ਆਦਮਪੁਰ ਨਗਰ ਕੌਂਸਲ ਚੋਣਾਂ 'ਚ ਔਰਤਾਂ ਨੇ ਪੁਰਸ਼ਾਂ ਤੋਂ ਜ਼ਿਆਦਾ ਵੋਟਾਂ ਪਾਈਆਂ
ਅਜੀਤ ਡੈਸਕ
28-05-2026
ਆਦਮਪੁਰ, 27 ਮਈ (ਰਮਨ ਦਵੇਸਰ)- ਆਦਮਪੁਰ ਨਗਰ ਕੌਂਸਲ ਵਿਚ ਵੋਟ ਪਾਉਣ ਦਾ ਕੰਮ ਅਮਨ ਆਮਾਨ ਨਾਲ ਨੇਪਰੇ ਚੜ੍ਹ ਗਿਆ | ਆਦਮਪੁਰ ਨਗਰ ਕੌਂਸਲ ਵਿਚ ਇਕ ਵਾਰੀ ਫੇਰ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ | ਆਦਮਪੁਰ ਨਗਰ ਕੌਂਸਲ ਦੇ 13 ਵਾਰਡਾਂ ਵਿਚ ਕੋਲ 8193 ਵੋਟਾਂ ਪਇਆਂ ਜਿਸ ਵਿਚ ਆਦਮਪੁਰ ਦੀ ਔਰਤਾਂ ਵਲੋਂ ਨਗਰ ਕੌਂਸਲ ਚੋਣਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ | ਆਦਮਪੁਰ ਨਗਰ ਕੌਂਸਲ ਚੋਣਾਂ ਵਿਚ ਕੁੱਲ 44 ਉਮੀਦਵਾਰਾਂ ਨੇ ਹਿੱਸਾ ਲਿਆ ਜਿਸ ਵਿਚੋਂ 21 ਮਹਿਲਾਵਾਂ ਉਮੀਦਵਾਰਾਂ ਨੇ ਆਦਮਪੁਰ ਨਗਰ ਕਾੌਸਲ ਦੀ ਚੋਣ ਲੜੀ ਜਿੱਥੇ ਚੋਣਾਂ ਵਿਚ 21 ਔਰਤਾਂ ਚੋਣ ਮੈਦਾਨ 'ਚ ਸੀ ਉੱਥੇ ਹੀ ਇਹਨਾਂ 13 ਵਾਰਡਾਂ 'ਚ ਕੁੱਲ 8193 ਵੋਟਾਂ ਪਾਇਆਂ ਜਿਸ ਵਿਚੋਂ ਔਰਤਾਂ ਨੇ ਭਾਰੀ ਉਤਸ਼ਾਹ ਦਿਖਾੳਾੁਦੇ ਹੋਏ 4256 ਵੋਟਾਂ ਪਾਈਆਂ ਜਦਕਿ ਪੁਰਸ਼ਾਂ ਨੇ 3937 ਵੋਟਾਂ ਪਾਇਆਂ | ਇਸ ਚੋਣਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਔਰਤਾਂ ਕਿਸੇ ਤੋ ਘੱਟ ਨਹੀ ਹੈ ਤੇ ਹਰ ਖੇਤਰ ਵਿਚ ਅੱਗੇ ਵੱਧ ਰਹੀ ਹੈ |