07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਟਰਾਂਸਪੋਰਟ ਵਿਭਾਗ ਦਾ ਸਰਵਰ ਵਾਰ-ਵਾਰ ਬੰਦ ਹੋਣ ਕਰਕੇ ਪੇ੍ਰਸ਼ਾਨ ਰਹੇ ਲੋਕ

Ad Position 21
No active advertisement
ਅਜੀਤ ਡੈਸਕ 21-05-2026

ਜਲੰਧਰ, 20 ਮਈ (ਸ਼ਿਵ)- ਆਰ.ਟੀ.ਓ. ਦਫ਼ਤਰ ਵਿਚ ਅੱਜ ਟਰਾਂਸਪੋਰਟ ਵਿਭਾਗ ਦੇ ਸਰਵਰ ਦੇ ਬਾਰ-ਬਾਰ ਬੰਦ ਹੋਣ ਨਾਲ ਲੋਕਾਂ ਨੂੰ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਲੋਕ ਕਾਫੀ ਸਮੇਂ ਤੱਕ ਆਪਣੇ ਕੰਮ ਕਰਵਾਉਣ ਲਈ ਦਫ਼ਤਰ ਵਿਚ ਖੜੇ ਰਹੇ | ਅੱਜ ਕਈ ਲੋਕ ਆਰ.ਸੀ. ਤੋਂ ਇਲਾਵਾ ਡਰਾਈਵਿੰਗ ਲਾਇਸੈਂਸ ਦੇ ਕੰਮ ਕਰਵਾਉਣ ਲਈ ਆਏ ਹੋਏ ਸਨ ਪਰ ਜਦੋਂ ਸਾਈਟ ਕਾਫੀ ਸਮੇਂ ਤੱਕ ਬਾਰ-ਬਾਰ ਬੰਦ ਹੁੰਦੀ ਰਹੀ ਤਾਂ ਕਈ ਲੋਕ ਨੂੰ ਬਿਨਾਂ ਕੰਮ ਕਰਵਾਏ ਵਾਪਸ ਜਾਣਾ ਪਿਆ | ਦੱਸਿਆ ਜਾਂਦਾ ਹੈ ਕਿ ਸਾਈਟ ਦੇ ਬਾਰ-ਬਾਰ ਬੰਦ ਹੋਣ ਦੀ ਸਮੱਸਿਆ ਪਿਛਲੇ ਤਿੰਨ ਦਿਨ ਤੋਂ ਆ ਰਹੀ ਸੀ ਜਿੱਥੇ ਕੰਮਾਂ ਲਈ 300 ਤੋਂ ਜ਼ਿਆਦਾ ਫਾਈਲਾਂ ਦਾ ਕੰਮ ਹੁੰਦਾ ਰਿਹਾ ਸੀ ਪਰ ਸਾਈਟ ਦੀ ਗਤੀ ਕਾਫੀ ਹੌਲੀ ਹੋਣ ਕਰ ਕੇ ਕਾਫੀ ਘੱਟ ਗਿਣਤੀ ਵਿਚ ਫਾਈਲਾਂ ਨਿਪਟਾਈਆਂ ਗਈਆਂ | ਸਾਈਟ ਦੇ ਬਾਰ-ਬਾਰ ਬੰਦ ਹੋਣ ਤੋਂ ਲੋਕ ਕਾਫੀ ਪੇ੍ਰਸ਼ਾਨ ਦਿਖੇ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਵਿਭਾਗ ਨੂੰ ਆਪਣੇ ਸਰਵਰ 'ਚ ਸੁਧਾਰ ਕਰਨਾ ਚਾਹੀਦਾ ਹੈ | ਕਈ ਲੋਕਾਂ ਦਾ ਕਹਿਣਾ ਸੀ ਕਿ ਵਿਭਾਗ ਦੀ ਸਾਈਟ ਲਈ ਇੰਟਰਨੈੱਟ ਦੀ ਗਤੀ ਕਾਫੀ ਹੌਲੀ ਹੋ ਗਈ ਹੈ ਤੇ ਉਨ੍ਹਾਂ ਨੂੰ ਕਿਸੇ ਚੰਗੀ ਕੰਪਨੀ ਦਾ ਇੰਟਰਨੈੱਟ ਲਗਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਕੰਮ ਦੇ ਜਲਦੀ ਤੋਂ ਜਲਦੀ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਲਾ ਜੀ ਸੇਵਾ ਸਮਿਤੀ ਵਲੋਂ ਕਰਵਾਈ ਸਾਲਾਨਾ ਚÏਕੀ ਦÏਰਾਨ ਬੱਚਿਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਕੇਂਦਰ ਸਰਕਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ-ਕੈਰੋਂ <br/>
Ad Position 24