16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਰਣਜੀਤ ਕੌਰ ਕਾਕੜ ਕਲਾਂ ਦੀ ਮੰਗ 'ਤੇ ਰਾਜ ਮਾਰਗ ਅਥਾਰਟੀ ਵਲੋਂ ਫਲਾਈਓਵਰ ਨੂੰ ਉੱਚਾ ਕੀਤਾ ਗਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਲੋਹੀਆਂ ਖਾਸ, 27 ਮਈ (ਬਲਵਿੰਦਰ ਸਿੰਘ ਵਿੱਕੀ)-ਜਾਮ-ਨਗਰ ਬਠਿੰਡਾ ਅੰਮਿ੍ਤਸਰ ਬਣ ਰਹੇ ਹਾਈ-ਵੇਅ ਵਿਚ ਆਉਂਦੇ ਪਿੰਡ ਕਾਕੜ ਕਲਾਂ ਤਹਿਸੀਲ ਸਾਹਕੋਟ (ਜਲੰਧਰ) ਦੀ ਸੜਕ ਦੇ ਉੱਪਰੋਂ ਲੰਘ ਰਹੇ ਫਲਾਈਓਵਰਾਂ ਨੂੰ ਇਲਾਕਾ ਵਾਸੀਆਂ ਦੀ ਮੰਗ 'ਤੇ (4.5 ਮੀਟਰ ਤੋਂ 5 ਮੀਟਰ) ਉੱਚਾ ਚੁੱਕਣ ਲਈ ਸਬੰਧੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫੋਟੈਕ ਪੰਜਾਬ ਅਤੇ ਵਾਈਸ ਪ੍ਰਧਾਨ ਮਹਿਲਾ ਵਿੰਗ ਪੰਜਾਬ ਵਲੋਂ ਅਥਾਰਟੀ ਨੂੰ ਬਿਨੈ ਪੱਤਰ ਭੇਜਿਆ ਗਿਆ ਸੀ, ਜਿਸ 'ਤੇ ਕਾਰਵਾਈ ਕਰਦਿਆਂ ਭਾਰਤੀਆ ਰਾਸ਼ਟਰੀ ਰਾਜ ਮਾਰਗ ਅਥਾਰਟੀ ਨੇ ਪ੍ਰੋਜੈਕਟ ਟੀਮ ਲੀਡਰ ਤੋਂ ਇਸ ਸਬੰਧੀ ਸਥਿਤੀ ਰਿਪੋਰਟ ਤਲਬ ਕੀਤੇ ਜਾਣ ਉਪਰੰਤ ਫਲਾਈਓਵਰ ਨੂੰ ਉੱਚਾ ਚੁੱਕਿਆ ਗਿਆ | ਰਣਜੀਤ ਕੌਰ ਕਾਕੜ ਕਲਾਂ ਦਾ ਧੰਨਵਾਦ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਨੀਵੇਂ ਫਲਾਈਓਵਰ ਕਾਰਨ ਵੱਡੇ ਟਰੱਕ, ਟਰੈਕਟਰ ਟਰਾਲੀਆਂ, ਕੰਬਾਈਨਾਂ ਤੇ ਕਮਰਸੀਅਲ ਤੇ ਜ਼ਿੰਮੀਦਾਰਾ ਨਾਲ ਸੰਬੰਧਿਤ ਵੱਡੇ ਵਾਹਨਾਂ ਦਾ ਇਸ ਫਲਾਈ ਓਵਰ ਦੇ ਥੱਲਿਓਾ ਲੰਘਣਾ ਬਹੁਤ ਮੁਸਕਿਲ ਹੋਇਆ ਪਿਆ ਹੈ | ਇਸ ਬਾਬਤ ਕਾਕੜ ਕਲਾਂ ਵਲੋਂ ਕੀਤੀ ਗਈ ਕਾਰਵਾਈ ਨਾਲ ਫਲਾਈਓਵਰ ਨੂੰ ਡੇਢ ਫੁੱਟ ਉੱਚਾ ਚੁੱਕਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਇੰਟਰ ਹਾਊਸ ਕੁਇਜ਼ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਖ਼ਜ਼ਾਨਾ ਅਫ਼ਸਰ ਮੈਡਮ ਹਰਸ਼ ਬਾਲਾ ਸਨਮਾਨਿਤ <br/>
Ad Position 24