ਮਲਸੀਆਂ, 27 ਮਈ (ਸੁਖਦੀਪ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਦੀ ਅਗਵਾਈ 'ਚ ਕਸਬਾ ਮਲਸੀਆਂ ਤੋਂ ਚੌਥੀ ਬੱਸ ਨੂੰ ਹਲਕਾ ਕੋਆਰਡੀਨੇਟਰ ਵਿਰਾਸਤ ਸੇਵਾ ਸੰਗਠਨ ਕੁਲਵੰਤ ਸਿੰਘ ਸਿੱਧੂ ਅਤੇ ਬੈਕਫਿੰਕੋ ਪੰਜਾਬ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ ਵੱਲੋਂ ਸਾਂਝੇ ਤੌਰ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਕੋਆਰਡੀਨੇਟਰ ਕੁਲਵੰਤ ਸਿੰਘ ਸਿੱਧੂ ਅਤੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਬੱਸ ਸ਼ਰਧਾਲੂਆਂ ਨੂੰ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਵਿਰਾਸਤ-ਏ-ਖ਼ਾਲਸਾ ਅਤੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਵਾਏਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਜਿਸ ਸਦਕਾ ਅੱਜ ਸਾਡੇ ਬਜ਼ੁਰਗ ਬਿਨਾਂ ਕਿਸੇ ਖਰਚੇ ਦੇ ਸਤਿਕਾਰ ਸਹਿਤ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੇ ਹਨ | ਹਲਕਾ ਸ਼ਾਹਕੋਟ ਦੇ ਲੋਕਾਂ 'ਚ ਇਸ ਯੋਜਨਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਬੱਸਾਂ ਰਵਾਨਾ ਕੀਤੀਆਂ ਜਾਣਗੀਆਂ | ਇਸ ਮੌਕੇ ਯਾਤਰਾ 'ਤੇ ਜਾਣ ਵਾਲੇ ਬਜ਼ੁਰਗਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਨੇ ਉਨ੍ਹਾਂ ਦੀ ਲੰਮੇ ਸਮੇਂ ਦੀ ਇੱਛਾ ਪੂਰੀ ਕਰ ਦਿੱਤੀ ਹੈ | ?ਇਸ ਮੌਕੇ ਅਨਿਲ ਕੁਮਾਰ ਅਗਰਵਾਲ ਚੇਅਰਮੈਨ ਟਰੇਡਿੰਗ ਵਿੰਗ, ਸਵਿੰਦਰ ਸਿੰਘ ਸੋਨੂੰ ਮੈਂਬਰ ਬਲਾਕ ਸੰਮਤੀ, ਪਰਮਵੀਰ ਸਿੰਘ ਪੰਮਾ, ਸੁਰਜੀਤ ਸਿੰਘ (ਗੌਰਾ ਬਾਬਾ) ਬਲਾਕ ਪ੍ਰਧਾਨ, ਨਿਰਮਲ ਸਿੰਘ ਸਰਾਭਾ ਹਲਕਾ ਕੋਆਰਡੀਨੇਟਰ 'ਯੁੱਧ ਨਸ਼ਿਆਂ ਵਿਰੁੱਧ', ਸਰਬਜੀਤ ਸਿੰਘ ਮੁੱਤੀ ਚੇਅਰਮੈਨ, ਜਗਦੀਸ਼ ਸਿੰਘ ਮਹਿਤਾ ਸੋਸ਼ਲ ਮੀਡੀਆ ਹਲਕਾ ਕੋਆਰਡੀਨੇਟਰ, ਰਾਜ ਕੁਮਾਰ ਸਾਬਕਾ ਐਮ.ਸੀ., ਹਰਭਜਨ ਸਿੰਘ ਸੈਹੰਬੀ ਬਲਾਕ ਪ੍ਰਧਾਨ ਟਰੇਡਿੰਗ ਵਿੰਗ, ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਹੁੰਦਲ, ਬਲਵਿੰਦਰ ਸਿੰਘ ਪੰਚ, ਗੁਰਪ੍ਰੀਤ ਸਿੰਘ ਮਠਾੜੂ, ਸੁਪਰਡੈਂਟ ਸਤਿੰਦਰ ਪਾਲ ਸਿੰਘ, ਅੰਕਿਤ ਗੁਪਤਾ, ਬਿੰਦਰ ਕੁਮਾਰ, ਅਮਰਜੀਤ ਸਿੰਘ ਪ੍ਰਧਾਨ, ਰਮਨ ਕੁਮਾਰ, ਲਖਵਿੰਦਰ ਸਿੰਘ, ਕਬੱਡੀ ਖਿਡਾਰੀ ਕਰਨ, ਕਰਮਜੀਤ ਸਿੰਘ ਲਾਲਕਾ, ਸੰਤੋਖ ਸਿੰਘ, ਚਰਨਜੀਤ ਸਿੰਘ ਲਾਲਕਾ ਤੇ ਅਮਰਜੀਤ ਸਿੰਘ ਲਾਲਕਾ ਆਦਿ ਹਾਜ਼ਰ ਸਨ |