16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਹਰਦੋ ਸੇਖਾਂ 'ਚ ਵਿਸ਼ਾਲ ਸਾਲਾਨਾ ਮੇਲਾ 28 ਤੇ 29 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਨੂਰਮਹਿਲ, 27 ਮਈ (ਤਜਿੰਦਰ ਕੁਮਾਰ)-ਰਹਿਮਤਾਂ ਦਾ ਦਰਬਾਰ ਤੇ ਸੂਫ਼ੀ ਦਰਗਾਹ ਅਸਤਾਨਾਂ ਅÏਲੀਆ ਹਜ਼ਰਤ ਸ਼ਾਹ ਬਾਬਾ ਮੁੱਲਾਹ ਬਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਪਿੰਡ ਹਰਦੋ ਸ਼ੇਖ (ਸੇਖਾਂ) ਨੇੜੇ ਸਰੀਂਹ ਸ਼ੰਕਰ (ਨੂਰਮਹਿਲ) ਜਲੰਧਰ ਵਿਖੇ ਵਿਸ਼ਾਲ ਸਾਲਾਨਾ ਮੇਲਾ (ਮੇਲਾ ਹਰਦੋ ਸ਼ੇਖਾਂ ਦਾ) 28 ਤੇ 29 ਮਈ ਨੂੰ ਦਰਬਾਰ ਦੇ ਗੱਦੀ ਨਸ਼ੀਨ ਨਿਹਾਲ ਸਿੰਘ ਮਾਹਲ ਦੀ ਯੋਗ ਰਹਿਨੁਮਾਈ ਹੇਠ ਕਰਵਾਇਆ ਜਾ ਰਿਹਾ ਹੈ¢ ਮੇਲਾ ਪ੍ਰਬੰਧਕ ਤੇ ਸਿੱਧਮ ਦਵਾਖਾਨਾ ਤੇ ਆਸਟਰੋ ਰਿਸਰਚ ਸੈਂਟਰ (ਰਜਿ.) ਪੰਜਾਬ ਦੇ ਸੰਚਾਲਕ ਡਾ. ਵਿਜੇ ਕੁਮਾਰ ਸਿੱਧਮ ਨੇ ਦੱਸਿਆ ਕਿ 28 ਮਈ ਵੀਰਵਾਰ ਨੂੰ ਸ਼ਾਮ ਚਰਾਗ ਰÏਸ਼ਨ ਕਰਨ ਉਪਰੰਤ ਪ੍ਰਸਿੱਧ ਕੱਵਾਲ ਸ਼ਮੀ ਅਲੀ ਨੂਰਮਹਿਲ ਵਾਲੇ ਤੇ ਕਵਾਲ ਪਾਰਟੀਆਂ ਵਲੋਂ ਮਹਿਫ਼ਲ ਸਜਾਈ ਜਾਵੇਗੀ¢ 29 ਮਈ ਨੂੰ ਸਵੇਰੇ ਝੰਡੇ (ਨਿਸ਼ਾਨ ਸਾਹਿਬ) ਝੜਾਉਣ ਤੋਂ ਬਾਅਦ ਪਵਿੱਤਰ ਸੂਫ਼ੀ ਦਰਗਾਹਾਂ 'ਤੇ ਦਰਬਾਰ ਪਰਿਕਰਮਾ ਕਰਵਾ ਕੇ ਚਾਦਰਾਂ ਚੜ੍ਹਾਈਆਂ ਜਾਣਗੀਆਂ¢ ਨਿਹਾਲ ਸਿੰਘ ਮਾਹਲ ਤੇ ਡਾ. ਵਿਜੇ ਸਿੱਧਮ ਨੇ ਅੱਗੇ ਦੱਸਿਆ ਕਿ ਧਾਰਮਿਕ ਰਸਮਾਂ ਉਪਰੰਤ ਸਵੇਰੇ ਠੀਕ 10 ਵਜੇ ਅੰਤਰਰਾਸ਼ਟਰੀ ਗਾਇਕ ਰਾਏ ਜੁਝਾਰ, ਸੂਫ਼ੀ ਫ਼ਨਕਾਰ ਕੁਲਵਿੰਦਰ ਕਿੰਦਾ, ਨਿੱਧੀ-ਫਿਜ਼ਾ (ਸਿੱਧਮ ਸਿਸਟਰਜ), ਜੋਤੀ ਸੱਭਰਵਾਲ, ਮਾਸਟਰ ਅਨੂਪ, ਦੋਗਾਣਾ ਜੋੜੀ ਮਨਵੀਰ ਰਾਣਾ ਤੇ ਹੁਸਨਪ੍ਰੀਤ ਹੰਸ ਤੇ ਹੋਰ ਸ਼ਾਮ ਤੱਕ ਪੰਜਾਬ ਦੇ ਸੁਪ੍ਰਸਿੱਧ ਗਾਇਕ ਗਾਇਕਾਵਾਂ ਵਲੋਂ ਰੰਗ ਬੰਨਿ੍ਹਆ ਜਾਵੇਗਾ¢ਇਸ ਮÏਕੇ ਸੰਤ-ਮਹਾਪੁਰਸ਼ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਹਾਜ਼ਰੀ ਭਰਨਗੀਆਂ¢ ਸੰਤ ਤਰਮਿੰਦਰ ਸਿੰਘ ਡੇਰਾ ਮੁਖੀ ਸੰਤ ਤਰਲੋਕ ਸਿੰਘ ਸਤਿਸੰਗ ਘਰ ਢੇਸੀਆਂ ਕਾਹਨਾਂ ਵਾਲੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ¢ ਸੂਬੇਦਾਰ ਸਾਂਈ ਚਮਨ ਲਾਲ ਗੱਦੀ ਨਸ਼ੀਨ ਨÏਗੱਜਾ ਪੀਰ ਨੂਰਮਹਿਲ ਨਿਸ਼ਾਨ ਸਾਹਿਬ ( ਝੰਡੇ) ਝੜਾਉਣ ਦੀ ਸੇਵਾ ਨਿਭਾਉਣਗੇ¢ ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਜੀ ਦਰਬਾਰ ਦੇ ਗੱਦੀ ਨਸ਼ੀਨ ਬੀਬੀ ਤਾਰੋ ਜੀ ਸਾਵਰ, ਸਾਂਈ ਵਿਕਰਮਜੀਤ ਸ਼ਾਹ ਬਿਲਗਾ ਵਾਲੇ ਵਿਸ਼ੇਸ਼ ਤÏਰ ਤੇ ਸ਼ਿਰਕਤ ਕਰਨਗੇ¢ ਮੇਲੇ ਵਿਚ ਹੋਰਨਾਂ ਤੋਂ ਇਲਾਵਾਂ ਵੱਖ-ਵੱਖ ਦਰਬਾਰਾਂ ਦੇ ਗੱਦੀ ਨਸ਼ੀਨ ਤੇ ਸਾਂਈ ਹਾਜ਼ਰੀ ਭਰਨਗੇ¢ ਬਾਬਾ ਜੀ ਦਾ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ¢ ਮੇਲੇ ਦੌਰਾਨ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਹਾਜ਼ਰੀ ਭਰਨਗੀਆਂ¢ਇਸ ਮੌਕੇ ਬੀਰਬਲ ਨਾਹਰ ਤੇ ਇੰਦਾ ਘਈ ਵਲੋਂ ਮੰਚ ਸੰਚਾਲਨ ਕੀਤਾ ਜਾਵੇਗਾ¢
Ad Position 22
No active advertisement
ਪਿਛਲੀ ਖ਼ਬਰ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਖ਼ਜ਼ਾਨਾ ਅਫ਼ਸਰ ਮੈਡਮ ਹਰਸ਼ ਬਾਲਾ ਸਨਮਾਨਿਤ <br/> ਅਗਲੀ ਖ਼ਬਰ ਵਿਧਾਇਕਾ ਇੰਦਰਜੀਤ ਕÏਰ ਮਾਨ ਨੇ ਸ਼ਾਂਤੀ ਪੂਰਵਕ ਚੋਣਾਂ ਹੋਣ 'ਤੇ ਵੋਟਰਾਂ ਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ
Ad Position 24