16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗੰਭੀਰ ਹਾਲਤ 'ਚ ਲਿਆਂਦੀ 21 ਸਾਲਾ ਔਰਤ ਦਾ ਸਿਵਲ ਹਸਪਤਾਲ 'ਚ ਹੋਇਆ ਸਫ਼ਲ ਆਪ੍ਰੇਸ਼ਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਜਲੰਧਰ, 27 ਮਈ (ਐੱਮ. ਐੱਸ. ਲੋਹੀਆ) - ਗੰਭੀਰ ਹਾਲਤ 'ਚ ਜਮਸ਼ੇਰ ਖ਼ਾਸ ਤੋਂ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਲਿਆਉਂਦੀ 21 ਸਾਲਾ ਔਰਤ ਦਾ ਸਫ਼ਲ ਆਪ੍ਰੇਸ਼ਨ ਕਰਕੇ ਮਾਹਿਰ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਹੈ | ਜੱਚਾ-ਬੱਚਾ ਵਾਰਡ ਦੀ ਮੁਖੀ ਡਾ. ਵਰਿੰਦਰ ਕੌਰ ਥਿੰਦ ਨੇ ਜਾਣਕਾਰੀ ਦਿੱਤੀ ਕਿ ਔਰਤ ਦੀ ਬੱਚੇਦਾਨੀ ਦੀ ਟਿਊਬ 'ਚ ਬੱਚਾ ਹੋਣ ਕਰਕੇ, ਉਸ ਦੀ ਹਾਲਤ ਇੰਨੀ ਗੰਭੀਰ ਬਣੀ ਹੋਈ ਸੀ, ਕਿ ਉਸ ਦੀ ਜਾਨ ਨੂੰ ਖ਼ਤਰਾ ਬਣ ਗਿਆ ਸੀ | ਡਾ. ਥਿੰਦ ਨੇ ਦੱਸਿਆ ਕਿ ਗਾਇਨੀਕੋਲੋਜਿਸਟ ਡਾ. ਜਸ਼ਨਜੋਤ ਨੇ ਤੁਰੰਤ ਮਰੀਜ਼ ਦੀ ਸਕੈਨ ਅਤੇ ਖੂਨ ਦੇ ਟੈੱਸਟ ਕਰਵਾਉਣ ਤੋਂ ਬਾਅਦ ਸਰਜਰੀ ਕਰਨ ਦਾ ਫ਼ੈਸਲਾ ਲਿਆ, ਜਿਸ ਤੋਂ ਬਾਅਦ ਡਾ. ਜਸ਼ਨਜੋਤ, ਡਾ. ਅਨੁਸ਼੍ਰੀ, ਡਾ. ਹਰਸਿਮਰਨ ਦੀ ਟੀਮ ਨੇ ਮਰੀਜ਼ ਦਾ ਸਫ਼ਲ ਆਪ੍ਰੇਸ਼ਨ ਕਰ ਕੇ ਉਸ ਦੀ ਜਾਨ ਬਚਾਈ ਹੈ | ਡਾ. ਵਰਿੰਦਰ ਕੌਰ ਥਿੰਦ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਜੱਚਾ-ਬੱਚਾ ਵਿਭਾਗ 'ਚ ਗਰਭਵਤੀ ਮਾਵਾਂ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਅਤੇ ਦਵਾਈ ਦੀ ਹਰ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ | ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਮਰੀਜ਼ਾਂ ਨੂੰ ਜੱਚਾ-ਬੱਚਾ ਸਿਹਤ ਸੇਵਾਵਾਂ ਦੀ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼ਬਦ ਕੀਰਤਨ ਮੁਕਾਬਲੇ 'ਚ ਐੱਸ.ਜੀ.ਐੱਨ. ਪਬਲਿਕ ਸਕੂਲ ਦੇ ਵਿਦਿਆਰਥੀ ਰਹੇ ਪਹਿਲੇ ਸਥਾਨ 'ਤੇ <br/> ਅਗਲੀ ਖ਼ਬਰ ਵੱਖ-ਵੱਖ ਸਮੱਸਿਆਵਾਂ ਤੋਂ ਪ੍ਰੇਸ਼ਾਨ ਸੂਰੀਆ ਐਨਕਲੇਵ ਦੇ ਵਸਨੀਕਾਂ ਦੀ ਪ੍ਰਸ਼ਾਸਨ ਵਲੋਂ ਸਾਰ ਲਈ ਜਾਵੇ-ਪੱਪਾ
Ad Position 24