07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਗਰ ਪੰਚਾਇਤ ਲੋਹੀਆਂ ਲਈ ਹੁਣ 47 ਉਮੀਦਵਾਰ ਰਹਿ ਗਏ ਨੇ ਮੈਦਾਨ 'ਚ : ਮੁੱਖ ਚੋਣ ਅਫ਼ਸਰ

Ad Position 21
No active advertisement
ਅਜੀਤ ਡੈਸਕ 21-05-2026
ਲੋਹੀਆਂ ਖਾਸ, 20 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਨਗਰ ਪੰਚਾਇਤ ਲੋਹੀਆਂ ਦੀਆਂ ਆਮ ਚੋਣਾਂ ਲਈ 13 ਵਾਰਡਾਂ ਵਾਸਤੇ ਭਰੀਆਂ ਗਈਆਂ ਨਾਮਜ਼ਦਗੀਆਂ ਦੀ ਛਾਣਬੀਨ ਅਤੇ ਵਾਪਸੀ ਤੋਂ ਬਾਅਦ ਹੁਣ 47 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ | ਇਸ ਸਬੰਧੀ ਦਫ਼ਤਰ ਮਾਰਕੀਟ ਕਮੇਟੀ ਲੋਹੀਆਂ ਵਿਖੇ ਜਾਣਕਾਰੀ ਦਿੰਦਿਆਂ ਸ਼ਾਹਕੋਟ ਦੇ ਐੱਸ.ਡੀ.ਐੱਮ. ਅਤੇ ਮੁੱਖ ਚੋਣ ਅਫ਼ਸਰ ਸ਼੍ਰੀ ਅਦਿੱਤਿਆ ਗੁਪਤਾ ਨੇ ਦੱਸਿਆ ਕਿ ਸਭ ਤੋਂ ਵੱਧ ਵਾਰਡ ਨੰਬਰ 10 ਤੋਂ 5 ਉਮੀਦਵਾਰ ਹਨ ਜਦਕਿ 6 ਵਾਰਡਾਂ ਚੋਂ 1, 4, 6, 9, 11 ਅਤੇ 12 ਨੰਬਰ ਵਾਰਡ 'ਚ 3, 3 ਉਮੀਦਵਾਰ ਹਨ ਤੇ ਇਥੇ ਤਿਕੋਨੇ ਮੁਕਾਬਲੇ ਹੋਣਗੇ | ਇਸੇ ਤਰ੍ਹਾਂ 2, 3, 5, 7, 8 ਅਤੇ 13 ਨੰਬਰ ਵਾਰਡਾਂ 'ਚ 4, 4 ਉਮੀਦਵਾਰ ਹਨ ਜਿਥੇ ਚਾਰਕੋਨੇ ਮੁਕਾਬਲੇ ਦੇਖਣ ਨੂੰ ਮਿਲਣਗੇ | ਪ੍ਰਾਪਤ ਜਾਣਕਾਰੀ ਮੁਤਾਬਕ ਸਭ ਤੋਂ ਵੱਧ ਆਪ ਵੱਲੋਂ 13 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਵੱਲੋਂ 12 ਉਮੀਦਵਾਰ, ਕਾਂਗਰਸ ਵੱਲੋਂ 11 (2 ਵਾਰਡਾਂ 'ਚ ਅਜ਼ਾਦਾਂ ਦੀ ਹਮਾਇਤ), ਅਜ਼ਾਦ 7 ਅਤੇ ਭਾਜਪਾ ਵੱਲੋਂ 4 ਹਲਕਿਆਂ 'ਚ ਉਮੀਦਵਾਰ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਲੋਹੀਆਂ ਦੇ 13 ਵਾਰਡਾਂ 'ਚ ਪੋਿਲੰਗ ਹੋਵੇਗੀ, ਜਿਸ ਦੀ ਗਿਣਤੀ 29 ਮਈ ਦਿਨ ਸ਼ੁੱਕਰਵਾਰ ਨੂੰ ਹੋਵੇਗੀ | ਇਸ ਮੌਕੇ ਸ਼ਾਹਕੋਟ ਦੇ ਤਹਿਸੀਲਦਾਰ ਅਤੇ ਸਹਾਇਕ ਚੋਣ ਅਫ਼ਸਰ ਜਸਪਾਲ ਸਿੰਘ ਬਾਜਵਾ, ਲੋਹੀਆਂ ਦੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਰੀਡਰ ਮੁਖਤਿਆਰ ਸਿੰਘ ਸਮੇਤ ਹੋਰ ਅਮਲਾ ਵੀ ਹਾਜਰ ਸੀ |
Ad Position 22
No active advertisement
ਪਿਛਲੀ ਖ਼ਬਰ ਆਪ ਦੇ ਉਮੀਦਵਾਰ ਪਵਿੱਤਰ ਸਿੰਘ ਨੇ ਘਰ-ਘਰ ਜਾ ਕੇ ਮੰਗਿਆ ਵੋਟਰਾਂ ਦਾ ਸਮਰਥਨ ਵਾਰਡ ਦੇ ਵਿਕਾਸ ਦਾ ਕੀਤਾ ਵਾਅਦਾ <br/>... ਅਗਲੀ ਖ਼ਬਰ ਲੋਹੀਆਂ ਦੇ ਪਿੰਡ ਮੁਰਾਜਵਾਲਾ 'ਚੋਂ ਦਰਜਨਾਂ ਪਰਿਵਾਰ 'ਅਕਾਲੀ ਦਲ ਵਾਰਿਸ ਪੰਜਾਬ ਦੇ' 'ਚ ਹੋਏ ਸ਼ਾਮਿਲ
Ad Position 24