08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਬਹਿਸਬਾਜ਼ੀ ਮਗਰੋਂ ਸ਼ਰਾਬ ਦੀ ਟੁੱਟੀ ਬੋਤਲ ਨਾਲ ਕੀਤਾ ਵਾਰ, ਵਿਅਕਤੀ ਦੀ ਮੌਤ

Ad Position 21
No active advertisement
ਅਜੀਤ ਡੈਸਕ 21-05-2026
ਚੁਗਿੱਟੀ/ਜੰਡੂਸਿੰਘਾ, 20 ਮਈ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਵਿਖੇ ਬੀਤੀ ਦੇਰ ਰਾਤ ਕਿਸੇ ਗੱਲ ਨੂੰ ਲੈ ਕੇ ਆਪਸ 'ਚ ਬਹਿਸੇ 2 ਵਿਅਕਤੀਆਂ 'ਚੋਂ ਇਕ ਵਲੋਂ ਦੂਜੇ 'ਤੇ ਸ਼ਰਾਬ ਵਾਲੇ ਪਊਏ ਦੇ ਟੁੱਟੇ ਹਿੱਸੇ ਨਾਲ ਵਾਰ ਕਰ ਦਿੱਤਾ, ਜਿਸ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਵਿਅਕਤੀ ਦੀ ਪਛਾਣ ਸਪੇਰਸੂਨ ਗੁਪਤਾ (45 ਸਾਲ) ਪੁੱਤਰ ਸਤਲਾਲ ਵਾਸੀ ਰਜਿੰਦਰ ਨਗਰ ਹਾਲ ਵਾਸੀ ਵਿਹੜਾ ਰਵੀ ਕੁਮਾਰ ਦਾ ਚੁਗਿੱਟੀ ਨੇੜੇ ਡਾ. ਬੀ. ਆਰ. ਅੰਬੇਡਕਰ ਭਵਨ, ਦੇ ਰੂਪ 'ਚ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਅਨੁਸਾਰ ਇਸ ਸੰਬੰਧੀ ਉਕਤ ਥਾਣਾ ਦੀ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਮਿ੍ਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਸ਼ਹਿਰ 'ਚ ਸਥਿਤ ਇਕ ਹੋਟਲ ਦੇ ਸਾਹਮਣੇ ਚਾਹ ਦੀ ਦੁਕਾਨ ਕਰਦੀ ਹੈ ਅਤੇ ਉਸ ਦਾ ਘਰ ਵਾਲਾ ਸਪੇਰਸੂਨ ਆਟੋ ਰਿਕਸ਼ਾ ਚਲਾਉਂਦਾ ਹੈ | ਉਹ ਦੋਵੇਂ ਇਕੱਠੇ ਰਾਤ ਨੂੰ ਘਰ ਆਉਂਦੇ ਹਨ | ਇਸੇ ਤਰ੍ਹਾਂ 19 ਮਈ ਨੂੰ ਕਰੀਬ ਸਮਾਂ ਪੌਣੇ 10 ਵਜੇ ਅਸੀਂ ਘਰ ਆ ਗਏ | ਮੇਰੇ ਘਰ ਵਾਲਾ ਠੰਢਾ ਪਾਣੀ ਲੈਣ ਲਈ ਥੱਲੇ ਉਤਰਿਆ ਤੇ ਗਲੀ ਵਿਚ ਆਇਆ ਜਿੱਥੇ ਕਿ ਲਾਲ ਚੰਦ ਉਰਫ ਲਾਲੀ ਪੁੱਤਰ ਭਗਤ ਰਾਮ ਵਾਸੀ ਚੁਗਿੱਟੀ ਗਲੀ ਵਿਚ ਹੀ ਘਰ ਦੇ ਸਾਹਮਣੇ ਸਪੇਰਸੂਨ ਗੁਪਤਾ ਨਾਲ ਕਿਸੇ ਗੱਲ ਨੂੰ ਲੈ ਕੇ ਟਕਰਾਅ ਗਿਆ | ਲਾਲ ਚੰਦ ਉਰਫ ਲਾਲੀ ਦੇ ਹੱਥ ਵਿਚ ਫੜਿ੍ਹਆ ਕੱਚ ਦਾ ਪਊਆ ਥੱਲੇ ਡਿੱਗਣ ਕਾਰਨ ਟੁੱਟ ਗਿਆ | ਜਿਸ ਕਾਰਨ ਲਾਲ ਚੰਦ ਨੇ ਗੁੱਸੇ ਵਿਚ ਆ ਕੇ ਟੁੱਟੇ ਕੱਚ ਵਾਲੇ ਪਊਏ ਦਾ ਗੁਲਾਵਾ ਚੁੱਕ ਕੇ ਸਪੇਰਸੂਨ ਗੁਪਤਾ ਦੇ ਖੱਬੇ ਪਾਸੇ ਗਰਦਨ 'ਤੇ ਮਾਰ ਦਿੱਤਾ, ਜਿਸ ਨਾਲ ਗਲੇ ਦੀਆਂ ਨਾੜਾਂ ਕੱਟ ਹੋਣ ਕਾਰਨ ਖੂਨ ਵਗਣ ਲੱਗ ਪਿਆ ਤੇ ਉਸ ਨੇ ਮਾਰਤਾ-ਮਾਰਤਾ ਦਾ ਰੌਲ ਪਾਇਆ | ਅਸੀਂ ਰੌਲਾ ਸੁਣ ਕੇ ਬਾਹਰ ਆਏ ਤੇ ਮੇਰੇ ਘਰ ਵਾਲੇ ਨੇ ਉਕਤ ਸਾਰੀ ਗੱਲਬਾਤ ਦੱਸੀ | ਅਸੀਂ ਵਾਹਨ ਦਾ ਇੰਤਜਾਮ ਕਰਕੇ ਉਸ ਨੂੰ ਲੈ ਕੇ ਸਿਵਲ ਹਸਪਤਾਲ ਵੱਲ ਚੱਲ ਪਏ ਪਰ ਰਸਤੇ ਵਿਚ ਹੀ ਉਸ ਦੇ ਪਤੀ ਦੀ ਮੌਤ ਹੋ ਗਈ | ਉਕਤ ਨੇ ਪੁਲਿਸ ਨੂੰ ਕਿਹਾ ਕਿ ਉਸ ਦੇ ਘਰ ਵਾਲੇ ਦੀ ਮੌਤ ਲਾਲ ਚੰਦ ਉਰਫ ਲਾਲੀ ਵਲੋਂ ਗਰਦਨ 'ਤੇ ਵਾਰ ਕਾਰਨ ਹੋਈ ਹੈ | ਇਸ ਸੰਬੰਧੀ ਥਾਣਾ ਮੁਖੀ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਕੁਲਵਿੰਦਰ ਕੌਰ ਵਲੋਂ ਦਰਜ ਕਰਵਾਏ ਗਏ ਬਿਆਨ ਦੇ ਆਧਾਰ 'ਤੇ ਉਕਤ ਹਮਲਾਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕਰਦੇ ਹੋਏ ਉਸ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਅਗਾਂਹ ਦੀ ਕਾਰਵਾਈ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਇਕ ਯੂਨੀਅਨ ਵਲੋਂ ਕੂੜਾ ਚੁੱਕਣ ਦਾ ਬੰਦ ਰੱਖਿਆ ਕੰਮ ਮੀਟਿੰਗ ਤੋਂ ਬਾਅਦ ਹੜਤਾਲ ਵਾਪਸ ਲਈ <br/> ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ 10 ਰੋਜ਼ਾ ਸਮਾਗਮ <br/>
Ad Position 24