16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭਾਕਿਯੂ (ਏਕਤਾ ਉਗਰਾਹਾਂ) ਦੀ ਮਲਸੀਆਂ ਇਕਾਈ ਦਾ ਗਠਨ <br/>

Ad Position 21
repet_subhas-goyals [Copy P29]
ਆਮ ਇਜਲਾਸ ਦੌਰਾਨ ਸੰਬੋਧਨ ਕਰਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ | ਤਸਵੀਰ : ਸੁਖਦੀਪ ਸਿੰਘ <br/> 28-05-2026
ਮਲਸੀਆਂ, 27 ਮਈ (ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਅੱਜ ਮਲਸੀਆਂ ਦੀ ਇਕਾਈ ਦੇ ਆਮ ਇਜਲਾਸ 'ਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ ਦੇ ਲੋਕ ਗੰਭੀਰ ਆਰਥਿਕ ਸੰਕਟ 'ਚ ਹਨ | ਲੋਕ ਇੱਕ ਪਾਸੇ ਬੇਰੁਜ਼ਗਾਰੀ ਅਤੇ ਗ਼ਰੀਬੀ ਦੀ ਮਾਰ ਝੱਲ ਰਹੇ ਹਨ ਤੇ ਦੂਜੇ ਪਾਸੇ ਇਰਾਨ ਜੰਗ ਕਾਰਨ ਪੂਰੇ ਵਿਸ਼ਵ 'ਚ ਕਈ ਹੋਰ ਤਰ੍ਹਾਂ ਦੇ ਮਸਲੇ ਉਭਰੇ ਹਨ | ਭਾਰਤ 'ਚ ਸਭ ਤੋਂ ਗੰਭੀਰ ਸਮੱਸਿਆ ਤੇਜ਼ੀ ਨਾਲ ਵਧਣ ਵਾਲੀ ਮਹਿੰਗਾਈ ਦੀ ਹੈ | ਕਿਸਾਨੀ ਸਮੇਤ ਸਮੁੱਚਾ ਮਿਹਨਤਕਸ਼ ਵਰਗ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ, ਪਰ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਆਰਥਿਕ ਸਮੱਸਿਆਵਾਂ ਹੋਰ ਗੁੰਝਲਦਾਰ ਹੋ ਗਈਆਂ ਹਨ | ਸੰਯੁਕਤ ਕਿਸਾਨ ਮੋਰਚਾ ਵੱਲੋਂ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਦੇ ਨਾਲ-ਨਾਲ ਤੇਲ, ਗੈਸ, ਖਾਦਾਂ ਅਤੇ ਅਨਾਜ ਦੀ ਘਾਟ ਦੇ ਖਦਸ਼ੇ ਨੂੰ ਦੇਖਦੇ ਹੋਏ ਸੰਘਰਸ਼ ਦਾ ਐਲਾਨ ਕੀਤਾ ਹੈ | ਚਾਹਲ ਨੇ ਅਪੀਲ ਕੀਤੀ ਕਿ ਸੰਕਟ ਵਿਰੁੱਧ ਆਪਣੀਆਂ ਤਬਕਾਤੀ ਜਥੇਬੰਦੀਆਂ ਨੂੰ ਮਜ਼ਬੂਤ ਕਰਦੇ ਹੋਏ ਐਸ.ਕੇ.ਐਮ. ਦਾ ਹਿੱਸਾ ਬਣੀਏ | ਉਨ੍ਹਾਂ ਕਿਹਾ ਕਿ ਐਸ.ਕੇ.ਐਮ. ਵੱਲੋਂ 2 ਜੂਨ ਨੂੰ ਜ਼ਿਲ੍ਹਾ ਪੱਧਰੀ ਰੋਸ ਧਰਨਿਆਂ 'ਚ ਜਥੇਬੰਦੀ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ 'ਚ ਸ਼ਾਮਲ ਕਰਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ | ਅੱਜ ਬਲਾਕ ਸ਼ਾਹਕੋਟ ਦੇ ਕਸਬਾ ਮਲਸੀਆਂ ਵਿਖੇ ਇਕਾਈ ਦੇ ਆਮ ਇਜਲਾਸ ਦੌਰਾਨ ਸਰਬਸੰਮਤੀ ਨਾਲ ਗੁਰਪਾਲ ਸਿੰਘ ਨੂੰ ਪ੍ਰਧਾਨ, ਮਾਸਟਰ ਮਨਵੀਰ ਸਿੰਘ ਨੂੰ ਸਕੱਤਰ ਅਤੇ ਗੁਰਦੇਵ ਸਿੰਘ ਨੂੰ ਇਕਾਈ ਦਾ ਸਰਪ੍ਰਸਤ ਚੁਣਿਆ ਗਿਆ | ਬਾਕੀ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਇਹਨਾਂ ਦੋਹਾਂ ਅਹੁਦੇਦਾਰਾਂ ਨੂੰ ਦਿੱਤੇ ਗਏ | ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਜਸਪਾਲ ਸਿੰਘ ਸੰਢਾਵਾਲ, ਜ਼ਿਲ੍ਹਾ ਕਮੇਟੀ ਮੈਂਬਰ ਪਿ੍ੰਸੀਪਲ ਮਨਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਚੋਣ ਦਾ ਕੰਮ ਬਲਕਾਰ ਸਿੰਘ ਫਾਜ਼ਲਵਾਲ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੁਕੰਮਲ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਸਾਬੀ, ਅਮਰਜੀਤ ਸਿੰਘ ਬੱਗਾ, ਮਨਪ੍ਰੀਤ ਸਿੰਘ, ਬਲਕਾਰ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ, ਕਰਨ ਸਿੰਘ ਹੁੰਦਲ, ਨਿਰਮਲ ਸਿੰਘ ਢਿੱਲੋਂ, ਨਿਰਮਲ ਸਿੰਘ ਹੁੰਦਲ, ਅਮਨਦੀਪ ਸਿੰਘ ਕਾਲਾ, ਮੁਖਤਾਰ ਸਿੰਘ ਸਿੱਧੂ, ਰਣਜੀਤ ਸਿੰਘ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਪ੍ਰਤਾਪ ਸਿੰਘ, ਦਲਜੀਤ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ, ਗੁਰਚਰਨ ਸਿੰਘ, ਲਹਿੰਬਰ ਸਿੰਘ, ਗੁਰਨਾਮ ਸਿੰਘ, ਲਵਪ੍ਰੀਤ ਸਿੰਘ, ਪਵਨ, ਦਵਿੰਦਰ ਸਿੰਘ, ਸੰਦੀਪ ਸਿੰਘ, ਬਿੱਕਰ ਸਿੰਘ, ਹਰਮਿੰਦਰ ਸਿੰਘ, ਰਣਜੋਧ ਸਿੰਘ, ਲਵਲੀ, ਬਖਸ਼ੀਸ਼ ਸਿੰਘ, ਦਵਿੰਦਰ ਸਿੰਘ, ਸੁਖਜਿੰਦਰਪਾਲ ਸਿੰਘ, ਸੰਦੀਪ ਸਿੰਘ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਸਿਮਰਜੀਤ ਸਿੰਘ, ਵਰਨੀਤ ਕੌਰ, ਜਸਪਾਲ ਕੌਰ, ਮਨਜੀਤ ਕੌਰ, ਮਹਿੰਦਰ ਕੌਰ, ਸਿਮਰਜੀਤ ਕੌਰ, ਪਰਮਿੰਦਰ ਕੌਰ, ਹਰਭਜਨ ਕੌਰ, ਰਣਜੀਤ ਕੌਰ, ਆਸ਼ਾ ਰਾਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਅਵਤਾਰ ਸਿੰਘ ਦੀ 38ਵੀਂ ਬਰਸੀਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜੀਏਟ ਸਕੂਲ (ਕੋ-ਐੱਡ) ਨਕੋਦਰ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ 'ਚ ਪਾਰਟੀ ਦਾ ਆਯੋਜਨ <br/>...
Ad Position 24