ਸ਼ਾਹਕੋਟ, 27 ਮਈ (ਦਲਜੀਤ ਸਿੰਘ ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ ਤੇ ਪਿ੍ੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਇੰਟਰ ਹਾਊਸ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਮੁਕਾਬਲੇ ਨੂੰ ਵੱਖ-ਵੱਖ ਪੜਾਅ ਵਿਚ ਕਰਵਾਇਆ ਗਿਆ, ਜਿਨ੍ਹਾਂ ਵਿਚ ਸਧਾਰਣ ਗਿਆਨ, ਵਿਗਿਆਨ ਤੇ ਟਕਨਾਲੋਜੀ, ਗਣਿਤ, ਸਮਾਜਿਕ ਸਿੱਖਿਆ, ਰੈਪਿਡ ਫਾਇਰ ਰਾਊਾਡ, ਬਜ਼ਰ ਰਾਊਾਡ ਅਤੇ ਇਮੇਜ ਰਾਊਾਡ ਸ਼ਾਮਿਲ ਸਨ | ਮਦਰ ਟੇਰੇਸਾ ਸਦਨ, ਹੇਲਨ ਕੇਲਰ ਸਦਨ, ਕਲਪਨਾ ਚਾਵਲਾ ਸਦਨ ਅਤੇ ਅਮਿ੍ਤਾ ਪ੍ਰੀਤਮ ਸਦਨ ਦੇ ਵਿਦਿਆਰਥੀਆਂ ਵਿਚਕਾਰ ਕਾਫ਼ੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ | ਰੈਪਿਡ ਫਾਇਰ ਰਾਊਾਡ ਵਿਚ ਵਿਦਿਆਰਥੀਆਂ ਨੇ ਆਪਣੀ ਸੋਚ ਤੇ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੁਕਾਬਲੇ 'ਚ ਮਦਰ ਟੇਰੇਸਾ ਸਦਨ ਨੇ ਪਹਿਲਾ ਸਥਾਨ, ਕਲਪਨਾ ਚਾਵਲਾ ਸਦਨ ਨੇ ਦੂਜਾ ਸਥਾਨ ਅਤੇ ਹੇਲਨ ਕੇਲਰ ਸਦਨ ਨੇ ਤੀਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਡਾਕਟਰ ਕੰਵਰ ਨੀਲ ਕਮਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਆਤਮ ਵਿਸ਼ਵਾਸ ਵੀ ਵਧਾਉਂਦੇ ਹਨ | ਵਿਦਿਆਰਥੀਆਂ ਨੂੰ ਪਾਠਕ੍ਰਮ ਦੇ ਨਾਲ-ਨਾਲ ਸਧਾਰਣ ਗਿਆਨ ਉੱਤੇ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ |