06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੇ.ਐਮ.ਵੀ. ਵਿਖੇ ਹੁਨਰ ਵਿਕਾਸ ਸੰਬੰਧੀ ਮੁਫਤ 'ਸਮਰ' ਕਲਾਸਾਂ ਸ਼ੁਰੂ <br/>

Ad Position 21
No active advertisement
ਕੇ. ਐਮ. ਵੀ. ਕਾਲਜ ਵਿਖੇ ਮੁਫਤ ਕਲਾਸਾਂ ਦੀ ਸ਼ੁਰੂਆਤ ਮੌਕੇ ਡਾ. ਆਤਿਮਾ ਸ਼ਰਮਾ ਦਿਵੇਦੀ ਦੇ ਨਾਲ ਵਿਦਿਆਰਥਣਾਂ | ਤਸਵੀਰ ਜੀ. ਪੀ. ਸਿੰਘ <br/> 21-05-2026
ਜਲੰਧਰ, 20 ਮਈ (ਜਸਪਾਲ ਸਿੰਘ)- ਕੰਨਿਆਂ ਮਹਾਂ ਵਿਦਿਆਲਾ ਵੱਲੋਂ ਵਿਦਿਆਰਥੀਆਂ ਨੂੰ ਵਧੇਰੇ ਸਿਰਜਣਾਤਮਕ ਬਣਾਉਣ ਤੇ ਉਨ੍ਹਾਂ ਦੇ ਮਨੋਰੰਜਨ ਤੇ ਗਿਆਨ ਵਿੱਚ ਵਾਧਾ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੁਫ਼ਤ ਸਮਰ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਦਿਆਲਾ ਦੇ ਡਾਇਰੈਕਟਰ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਇਹ ਕਲਾਸਾਂ ਕਾਲਜ ਦੀਆਂ ਵਿਦਿਆਰਥਣਾਂ ਦੇ ਨਾਲ-ਨਾਲ ਬਾਹਰ ਦੀਆਂ ਕੁੜੀਆਂ ਲਈ ਵੀ ਖੁੱਲ੍ਹੀਆਂ ਹਨ | ਵਿਦਿਆਲਾ ਦੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਅੰਗਰੇਜ਼ੀ, ਫਾਈਨ ਆਰਟਸ, ਜਰਨਲਿਜ਼ਮ, ਕੰਪਿਊਟਰ ਸਾਇੰਸ, ਡਾਂਸ, ਕਾਸਮੈਟੋਲੋਜੀ, ਸੰਗੀਤ, ਫੈਸ਼ਨ ਡਿਜ਼ਾਈਨਿੰਗ ਤੇ ਡੀ.ਡੀ.ਯੂ. ਕੌਸ਼ਲ ਕੇਂਦਰ ਦੇ ਅਧੀਨ ਐਨੀਮੇਸ਼ਨ ਤੇ ਹਾਸਪਿਟੈਲਿਟੀ ਵਿਭਾਗਾਂ ਰਾਹੀਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਇਹ ਕਲਾਸਾਂ ਵੱਖ-ਵੱਖ ਹਿੱਸਿਆਂ ਵਿੱਚ ਵੰਡੀਆਂ ਗਈਆਂ ਹਨ ਜਿਨ੍ਹਾਂ ਵਿਚ ਸੰਗੀਤ, ਗ੍ਰਾਫਿਕ ਡਿਜ਼ਾਈਨਿੰਗ, ਆਰਟ ਐਂਡ ਕ੍ਰਾਫਟ, ਸਪੋਕਨ ਇੰਗਲਿਸ਼, ਡਾਂਸ, ਫੋਟੋਗ੍ਰਾਫੀ, ਆਈ.ਟੀ. ਸਕਿੱਲਜ਼, ਬਿਊਟੀ ਬੂਟ ਤੇ ਸਮਾਰਟ ਕੁਕਿੰਗ ਤੇ ਬੇਕਿੰਗ ਤਕਨੀਕਾਂ ਸ਼ਾਮਲ ਹਨ ¢

Ad Position 22
No active advertisement
ਪਿਛਲੀ ਖ਼ਬਰ ਅਲੀਪੁਰ-ਮਿੱਠਾਪੁਰ ਸੜਕ ਬਣਦੇ ਸਾਰ ਹੀ ਟੁੱਟਣੀ ਹੋਈ ਸ਼ੁਰੂ- ਸੰਘਾ <br/> ਅਗਲੀ ਖ਼ਬਰ ਫੈਡਰੇਸ਼ਨ ਆਫ ਇੰਡਸਟਰੀ ਐਂਡ ਟਰੇਡ ਵਲੋਂ ਹੋਣਹਾਰ ਸਕੂਲੀ ਵਿਦਿਆਰਥੀਆਂ ਦਾ ਸਨਮਾਨ <br/>
Ad Position 24