16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗੁਰੂ ਨਾਨਕ ਨੈਸ਼ਨਲ ਕਾਲਜੀਏਟ ਸਕੂਲ (ਕੋ-ਐੱਡ) ਨਕੋਦਰ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ 'ਚ ਪਾਰਟੀ ਦਾ ਆਯੋਜਨ <br/>

Ad Position 21
repet_subhas-goyals [Copy P29]
ਗੁਰੂ ਨਾਨਕ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ (ਕੋ-ਐੱਡ) ਨਕੋਦਰ ਵਿਖੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਾਲਜ ਸਟਾਫ਼ ਮੈਂਬਰ¢ ਤਸਵੀਰ ਗੁਰਵਿੰਦਰ ਸਿੰਘ <br/> 28-05-2026
ਨਕੋਦਰ, 27 ਮਈ (ਗੂਰਵਿੰਦਰ ਸਿੰਘ)-ਗੁਰੂ ਨਾਨਕ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ (ਕੋ-ਐੱਡ) ਨਕੋਦਰ ਵਿਖੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ 11ਵੀਂ ਜਮਾਤ ਦੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ¢ ਇਸ ਸਮਾਗਮ ਦÏਰਾਨ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ¢ ਗਿੱਧਾ, ਭੰਗੜਾ, ਗੀਤ ਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ¢ਸਮਾਗਮ ਦÏਰਾਨ ਕਾਲਜ ਦੇ ਪਿ੍ੰਸੀਪਲ ਪ੍ਰੋ. ਡਾ. ਪ੍ਰਬਲ ਕੁਮਾਰ ਜੋਸ਼ੀ ਨੇ 11ਵੀਂ ਜਮਾਤ ਦੇ ਵਿਦਿਆਰਥੀਆਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੰਨ ਲਾ ਕੇ ਪੜ੍ਹਾਈ ਕਰਨ, ਅਨੁਸ਼ਾਸਨ ਵਿੱਚ ਰਹਿਣ ਅਤੇ ਜੀਵਨ ਵਿੱਚ ਇੱਕ ਉੱਚੇ ਲਕਸ਼ ਹਾਸਲ ਕਰਨਾ ਲਈ ਪ੍ਰੇਰਿਤ ਕੀਤਾ¢ ਉਨ•ਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਹਮੇਸ਼ਾ ਵਚਨਬੱਧ ਹੈ ਅਤੇ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ¢ਇਸ ਮÏਕੇ ਸਕੂਲ ਦੇ ਕੋ-ਆਰਡੀਨੇਟਰ ਖੁਸ਼ਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਨਵੀਂ ਜਮਾਤ ਦੀਆਂ ਵਧਾਈਆਂ ਦਿੰਦਿਆਂ, ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਨੈਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ¢ਸਮਾਗਮ ਵਿਚ ਸਕੂਲ ਦੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦੀ ਹਾਜ਼ਰੀ ਵੀ ਰਹੀ¢12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਜੂਨੀਅਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਸਕੂਲ ਦਾ ਨਾਂਅ ਰÏਸ਼ਨ ਕਰਨ ਲਈ ਪੂਰੀ ਮਿਹਨਤ ਕਰਨ¢ ਸਮਾਗਮ ਦੇ ਅੰਤ ਵਿਚ ਸਭ ਨੇ ਮਿਲਜੁਲ ਕੇ ਖੁਸ਼ੀ ਮਨਾਈ ਤੇ ਇਸ ਸੁਹਾਵਣੇ ਮੌਕੇ ਨੂੰ ਯਾਦਗਾਰ ਬਣਾਇਆ¢

Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਦੀ ਮਲਸੀਆਂ ਇਕਾਈ ਦਾ ਗਠਨ <br/> ਅਗਲੀ ਖ਼ਬਰ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਮਲਸੀਆਂ ਤੋਂ ਚੌਥੀ ਬੱਸ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ <br/>
Ad Position 24