ਼ਾਹ ਦਿੱਤੀ ਗਈ ਅਤੇ ਨਾ ਹੀ ਬੀਮਾਰ ਹੋਣ 'ਤੇ ਇਲਾਜ਼ ਕਰਵਾਇਆ ਗਿਆ | ਇਸ ਦੌਰਾਨ ਕੰਪਨੀ ਵੱਲੋਂ ਉਸ ਦਾ ਪਾਸਪੋਰਟ ਵੀ ਆਪਣੇ ਕਬਜ਼ੇ 'ਚ ਰੱਖਿਆ ਗਿਆ ਤਾਂ ਜੋ ਉਹ ਉੱਥੋਂ ਨਿਕਲ ਨਾ ਸਕੇ | ਉਸ ਨੇ ਦੱਸਿਆ ਕਿ ਦੁਬਈ 'ਚ ਜੰਗ ਵਰਗੇ ਹਾਲਾਤਾਂ ਅਤੇ ਸਾਇਰਨਾਂ ਦੀਆਂ ਆਵਾਜ਼ਾਂ ਕਾਰਨ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਸੀ | ਆਰਥਿਕ ਤੰਗੀ ਕਾਰਨ ਉਸ ਦੇ ਮਾਪਿਆਂ ਨੂੰ ਭਾਰਤ ਤੋਂ ਹੀ ਉਸ ਦੇ ਖਰਚੇ ਲਈ ਪੈਸੇ ਭੇਜਣੇ ਪੈਂਦੇ ਸਨ | ਲਵਪ੍ਰੀਤ ਦੀ ਮਾਤਾ ਨੇ 6 ਅਪ੍ਰੈਲ ਨੂੰ ਸੰਤ ਸੀਚੇਵਾਲ ਦੇ ਦਫ਼ਤਰ ਪਹੁੰਚ ਕੇ ਆਪਣੇ ਇਕਲੌਤੇ ਪੁੱਤਰ ਨੂੰ ਵਾਪਸ ਭਾਰਤ ਲਿਆਂਦੇ ਜਾਣ ਲਈ ਬੇਨਤੀ ਕੀਤੀ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਤਨਖ਼ਾਹ ਮੰਗਣ 'ਤੇ ਕੰਪਨੀ ਦੇ ਕਰਮਚਾਰੀ ਲਵਪ੍ਰੀਤ ਨੂੰ ਡਰਾਉਂਦੇ-ਧਮਕਾਉਂਦੇ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਮਾਮਲੇ ਸਬੰਧੀ ਵਿਦੇਸ਼ ਮੰਤਰਾਲੇ ਨੂੰ ਤੁਰੰਤ ਪੱਤਰ ਲਿਖਿਆ ਗਿਆ, ਜਿਸ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਕਾਰਵਾਈ ਕਰਦਿਆਂ 13 ਮਈ ਨੂੰ ਲਵਪ੍ਰੀਤ ਸਿੰਘ ਦੀ ਵਾਪਸੀ ਯਕੀਨੀ ਬਣਾਈ | ਸੰਤ ਸੀਚੇਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਾਰੇ ਦਸਤਾਵੇਜ਼ਾਂ ਅਤੇ ਵੀਜ਼ਾ ਪ੍ਰਕਿਰਿਆ ਦੀ ਪੂਰੀ ਜਾਂਚ-ਪੜਤਾਲ ਜ਼ਰੂਰ ਕਰਨ ਅਤੇ ਸਿਰਫ਼ ਅਧਿਕਾਰਤ ਤੇ ਭਰੋਸੇਯੋਗ ਏਜੰਟਾਂ ਰਾਹੀਂ ਹੀ ਵਿਦੇਸ਼ ਜਾਣ | ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਦੁਬਈ ਸਥਿਤ ਭਾਰਤੀ ਦੂਤਾਵਾਸ ਦਾ ਧੰਨਵਾਦ ਵੀ ਕੀਤਾ, ਜਿੰਨ੍ਹਾਂ ਦੀ ਤੁਰੰਤ ਕਾਰਵਾਈ ਨਾਲ ਇੱਕ ਪੰਜਾਬੀ ਨੌਜਵਾਨ ਦੀ ਸੁਰੱਖਿਅਤ ਵਾਪਸੀ ਸੰਭਵ ਹੋ ਸਕੀ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ 'ਚ ਵਧ ਰਹੀ ਮਹਿੰਗਾਈ ਖ਼ਿਲਾਫ਼ ਆਰ.ਐੱਮ.ਪੀ.ਆਈ. ਵਲੋਂ ਮਲਸੀਆਂ ਵਿਖੇ ਰੋਸ ਮੁਜ਼ਾਹਰਾ <br/> ਅਗਲੀ ਖ਼ਬਰ ਅÏਰਤ ਵਲੋਂ ਦੋ ਅਣਪਛਾਤੇ ਨÏਜਵਾਨਾਂ ਤੇ ਘਰ 'ਚ ਜ਼ਬਰੀ ਦਾਖਲ ਹੋ ਕੇ ਧਮਕਾਉਣ ਦੇ ਲਗਾਏ ਦੋਸ਼ <br/>
Ad Position 24