ਕਮਿਸ਼ਨਰੇਟ ਪੁਲਿਸ ਨੇ ਸਮਾਧਾਨ ਕੈਂਪ ਦੌਰਾਨ 300 ਸ਼ਿਕਾਇਤਾਂ ਦਾ ਕੀਤਾ ਨਿਬੇੜਾ <br/>
ਸ਼ਨਿਚਰਵਾਰ ਨੂੰ ਪੁਲਿਸ ਲਾਈਨ 'ਚ ਲਾਏ ਗਏ ਸਮਾਧਾਨ ਕੈਂਪ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ | ਨਾਲ ਹੀ ਏਡੀਸੀਪੀ (ਹੈੱਡਕੁਆਰਟਰ) ਸੁਖਵਿੰਦਰ ਸਿੰਘ ਤੇ ਹੋਰ ਅਧਿਕਾਰੀ | (ਸੱਜੇ) ਮਾਡਲ ਟਾਊਨ ਸਬ-ਡਵੀਜ਼ਨ ਅਧੀਨ ਆਉਂਦੇ ਥਾਣਿਆਂ ਦੇ ਤਫਤੀਸ਼ੀ ਅਧਿਕਾਰੀ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣਦੇ ਹੋਏ | ਅਜੀਤ ਤਸਵੀਰਾਂ
<br/>
24-05-2026
ਵਿਚ ਸਮਾਧਾਨ ਕੈਂਪ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 10 ਵਜੋ ਤੋਂ ਦੁਪਹਿਰ 2 ਵਜੇ ਤਕ ਲਾਏ ਗਏ ਕੈਂਪ ਦੌਰਾਨ ਮਾਮੂਲੀ ਝਗੜਿਆਂ ਤੇ ਹੋਰ ਸਮੱਸਿਆਵਾਂ ਨਾਲ ਸੰਬੰਧਤ 300 ਦੇ ਕਰੀਬ ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ | ਸੀਪੀ ਧੰਨਪ੍ਰੀਤ ਕੌਰ ਨੇ ਕਿਹਾ ਕਿ ਉਕਤ ਕੈਂਪ ਲਾਉਣ ਦਾ ਉਦੇਸ਼ ਬਕਾਇਆ ਪਈਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਬੇੜਾ ਕਰਨਾ, ਬੈਕਲਾਗ ਘਟਾਉਣਾ ਅਤੇ ਲੋਕਾਂ 'ਚ ਸਮੇਂ ਸਿਰ ਨਿਆਂ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਬਕਾਇਆ ਸ਼ਿਕਾਇਤਾਂ ਦਾ ਬੈਕਲਾਗ ਖਤਮ ਕਰਨ ਦੇ ਉਦੇਸ਼ ਨਾਲ ਕਮਿਸ਼ਨਰੇਟ ਪੁਲਿਸ ਵਲੋਂ ਅਜਿਹੇ ਉਪਰਾਲੇ ਭਵਿੱਖ ਵਿਚ ਵੀ ਜਾਰੀ ਰੱਖੇ ਜਾਣਗੇ ਕਿਉਕਿ ਕਮਿਸ਼ਨਰੇਟ ਪੁਲਿਸ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ |