06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅਲੀਪੁਰ-ਮਿੱਠਾਪੁਰ ਸੜਕ ਬਣਦੇ ਸਾਰ ਹੀ ਟੁੱਟਣੀ ਹੋਈ ਸ਼ੁਰੂ- ਸੰਘਾ <br/>

Ad Position 21
No active advertisement
ਨਵੀਂ ਬਣੀ ਅਲੀਪੁਰ-ਮਿੱਠਾਪੁਰ ਸੜਕ ਦੇ ਟੁੱਟਣ ਬਾਰੇ ਜਾਣਕਾਰੀ ਦਿੰਦੇ ਹੋਏ ਹਰਜਾਪ ਸਿੰਘ ਸੰਘਾ | ਅਜੀਤ ਤਸਵੀਰ <br/> 21-05-2026
ਜਲੰਧਰ, 20 ਮਈ (ਜਸਪਾਲ ਸਿੰਘ)- ਜਲੰਧਰ ਛਾਉਣੀ ਹਲਕੇ ਵਿੱਚ ਸੜਕਾਂ ਦੀ ਬਦਹਾਲੀ ਹੁਣ ਇੱਕ ਗੰਭੀਰ ਲੋਕ ਮੁੱਦਾ ਬਣ ਚੁੱਕੀ ਹੈ | ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਹਲਕੇ ਦੀਆਂ ਸੜਕਾਂ ਭਿ੍ਸ਼ਟਾਚਾਰ, ਲਾਪਰਵਾਹੀ ਅਤੇ ਘਟੀਆ ਕਾਰਗੁਜ਼ਾਰੀ ਦੀ ਮਿਸਾਲ ਬਣ ਗਈਆਂ ਹਨ | ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਅਲੀਪੁਰ ਤੋਂ ਮਿਠਾਪੁਰ ਤੱਕ ਬਣੀ ਨਵੀਂ ਸੜਕ ਦਾ ਸਾਹਮਣੇ ਆਇਆ ਹੈ¢ ਸਥਾਨਕ ਲੋਕਾਂ ਦੇ ਅਨੁਸਾਰ ਇਹ ਸੜਕ ਬਣਦੇ ਹੀ ਟੁੱਟਣ ਲੱਗ ਪਈ¢ ਕਈ ਥਾਵਾਂ 'ਤੇ ਖੱਡੇ ਪੈ ਗਏ ਹਨ ਅਤੇ ਸੜਕ ਦੀ ਉਪਰਲੀ ਪਰਤ ਹੱਥਾਂ ਨਾਲ ਹੀ ਉਖੜ ਰਹੀ ਹੈ¢ ਲੋਕਾਂ ਦਾ ਦੋਸ਼ ਹੈ ਕਿ ਨਾ ਕੋਈ ਤਕਨੀਕੀ ਪ੍ਰਕਿਰਿਆ ਅਪਣਾਈ ਗਈ ਤੇ ਨਾ ਹੀ ਸੜਕ ਬਣਾਉਣ ਤੋਂ ਪਹਿਲਾਂ ਢੰਗ ਨਾਲ ਸਫਾਈ ਜਾਂ ਬੇਸ ਤਿਆਰ ਕੀਤਾ ਗਿਆ¢ ਘਟੀਆ ਮਟੇਰੀਅਲ ਦੀ ਵਰਤੋਂ ਕਰਕੇ ਸਿਰਫ਼ ਕਾਗਜ਼ਾਂ ਵਿੱਚ ਵਿਕਾਸ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ¢ ਇਸ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਹਰਜਾਪ ਸਿੰਘ ਸੰਘਾ ਨੇ ਸੱਤਾਧਾਰੀ ਧਿਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਵੱਲੋਂ ਛਾਉਣੀ ਹਲਕੇ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ | ਉਨ੍ਹਾਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਅਤੇ ਠੇਕੇਦਾਰ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਕਰਵਾਏ ਮਹੀਨਾਵਾਰੀ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਕੇ.ਐਮ.ਵੀ. ਵਿਖੇ ਹੁਨਰ ਵਿਕਾਸ ਸੰਬੰਧੀ ਮੁਫਤ 'ਸਮਰ' ਕਲਾਸਾਂ ਸ਼ੁਰੂ <br/>
Ad Position 24