ਜਲੰਧਰ, 20 ਮਈ (ਅ.ਬ)-ਬੈਂਕ ਆਫ਼ ਇੰਡੀਆ ਨੇ ਵਿੱਤੀ ਸਾਲ 26 ਲਈ ਆਪਣੇ ਨਤੀਜੇ ਐਲਾਨੇ¢ ਵਿੱਤੀ ਸਾਲ 26 ਲਈ ਸ਼ੁੱਧ ਲਾਭ *10,527 ਕਰੋੜ ਰੁਪਏ ਹੋ ਗਿਆ ਜਿਸ ਵਿੱਚ 14.19% ਸਾਲ ਦਰ ਸਾਲ ਵਾਧਾ ਹੋਇਆ¢ ਕਿਊ4ਐਫ਼.ਵਾਈ.26 ਲਈ ਸ਼ੁੱਧ ਲਾਭ 14.85% ਸਾਲ ਦਰ ਸਾਲ ਵਧ ਕੇ *3,016 ਕਰੋੜ ਰੁਪਏ ਹੋ ਗਿਆ¢ ਕਿਊ.4ਐਫ਼.ਵਾਈ.26 ਲਈ ਬੈਂਕ ਦਾ ਆਰ.ਓ.ਏ. ਅਤੇ ਆਰ.ਓ.ਈ. ਕ੍ਰਮਵਾਰ 1.01% ਅਤੇ 16.36% ਵਧ ਗਿਆ¢ ਐਫ਼.ਵਾਈ.26 ਲਈ ਬੈਂਕ ਦਾ ਸੰਚਾਲਨ ਲਾਭ ਵਧ ਕੇ 17,049 ਕਰੋੜ ਰੁਪਏ ਹੋ ਗਿਆ ਜਦੋਂ ਕਿ ਕਿਊ4ਐਫ਼.ਵਾਈ.26 ਲਈ ਸੰਚਾਲਨ ਲਾਭ ਸੁਧਰ ਕੇ 5,026 ਕਰੋੜ ਰੁਪਏ ਹੋ ਗਿਆ¢ ਬੈਂਕ ਦੇ ਗਲੋਬਲ ਬਿਜ਼ਨਸ ਮਿਕਸ ਨੇ 14.57% ਸਾਲਾਨਾ ਵਾਧਾ ਦਰਜ ਕੀਤਾ ਅਤੇ 16.98 ਲੱਖ ਕਰੋੜ ਨੂੰ ਪਾਰ ਕਰ ਗਿਆ¢ 31.03.2026 ਨੂੰ ਪੂੰਜੀ ਅਨੁਕੂਲਤਾ ਅਨੁਪਾਤ (ਸੀ.ਆਰ.ਏ.ਆਰ.) 18.01% ਹੈ¢ ਡਿਜੀਟਲ ਅਤੇ ਵਿਕਲਪਕ ਚੈਨਲਾਂ ਦੇ ਮੋਰਚੇ 'ਤੇ, ਵਿੱਤੀ ਸਾਲ 26 ਦÏਰਾਨ 51 ਲੱਖ+ ਗਾਹਕ ਜੋੜੇ ਗਏ, ਜਿਸ ਨਾਲ ਕੁੱਲ ਯੂ.ਪੀ.ਆਈ. ਗਾਹਕ 271 ਲੱਖ+ ਹੋ ਗਏ¢ ਵਿਕਲਪਕ ਡਿਲੀਵਰੀ ਚੈਨਲਾਂ ਰਾਹੀਂ ਲੈਣ-ਦੇਣ ਦੀ ਗਿਣਤੀ 22% ਸਾਲਾਨਾ ਵਾਧੇ ਦੇ ਨਾਲ 7.6 ਬਿਲੀਅਨ ਹੋ ਗਈ¢