16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸੰਤ ਅਵਤਾਰ ਸਿੰਘ ਦੀ 38ਵੀਂ ਬਰਸੀਂ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/>

Ad Position 21
repet_subhas-goyals [Copy P29]
ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ ਬਰਸੀਂ ਮੌਕੇ ਕਵੀ ਦਰਬਾਰ 'ਚ ਕਵੀਆਂ ਦਾ ਸਨਮਾਨ ਕਰਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (ਸੱਜੇ) ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ, ਐਸ.ਡੀ.ਐਮ. ਆਦਿੱਤਿਆ ਗੁਪਤਾ ਨੂੰ ਬੂਟੇ ਦੇ ਕੇ ਸਨਮਾਨ ਕਰਦੇ ਸੰਤ ਬਲਬੀਰ ਸਿੰਘ ਸੀਚੇਵਾਲ, ਨਾਲ ਸੁਰਜੀਤ ਸਿੰਘ ਸ਼ੰਟੀ ਤੇ ਹੋਰ | ਤਸਵੀਰਾਂ- ਸੁਖਦੀਪ ਸਿੰਘ <br/> 28-05-2026
ਮਲਸੀਆਂ, 27 ਮਈ (ਸੁਖਦੀਪ ਸਿੰਘ)- ਸ੍ਰੀਮਾਨ ਸੰਤ ਅਵਤਾਰ ਸਿੰਘ ਦੀ 38ਵੀਂ ਬਰਸੀਂ ਮੌਕੇ ਕਰਵਾਏ ਕਵੀ ਦਰਬਾਰ 'ਚ ਕਵੀਆਂ ਨੇ ਆਪਣੀਆਂ ਮੌਲਿਕ ਰਚਨਾਵਾਂ ਪੇਸ਼ ਕੀਤੀਆਂ | ਕਵੀਆਂ ਨੇ ਸੰਤ ਅਵਤਾਰ ਸਿੰਘ ਜੀ ਵੱਲੋਂ ਇਸ ਇਲਾਕੇ ਨੂੰ ਕਿਵੇਂ ਗੁਰਬਾਣੀ ਨਾਲ ਜੋੜਿਆ, ਬਾਰੇ ਰਚਨਾਵਾਂ ਪੇਸ਼ ਕੀਤੀਆਂ | ਉਨ੍ਹਾਂ ਵੱਲੋਂ ਦੱਸੇ ਸੇਵਾ ਦੇ ਮਾਰਗ 'ਤੇ ਚੱਲਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿੱਖਿਆ, ਖੇਡਾਂ, ਵਾਤਾਵਰਨ ਤੇ ਖ਼ਾਸ ਕਰਕੇ ਬਾਬੇ ਨਾਨਕ ਦੀ ਵੇਈਾ ਨੂੰ ਜਿਸ ਤਰ੍ਹਾਂ ਸਾਫ਼ ਕਰਕੇ ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਦਾ ਨਾਂਅ ਪੂਰੀ ਦੁਨੀਆਂ 'ਚ ਚਮਕਾਇਆ ਹੈ | ਇਸ ਮੌਕੇ ਆਏ ਕਵੀਆਂ ਨੂੰ ਸਨਮਾਨਿਤ ਕਰਦਿਆਂ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਦੁਨੀਆਂ 'ਚ ਤੇਜ਼ੀ ਨਾਲ ਬਦਲ ਰਹੇ ਜਲਵਾਯੂ ਦਾ ਪ੍ਰਭਾਵ ਸਮੁੱਚੇ ਸੰਸਾਰ 'ਤੇ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਿੱਖ ਧਰਮ ਦੁਨੀਆਂ ਦਾ ਅਜਿਹਾ ਇੱਕੋ ਇੱਕ ਧਰਮ ਹੈ, ਜੋ ਸਰਬੱਤ ਦੇ ਭਲੇ ਦਾ ਹੌਕਾ ਦਿੰਦਾ ਹੈ | ਸੰਤ ਸੀਚੇਵਾਲ ਨੇ ਦੱਸਿਆ ਕਿ ਗੋਲਬਲ ਵਾਰਮਿੰਗ, ਜਲਵਾਯੂ ਤਬਦੀਲੀਆਂ ਅਤੇ ਅਲ-ਨੀਨੋ ਦਾ ਪ੍ਰਭਾਵ ਵੀ ਦੇਖਣ ਮਿਲ ਰਿਹਾ ਹੈ | ਅਲ-ਨੀਨੋ ਦੌਰਾਨ ਪ੍ਰਸ਼ਾਂਤ ਮਹਾਂਸਾਗਰ ਦਾ ਪਾਣੀ ਲੋੜ ਨਾਲੋਂ ਵੱਧ ਗਰਮ ਹੋ ਜਾਂਦਾ ਹੈ, ਜਿਸ ਨਾਲ ਸਮੁੱਚੇ ਸੰਸਾਰ 'ਚ ਹਵਾਵਾਂ ਦਾ ਵਹਾਅ ਬਦਲ ਜਾਂਦਾ ਹੈ | ਇਸ ਨਾਲ ਜਦੋਂ ਮੀਂਹ ਪੈਣ ਦਾ ਸਮਾਂ ਹੁੰਦਾ ਹੈ, ਉਦੋਂ ਤੇਜ਼ ਗਰਮੀ ਪੈਂਦੀ ਹੈ, ਜੋ ਕਿ ਸਹਿਣੀ ਬੜੀ ਔਖੀ ਹੁੰਦੀ ਹੈ | ਬਦਲ ਰਿਹਾ ਮੌਸਮ ਸਾਡੇ ਚੌਗਿਰਦੇ ਲਈ ਖ਼ਤਰਨਾਕ ਹੈ | ਜਿਹੜੇ ਕਵੀਆਂ ਨੇ ਅੱਜ ਕਵੀ ਦਰਬਾਰ 'ਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਉਨ੍ਹਾਂ 'ਚ ਪ੍ਰੋ: ਰਾਮ ਮੂਰਤੀ, ਸੰਤ ਸਿੰਘ ਸੰਧੂ, ਮੁਖਤਿਆਰ ਸਿੰਘ ਚੰਦੀ, ਬੀਬਾ ਬਲਵੰਤ, ਡਾ: ਸਤਬੀਰ ਸਿੰਘ ਸ਼ਾਂਤ, ਸੁਖਜਿੰਦਰ ਕੌਰ, ਲਾਡੀ ਭੁੱਲਰ, ਜੋਗਿੰਦਰ ਸਿੰਘ ਉਮਰਾਨੰਗਲ, ਹਜ਼ਾਰਾ ਸਿੰਘ, ਗਿੱਲ, ਲਾਲੀ ਕਰਤਾਰਪੁਰੀ, ਦੀਸ਼ ਦਬੁਰਜੀ, ਸੁਰਜੀਤ ਸਾਜਨ, ਲਾਡੀ ਲਾਹੌਰੀ, ਗਿਆਨ ਸਿੰਘ ਮਲਸੀਆਂ, ਬਾਬਾ ਬਲਦੇਵ ਕਿ੍ਸ਼ਨ ਸਿੰਘ ਸ਼ਾਮਲ ਹਨ | ਸੰਤ ਸੁਖਜੀਤ ਸਿੰਘ ਜਿੱਥੇ ਮੰਚ ਦਾ ਸੰਚਾਲਨ ਕੀਤਾ ਉਥੇ ਕਵੀ ਦਰਬਾਰ ਦੀ ਸਮਾਪਤੀ ਆਪਣੀ ਮੌਲਿਕ ਰਚਨਾ ਨਾਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਬਿਨਾਂ ਕਿਸੇ ਡਰ ਤੋਂ ਆਦਮਪੁਰ 'ਚ ਹੋ ਰਹੀ ਗਊ ਮਾਸ ਦੀ ਵੱਡੇ ਪੱਧਰ 'ਤੇ ਤਸਕਰੀ- ਨਵਜੋਤ ਭਾਰਦਵਾਜ 10 ਕਿਲੋ ਗਊ ਮਾਸ ਬਰਾ... ਅਗਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਦੀ ਮਲਸੀਆਂ ਇਕਾਈ ਦਾ ਗਠਨ <br/>
Ad Position 24