ਚੁਗਿੱਟੀ/ਜੰਡੂਸਿੰਘਾ, 27 ਮਈ (ਨਰਿੰਦਰ ਲਾਗੂ)-ਸਥਾਨਕ ਸੂਰੀਆ ਐਨਕਲੇਵ ਦੇ ਵਸਨੀਕ ਦਰਪੇਸ਼ ਵੱਖ -ਵੱਖ ਸਮੱਸਿਆਵਾਂ ਕਾਰਨ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹਨ¢ ਜਿਨ੍ਹਾਂ ਦੇ ਹੱਲ ਲਈ ਉਨ੍ਹਾਂ ਵੱਲੋਂ ਕ ਈ ਵਾਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ¢ਪਰ ਕੋਈ ਫਾਇਦਾ ਨਹੀਂ ਹੋਇਆ¢ ਇਹ ਪ੍ਰਗਟਾਵਾ ਗੱਲਬਾਤ ਕਰਦੇ ਹੋਏ ਵਾਰਡ ਨੰਬਰ 22 ਤੋਂ ਕਾਂਗਰਸ ਦੇ ਇੰਚਾਰਜ਼ ਸੁਰਿੰਦਰ ਸਿੰਘ ਪੱਪਾ ਵਲੋਂ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ ਸੂਰੀਆ ਐਨਕਲੇਵ ਦੀਆਂ ਪਾਰਕਾਂ ਅਤੇ ਸੜਕਾਂ 'ਤੇ ਲਗਾਈਆਂ ਗਈਆਂ ਸਟ੍ਰੀਟ ਲਾਈਟਾਂ ਜ਼ਿਆਦਾਤਰ ਤਕਨੀਕੀ ਖ਼ਰਾਬੀ ਕਾਰਨ ਬੰਦ ਹੀ ਰਹਿੰਦੀਆਂ ਹਨ¢ਜੋ ਠੀਕ ਹਨ ਉਨ੍ਹਾਂ ਚÏਾ ਕੁਝ ਤਾਂ ਦਿਨ ਵੇਲੇ ਵੀ ਜਗਦੀਆਂ ਹੋਈਆਂ ਵਿਖਾਈ ਦਿੰਦੀਆਂ ਹਨ ਜਿਨ੍ਹਾਂ ਪ੍ਰਤੀ ਬਿਜ਼ਲੀ ਮਹਿਕਮੇ ਵੱਲੋਂ ਗੰਭੀਰਤਾ ਨਹੀਂ ਵਰਤੀ ਜਾ ਰਹੀ¢ ਉਨ੍ਹਾਂ ਕਿਹਾ ਸਫ਼ਾਈ ਕਰਨ ਵਾਲਿਆਂ ਦਾ ਪ੍ਰਬੰਧ ਨਾ ਹੋਣ ਕਾਰਨ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਨ੍ਹਾਂ ਤੋਂ ਆਉਂਦੀ ਬਦਬੂ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਨਾਲ ਲੋਕ ਬੀਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ¢ ਉਨ੍ਹਾਂ ਕਿਹਾ ਕਿ ਉਕਤ ਇਲਾਕੇ ਵਿੱਚ ਸੜਕਾਂ ਦੀ ਹਾਲਤ ਵੀ ਬਹੁਤੀ ਠੀਕ ਨਹੀਂ ਹੈ¢ ਉਨ੍ਹਾਂ 'ਤੇ ਟੋਇਆਂ ਕਾਰਨ ਲੋਕਾਂ ਨੂੰ ਆਵਾਜਾਈ ਦÏਰਾਨ ਦਿੱਕਤ ਝੱਲਣੀ ਪੈਂਦੀ ਹੈ¢ ਉਨ੍ਹਾਂ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕੀਤੇ ਜਾਣ ਸਬੰਧੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜਿਹੀ ਗੱਲ ਹੈ ਨਹੀਂ¢ ਉਨ੍ਹਾਂ ਕਿਹਾ ਮੇਅਰ ਤੇ ਹਲਕਾ ਇੰਚਾਰਜ ਵਲੋਂ ਲੋਕਾਂ ਦੀਆਂ ਉਕਤ ਸਮੱਸਿਆਵਾਂ ਦੇ ਹੱਲ ਲਈ ਗੰਭੀਰਤਾ ਵਰਤਣੀ ਚਾਹੀਦੀ ਹੈ¢