16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬ 'ਚ ਅਗਲੇ 48 ਘੰਟਿਆਂ ਵਿਚ ਮÏਸਮ ਵਿਚ ਭਾਰੀ ਬਦਲ

Ad Position 21
repet_subhas-goyals [Copy P29]
ਅਜੀਤ ਡੈਸਕ 28-05-2026

ਲਾਂਬੜਾ 27 ਮਈ (ਗੁਰਮੇਲ ਸਿੰਘ) ਪੰਜਾਬ ਵਾਸੀਆਂ ਨੂੰ ਆਉਣ ਵਾਲੇ ਦਿਨਾਂ ਦÏਰਾਨ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ¢ ਪਿਛਲੇ ਕਈ ਦਿਨਾਂ ਤੋਂ ਸੂਬੇ ਭਰ ਵਿਚ ਪੈ ਰਹੀ ਤਿੱਖੀ ਗਰਮੀ ਅਤੇ ਲੂ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ ਪਰ ਹੁਣ ਮÏਸਮ 'ਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ¢ ਪੰਜਾਬ 'ਚ ਅਗਲੇ ਪੰਜ ਦਿਨਾਂ ਦÏਰਾਨ ਮÏਸਮ 'ਚ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ¢ ਮੌਸਮ ਵਿਭਾਗ ਨੇ ਵੱਖ-ਵੱਖ ਜ਼ਿਲਿ੍ਹਆਂ ਲਈ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ¢ ਮÏਸਮ ਵਿਭਾਗ ਮੁਤਾਬਕ 29 ਅਤੇ 30 ਮਈ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮÏਸਮ ਖ਼ੁਸ਼ਨੁਮਾ ਹੋ ਸਕਦਾ ਹੈ ਅਤੇ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਜਾ ਸਕਦੀ¢
ਗੰਭੀਰ ਹਾਲਤ 'ਚ ਲਿਆਂਦੀ 21 ਸਾਲਾ ਔਰਤ ਦਾ ਸਿਵਲ ਹਸਪਤਾਲ 'ਚ ਹੋਇਆ ਸਫ਼ਲ ਆਪ੍ਰੇਸ਼ਨ
ਜਲੰਧਰ, 27 ਮਈ (ਐੱਮ. ਐੱਸ. ਲੋਹੀਆ) - ਗੰਭੀਰ ਹਾਲਤ 'ਚ ਜਮਸ਼ੇਰ ਖ਼ਾਸ ਤੋਂ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ 'ਚ ਲਿਆਉਂਦੀ 21 ਸਾਲਾ ਔਰਤ ਦਾ ਸਫ਼ਲ ਆਪ੍ਰੇਸ਼ਨ ਕਰਕੇ ਮਾਹਿਰ ਡਾਕਟਰਾਂ ਨੇ ਉਸ ਦੀ ਜਾਨ ਬਚਾਈ ਹੈ | ਜੱਚਾ-ਬੱਚਾ ਵਾਰਡ ਦੀ ਮੁਖੀ ਡਾ. ਵਰਿੰਦਰ ਕੌਰ ਥਿੰਦ ਨੇ ਜਾਣਕਾਰੀ ਦਿੱਤੀ ਕਿ ਔਰਤ ਦੀ ਬੱਚੇਦਾਨੀ ਦੀ ਟਿਊਬ 'ਚ ਬੱਚਾ ਹੋਣ ਕਰਕੇ, ਉਸ ਦੀ ਹਾਲਤ ਇੰਨੀ ਗੰਭੀਰ ਬਣੀ ਹੋਈ ਸੀ, ਕਿ ਉਸ ਦੀ ਜਾਨ ਨੂੰ ਖ਼ਤਰਾ ਬਣ ਗਿਆ ਸੀ | ਡਾ. ਥਿੰਦ ਨੇ ਦੱਸਿਆ ਕਿ ਗਾਇਨੀਕੋਲੋਜਿਸਟ ਡਾ. ਜਸ਼ਨਜੋਤ ਨੇ ਤੁਰੰਤ ਮਰੀਜ਼ ਦੀ ਸਕੈਨ ਅਤੇ ਖੂਨ ਦੇ ਟੈੱਸਟ ਕਰਵਾਉਣ ਤੋਂ ਬਾਅਦ ਸਰਜਰੀ ਕਰਨ ਦਾ ਫ਼ੈਸਲਾ ਲਿਆ, ਜਿਸ ਤੋਂ ਬਾਅਦ ਡਾ. ਜਸ਼ਨਜੋਤ, ਡਾ. ਅਨੁਸ਼੍ਰੀ, ਡਾ. ਹਰਸਿਮਰਨ ਦੀ ਟੀਮ ਨੇ ਮਰੀਜ਼ ਦਾ ਸਫ਼ਲ ਆਪ੍ਰੇਸ਼ਨ ਕਰ ਕੇ ਉਸ ਦੀ ਜਾਨ ਬਚਾਈ ਹੈ | ਡਾ. ਵਰਿੰਦਰ ਕੌਰ ਥਿੰਦ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਜੱਚਾ-ਬੱਚਾ ਵਿਭਾਗ 'ਚ ਗਰਭਵਤੀ ਮਾਵਾਂ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਅਤੇ ਦਵਾਈ ਦੀ ਹਰ ਸਹੂਲਤ ਮੁਹੱਈਆ ਕੀਤੀ ਜਾਂਦੀ ਹੈ | ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਮਰੀਜ਼ਾਂ ਨੂੰ ਜੱਚਾ-ਬੱਚਾ ਸਿਹਤ ਸੇਵਾਵਾਂ ਦੀ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਨਗਰ ਕੌਂਸਲ ਚੋਣਾਂ 'ਚ ਔਰਤਾਂ ਨੇ ਪੁਰਸ਼ਾਂ ਤੋਂ ਜ਼ਿਆਦਾ ਵੋਟਾਂ ਪਾਈਆਂ ਅਗਲੀ ਖ਼ਬਰ ਸ਼ਾਹਕੋਟ ਵਿਖੇ 'ਮੇਰੀ ਰਸੋਈ ਸਕੀਮ' ਤਹਿਤ ਲਾਭਪਾਤਰੀਆਂ ਨੂੰ ਵੰਡੀਆਂ ਰਾਸ਼ਨ ਕਿੱਟਾਂ <br/>
Ad Position 24