ਚੁਗਿੱਟੀ/ਜੰਡੂਸਿੰਘਾ, 27 ਮਈ (ਨਰਿੰਦਰ ਲਾਗੂ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਇਕ ਬੈਠਕ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਦੇ ਯਤਨਾਂ ਨਾਲ ਲੰਮਾ ਪਿੰਡ ਵਿਖੇ ਕੀਤੀ ਗਈ ਜਿਸ ਵਿਚ ਜ਼ਿਲ੍ਹੇ ਦੇ ਸਾਰੇ ਸਰਕਲ ਪ੍ਰਧਾਨਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਦੌਰਾਨ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਧਾਰਮਿਕ ਤੇ ਸਮਾਜਿਕ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪੰਜਾਬ ਸਰਕਾਰ ਵਲੋਂ ਬਣਾਏ ਗਏ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਪ੍ਰਤੀ ਅਹਿਮ ਗੱਲਬਾਤ ਕੀਤੀ ਗਈ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਬਣੇ ਕਾਨੂੰਨ ਵਿਚ ਸਜ਼ਾਵਾਂ ਹੋਰ ਵੀ ਸਖ਼ਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਚ ਤਾਲਮੇਲ ਦਾ ਰੋਲ ਹੈ ਉਸ ਨੂੰ ਸਰਕਾਰ ਵਲੋਂ ਲੋਕਾਂ ਵਿਚ ਸਹੀ ਢੰਗ ਨਾਲ ਸਪੱਸ਼ਟ ਕਰਨਾ ਚਾਹੀਦਾ ਹੈ | ਕਿਸ਼ਨਪੁਰਾ ਨੇ ਆਖਿਆ ਕਿ ਪੰਜਾਬ ਗੁਰੂਆਂ, ਪੀਰਾਂ-ਫਕੀਰਾਂ ਦੀ ਧਰਤੀ ਹੈ ਅਤੇ ਇੱਥੇ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਸਭ ਤੋਂ ਉੱਪਰ ਹੈ, ਜਿਸ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਵਚਨਬੱਧ ਹਨ | ਇਸ ਦੌਰਾਨ ਸਮੂਹ ਮੈਂਬਰਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ, ਨੌਜਵਾਨਾਂ ਨੂੰ ਜੋੜਨ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਮਹਿੰਦਰ ਸਿੰਘ ਬਿਨਾਕਾ ਨੇ ਪਾਰਟੀ ਹਾਈ ਕਮਾਂਡ ਵਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਪਾਰਟੀ ਦੀਆਂ ਰਣਨੀਤੀਆਂ ਬਾਰੇ ਚਾਨਣਾ ਪਾਇਆ | ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਤੰਤਰੀ ਢੰਗ ਨਾਲ ਹੋਰ ਮੈਂਬਰਾਂ ਦੀ ਭਰਤੀ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਿਚ ਸ਼ੁਰੂਆਤੀ ਢਾਂਚਾ ਵਧੀਆ ਤੇ ਮਜ਼ਬੂਤ ਬਣਾਇਆ ਜਾ ਸਕੇ | ਇਸ ਮੌਕੇ ਜਸਵਿੰਦਰ ਸਿੰਘ ਜੱਸਾ ਸਰਕਲ ਪ੍ਰਧਾਨ ਨੰਬਰ 9, ਜਸਵਿੰਦਰ ਸਿੰਘ ਖ਼ਾਲਸਾ ਸਰਕਲ ਪ੍ਰਧਾਨ ਨੰ. 3, ਚਰਨਜੀਤ ਸਿੰਘ ਬਿੱਟਾ, ਜਗਦੀਪ ਸਿੰਘ ਪ੍ਰਮਾਰ, ਹਰਦੀਪ ਸਿੰਘ, ਬਚਨ ਸਿੰਘ ਕਾਦੀਆਂ ਸਰਕਲ ਪ੍ਰਧਾਨ ਬਸਤੀ ਸ਼ੇਖ, ਹਰਵਿੰਦਰ ਸਿੰਘ ਜੱਬਲ ਸਰਕਲ ਪ੍ਰਧਾਨ ਬਸਤੀ ਬਾਵਾ ਖੇਲ, ਜਸਵਿੰਦਰ ਸਿੰਘ ਸੱਬਰਵਾਲ ਸਰਕਲ ਪ੍ਰਧਾਨ ਨੰ. 1, ਅਮਰਜੀਤ ਸਿੰਘ ਅਰੋੜਾ ਸਰਕਲ ਪ੍ਰਧਾਨ ਰਾਮਾਮੰਡੀ, ਹਰਭਜਨ ਸਿੰਘ ਕਾਹਲੋਂ ਸਰਕਲ ਪ੍ਰਧਾਨ ਮਕਸੂਦਾਂ, ਪਰਮਜੀਤ ਸਿੰਘ ਬਬਲੂ ਸਰਕਲ ਪ੍ਰਧਾਨ ਭਾਰਗੋ ਕੈਂਪ, ਸੁਖਰਾਜ ਸਿੰਘ ਰੰਧਾਵਾ ਸਰਕਲ ਪ੍ਰਧਾਨ ਮਾਡਲ ਹਾਊਸ, ਜਗਜੀਤ ਸਿੰਘ ਬੱਲ ਸਰਕਲ ਪ੍ਰਧਾਨ ਨੰਬਰ 2, ਕੁਲਵੰਤ ਸਿੰਘ ਸੋਨੀ ਭਾਟੀਆ ਸਰਕਲ ਪ੍ਰਧਾਨ ਨੰ. 4, ਦਵਿੰਦਰ ਸਿੰਘ ਲਾਡੋਵਾਲੀ ਸਰਕਲ ਪ੍ਰਧਾਨ ਬਾਰਾਂਦਰੀ, ਨਵਜੀਤ ਸਿੰਘ ਰੰਧਾਵਾ ਪ੍ਰਧਾਨ ਕਾਲੀਆ ਕਾਲੋਨੀ, ਬਲਵੀਰ ਸਿੰਘ ਤਲਵੰਡੀ ਸਰਕਲ ਪ੍ਰਧਾਨ ਵਾਰਡ ਨੰ. 6, ਅਮਰਜੀਤ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਸਰਕਲ ਪ੍ਰਧਾਨ ਮਾਡਲ ਟਾਊਨ ਆਦਿ ਹਾਜ਼ਰ ਸਨ |