ਸ਼ਾਹਕੋਟ, 27 ਮਈ (ਬਾਂਸਲ)-ਡਾਕਟਰ ਮੁਨਸ਼ੀ ਰਾਮ ਅਤੇ ਸ. ਬਲਕਾਰ ਸਿੰਘ ਸੰਧੂ ਐਜੂਕੇਸ਼ਨਲ ਵੈੱਲਫੇਅਰ ਸੋਸਾਇਟੀ ਸੰਗੋਵਾਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿੱਦਿਅਕ ਸੈਸ਼ਨ 2025-26 ਦੇ ਦਸਵੀਂ ਜਮਾਤ ਵਿੱਚੋਂ ਅੱਵਲ ਰਹਿਣ ਵਾਲੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਸਬੰਧੀ ਸੋਸਾਇਟੀ ਦੇ ਪ੍ਰਬੰਧਕਾਂ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਪਿੰਡ ਕਾਂਗਣਾ (ਮਲਸੀਆਂ) ਦੀ ਵਿਦਿਆਰਥਣ ਪ੍ਰਭਜੋਤ ਪੁੱਤਰੀ ਨਿਰਮਲ ਸਿੰਘ ਨੂੰ ਕਲਾਸ ਵਿੱਚੋਂ ਅੱਵਲ ਆਉਣ 'ਤੇ ਮਾਸਟਰ ਕਰਨੈਲ ਸਿੰਘ ਬੱਲੀ ਯਾਦਗਾਰੀ ਸਕਾਲਰਸ਼ਿੱਪ ਪ੍ਰਦਾਨ ਕੀਤੀ ਗਈ¢ ਇਸ ਮÏਕੇ ਸੋਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸੋਸਾਇਟੀ ਵਲੋਂ ਐਚ.ਪੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦੀ ਵਿਦਿਆਰਥਣ ਐਸ਼ਮੀਨ ਕÏਰ ਪੁੱਤਰੀ ਗੁਰਸ਼ਰਨਜੀਤ ਸਿੰਘ ਨੂੰ ਸ. ਗੁਰਦੇਵ ਸਿੰਘ ਮਰੋਕ ਯਾਦਗਾਰੀ ਸਕਾਲਰਸ਼ਿੱਪ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦੀ ਵਿਦਿਆਰਥਣ ਗੁਰਜੋਤ ਕÏਰ ਪੁੱਤਰੀ ਮਹਿੰਦਰ ਸਿੰਘ ਨੂੰ ਡਾਕਟਰ ਮੁਨਸ਼ੀ ਰਾਮ ਯਾਦਗਾਰੀ ਸਕਾਲਰਸ਼ਿੱਪ, ਜੀ.ਜੀ.ਐਚ.ਜੀ. ਬੇਟ ਖ਼ਾਲਸਾ ਸਕੂਲ ਮਹਿਤਪੁਰ ਦੇ ਵਿਦਿਆਰਥੀ ਜੋਹਨ ਚÏਹਾਨ ਪੁੱਤਰ ਕੁਲਦੀਪ ਚÏਹਾਨ ਨੂੰ ਸਰਦਾਰ ਬਲਕਾਰ ਸਿੰਘ ਯਾਦਗਾਰੀ ਸਕਾਲਰਸ਼ਿੱਪ ਪ੍ਰਦਾਨ ਕੀਤੀ ਗਈ ਹੈ¢ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਜਾ ਕੇ 30 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ ਇਹ ਵਜ਼ੀਫ਼ਾ ਪ੍ਰੋਗਰਾਮ ਗੁਰਮੀਤ ਸਿੰਘ ਕੈਨੇਡਾ ਦੀ ਅਗਵਾਈ ਹੇਠ ਡਾਕਟਰ ਮੁਨਸ਼ੀ ਰਾਮ ਅਤੇ ਸ. ਬਲਕਾਰ ਸਿੰਘ ਐਜ਼ੂਕੇਸ਼ਨਲ ਵੈਲਫ਼ੇਅਰ ਸੋਸਾਇਟੀ ਵੱਲੋਂ ਸਾਲ 1999 ਤੋਂ ਸਫ਼ਲਤਾ ਪੂਰਵਕ ਚਲਾਇਆ ਜਾ ਰਿਹਾ ਹੈ¢ ਉਨ੍ਹਾਂ ਦੱਸਿਆ ਕਿ ਸੋਸਾਇਟੀ ਵੱਲੋਂ ਹਰ ਸਾਲ 9 ਸਕੂਲਾਂ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਪ੍ਰਦਾਨ ਕੀਤੀ ਜਾਂਦੀ ਹੈ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਵਿਰਦੀ, ਡਾ. ਗੁਰਪਾਲ ਸਿੰਘ, ਪਾਲ ਬਾਗਪੁਰ, ਅਮਨ ਬਾਗਪੁਰ, ਹਰਭਜਨ ਸਿੰਘ, ਜਸਪਾਲ ਸਿੰਘ, ਗੁਰਦੇਵ ਰਣਜੀਤ ਸਿੰਘ, ਕੁਲਦੀਪ ਸਿੰਘ ਸਰਪੰਚ ਕਾਂਗਣਾ, ਦੇਸਰਾਜ, ਮੈਡਮ ਪੂਨਮ ਮੁੱਖ ਅਧਿਆਪਕਾ ਹਾਈ ਸਕੂਲ ਕਾਂਗਣਾ, ਬੇਅੰਤ ਸਿੰਘ ਭੱਦਮਾ, ਮਨਪ੍ਰੀਤ ਰਾਮ ਮੁੱਖ ਅਧਿਆਪਕ ਸੰਗੋਵਾਲ, ਮੈਡਮ ਸਤਿੰਦਰ ਕÏਰ, ਪਿ੍ੰਸੀਪਲ ਹਰਪ੍ਰੀਤ ਸਿੰਘ ਅਤੇ ਕਾਗਣਾਂ ਸਕੂਲ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ¢