ਲੋਹੀਆਂ ਖਾਸ, 20 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਨੂੰ ਹਲਕਾ ਸ਼ਾਹਕੋਟ ਅੰਦਰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਪਿੰਡ ਮੁਰਾਜਵਾਲਾ ਦੇ ਦਰਜਨਾਂ ਪਰਿਵਾਰਾਂ ਨੇ ਪਾਰਟੀ ਦੀਆਂ ਨੀਤੀਆਂ ਦੇ ਚਲਦੇ ਇਸ ਵਿੱਚ ਸ਼ਾਮਲ ਹੋਣ ਦਾ ਅੇਲਾਨ ਕਰ ਦਿੱਤਾ | ਇਨ੍ਹਾਂ ਪਰਿਵਾਰਾਂ ਨੂੰ 'ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਸ਼ਾਹਕੋਟ ਦੇ ਮੁੱਖ ਸੇਵਾਦਾਰ ਸ: ਸੁਖਵਿੰਦਰ ਸਿੰਘ ਸਾਬੂਵਾਲ ਵੱਲੋਂ ਸਿਰੋਪਾਓ ਦੇ ਕੇ ਪਾਰਟੀ ਅੰਦਰ ਸ਼ਾਮਲ ਕੀਤਾ ਗਿਆ | ਇਨ੍ਹਾਂ ਆਗੂਆਂ ਵਿੱਚ ਅਕਾਸ਼ਦੀਪ ਸਿੰਘ, ਸੁੱਖਵਿੰਦਰ ਸਿੰਘ, ਰੋਮੀ, ਨਿਰਮਲ ਸਿੰਘ, ਲਵਪ੍ਰੀਤ ਸਿੰਘ, ਜਸਕਰਨ ਸਿੰਘ, ਗੁਰਪਾਲ ਸਿੰਘ, ਸਮੇਤ ਹੋਰ ਦਰਜਨਾਂ ਪਰਿਵਾਰ ਸ਼ਾਮਲ ਸਨ | ਆਪਣੇ ਸੰਬੋਧਨ ਵਿੱਚ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਸਾਬੂਵਾਲ ਨੇ ਕਿਹਾ ਕਿ ਪੰਜਾਬ ਦੇ ਮਜੌਦਾ ਹਾਲਾਤਾਂ ਨੂੰ ਸੁਧਾਰਨ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੂਬੇ ਵਿਚ ਇਕ ਮਜਬੂਤ ਪੰਥਕ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ, ਇਸ ਮÏਕੇ ਵੱਡੀ ਗਿਣਤੀ, 'ਚ ਪਿੰਡ ਦੇ ਲੋਕ ਹਾਜਰ ਸਨ |