16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡੇਰਾ ਮੁਖੀ ਨੂੰ 16ਵੀਂ ਵਾਰੀ ਪੈਰੋਲ ਮਿਲਣੀ ਅਤੇ ਜਥੇਦਾਰ ਹਵਾਰਾ ਨੂੰ ਪੈਰੋਲ ਤੋਂ ਆਨਾਕਾਨੀ, ਦੇਸ਼ 'ਚ ਦੋਹਰੇ ਮਾਪਦੰਡਾਂ ਦੀ ਪ੍ਰਤੱਖ ਮਿਸਾਲ-ਸਿੱਖ ਤਾਲਮੇਲ ਕਮੇਟੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਜਲੰਧਰ, 27 ਮਈ (ਐੱਮ.ਐੱਸ. ਲੋਹੀਆ)- ਡੇਰਾ ਮੁਖੀ ਨੂੰ 16ਵੀਂ ਵਾਰ 30 ਦਿਨਾਂ ਦੀ ਪੇਰੋਲ ਦਿੱਤੇ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਅਤੇ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਡੇਰਾ ਮੁਖੀ ਨੂੰ ਵਾਰ-ਵਾਰ ਪੇਰੋਲ ਦੇ ਕੇ ਸਿੱਖ ਕੌਮ ਦੇ ਦੋਸ਼ੀ ਨੂੰ ਸ਼ਹਿ ਦਿੱਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਨਾਲ ਮਜ਼ਾਕ ਤੋਂ ਵੱਧ ਕੁਝ ਵੀ ਨਹੀ ਹੈ ਕਿ 4-5 ਸਾਲਾਂ 'ਚ ਡੇਰਾ ਮੁਖੀ ਨੂੰ 16 ਵਾਰ ਪੇਰੋਲ ਮਿਲੀ, ਜਦਕਿ ਸਿੱਖ ਕੌਮ ਦੇ ਬੰਦੀ ਸਿੰਘ ਜੋ ਧਰਮ ਦੀ ਰੱਖਿਆ ਲਈ 32-35 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਹਨ, ਜਿਨ੍ਹਾਂ 'ਚ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸ਼ਾਮਲ ਹਨ, ਨੂੰ ਸਰਕਾਰਾਂ ਪੇਰੋਲ ਦੇਣ ਨੂੰ ਤਿਆਰ ਨਹੀਂ ਹਨ | ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਮਾਤਾ ਪਿਛਲੇ ਕਾਫ਼ੀ ਸਮੇਂ ਤੋਂ ਗੰਭੀਰ ਤੌਰ 'ਤੇ ਬਿਮਾਰ ਚਲ ਰਹੇ ਹਨ, ਜਦੋਂ ਭਾਈ ਸਾਹਿਬ ਨੇ ਮਾਤਾ ਜੀ ਦੀ ਦੇਖਭਾਲ ਲਈ ਪੇਰੋਲ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਇਹ ਆਖ ਕੇ ਛੁੱਟੀ ਨਹੀਂ ਦਿੱਤੀ ਗਈ, ਉਹ ਫ਼ਰਾਰ ਹੋ ਸਕਦੇ ਹਨ | ਆਗੂਆਂ ਨੇ ਕਿਹਾ ਕਿ ਜੋ ਬਾਬਾ ਗੰਭੀਰ ਦੋਸ਼ਾਂ 'ਚ ਸਜ਼ਾ ਯਾਫ਼ਤਾ ਹੈ, ਨੂੰ ਆਏ ਦਿਨ ਪੇਰੋਲ ਮਿਲ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਲਈ ਭਾਜਪਾ 'ਚ ਸ਼ਾਮਲ ਹੋਏ ਸਿੱਖ ਨੇਤਾ ਸੋਚ ਲੈਣ ਇਹ ਪਾਰਟੀ ਕਿੰਨੀ ਕੁ ਸਿੱਖ ਹਿਤੈਸ਼ੀ ਹੈ | ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਅਕਾਲੀ ਦਲ, ਜੋ ਭਾਜਪਾ ਨਾਲ ਗਠਜੋੜ ਕਰਨ ਨੂੰ ਕਾਹਲੇ ਹਨ, ਇਹ ਸੋਚ ਲੈਣ ਕਿ ਭਾਜਪਾ ਦੀ ਸਿੱਖਾਂ ਪ੍ਰਤੀ ਕੀ ਸੋਚ ਹੈ | ਉਨ੍ਹਾਂ ਕਿਹਾ ਕਿ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਨੂੰ ਵਾਰ-ਵਾਰ ਪੇਰੋਲ ਦੇ ਕੇ ਸਿੱਖਾਂ ਨੂੰ ਚਿੜ੍ਹਾਇਆ ਜਾ ਰਿਹਾ ਹੈ, ਬੇਅਦਬੀ ਕਰਨ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਸਿੱਖ ਕੌਮ ਨੂੰ ਸੋਚਣਾ ਪਵੇਗਾ ਕਿ ਕਿਹੜਾ ਸਾਡਾ ਦੁਸ਼ਮਣ ਹੈ, ਕੌਣ ਦੋਸਤ ਹੈ |

Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਆਗੂ ਆਬਿਦ ਸਲਮਾਨੀ ਵਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ <br/> ਅਗਲੀ ਖ਼ਬਰ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਵਿਚ ਸਖ਼ਤ ਤੋਂ ਸਖ਼ਤ ਸਜ਼ਾਵਾਂ ਹੋਣ - ਕਿਸ਼ਨਪੁਰਾ
Ad Position 24