16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਗਰ ਕੌਂਸਲ ਨਕੋਦਰ ਚੋਣਾਂ 'ਚ ਵੋਟਾਂ ਪਾਉਣ 'ਚ ਔਰਤਾਂ ਰਹੀਆਂ ਪਹਿਲੇ ਨੰਬਰ 'ਤੇ ਔਰਤਾਂ ਦੀ ਵੋਟ ਪਾਉਣ ਦੀ ਗਿਣਤੀ 9221 ਰਹੀ ਜਦਕਿ ਮਰਦਾਂ ਦੀ 9135

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਨਕੋਦਰ, 27 ਮਈ (ਤਿਲਕਰਾਜ ਸ਼ਰਮਾ)-ਨਗਰ ਕੌਂਸਲ ਨਕੋਦਰ ਦੀ ਚੋਣ ਲਈ 17 ਵਾਰਡਾਂ 'ਚ ਕੁੱਲ 27990 ਵੋਟਰਾਂ 'ਚੋਂ 18357 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਕੇ ਵੋਟ ਪਾਈ | ਕੁੱਲ ਪੋਿਲੰਗ ਹੋਈ ਵੋਟ 65.58 ਫ਼ੀਸਦ ਰਹੀ | 17 ਵਾਰਡਾਂ 'ਚ 6 ਵੱਖ-ਵੱਖ ਪੋਿਲੰਗ ਬੂਥਾਂ 'ਤੇ 72 ਤੋਂ 75.95 ਪ੍ਰਤੀਸ਼ਤ ਵੋਟ ਪਏ | ਕੁੱਲ ਪਈਆਂ ਵੋਟਾਂ 'ਚ ਔਰਤਾਂ ਨੇ ਵੱਧ ਵੋਟਾਂ 'ਚ ਹਿੱਸਾ ਲਿਆ | ਔਰਤਾਂ ਦੀ ਵੋਟ ਪਾਉਣ ਦੀ ਗਿਣਤੀ 9221 ਰਹੀ ਜਦਕਿ ਪੁਰਸ਼ ਵੋਟਰਾਂ ਦੀ ਗਿਣਤੀ 9135 ਰਹੀ | ਵਾਰਡ ਨੰਬਰ 01 'ਚ ਕੁੱਲ 1263 ਵੋਟਾਂ ਪਈਆਂ | ਵਾਰਡ ਨੰਬਰ 02 'ਚ 1130 ਵੋਟਾਂ, ਵਾਰਡ ਨੰਬਰ 03 'ਚ 1142 ਵੋਟਾਂ, ਵਾਰਡ ਨੰਬਰ 04 'ਚ 1070 ਵੋਟਾਂ, ਵਾਰਡ ਨੰਬਰ 05 'ਚ 1023 ਵੋਟਾਂ, ਵਾਰਡ ਨੰਬਰ 06 'ਚ 1028 ਵੋਟਾਂ ਤੇ ਵਾਰਡ ਨੰਬਰ 07 'ਚ 796 ਵੋਟਾਂ, ਵਾਰਡ ਨੰਬਰ 08 'ਚ 1179 ਵੋਟਾਂ, ਵਾਰਡ ਨੰਬਰ 09 'ਚ 1239 ਵੋਟਾਂ, ਵਾਰਡ ਨੰ: 10 'ਚ 1256 ਵੋਟਾਂ, ਵਾਰਡ ਨੰਬਰ 11 'ਚ 1001 ਵੋਟਾਂ, ਵਾਰਡ ਨੰਬਰ 12 'ਚ 1174 ਵੋਟਾਂ, ਵਾਰਡ ਨੰਬਰ 13 'ਚ 703 ਵੋਟਾਂ, ਵਾਰਡ ਨੰਬਰ 14 'ਚ 965 ਵੋਟਾਂ, ਵਾਰਡ ਨੰਬਰ 15 'ਚ 1450 ਵੋਟਾਂ, ਵਾਰਡ ਨੰਬਰ 16 'ਚ 946 ਵੋਟਾਂ, ਵਾਰਡ ਨੰਬਰ 17 'ਚ 992 ਵੋਟਾਂ ਪਈਆਂ | ਇਨ੍ਹਾਂ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਸ਼ਹਿਰ 'ਚ ਵੱਖ-ਵੱਖ ਸਕੂਲਾਂ, ਨਗਰ ਕੌਂਸਲ ਨਕੋਦਰ ਅਤੇ ਬੀ. ਡੀ. ਪੀ. ਓ. ਦਫ਼ਤਰ 'ਚ 47 ਪੋਿਲੰਗ ਬੂਥ ਬਣਾਏ ਗਏ ਸਨ | ਇਨ੍ਹ©ਾਂ ਬੂਥਾਂ 'ਚੋਂ ਵਾਰਡ ਨੰਬਰ 02 ਦੇ ਬੂਥ 01 'ਚ ਸਾਰੇ ਬੂਥਾਂ ਤੋਂ ਘੱਨ 52.36 ਪ੍ਰਤੀਸ਼ਤ ਵੋਟ ਪਈ ਜਦਕਿ ਵਾਰਡ ਨੰਬਰ 09 ਦੇ ਬੂਥ ਨੰਬਰ 02 'ਚ ਸਭ ਤੋਂ ਵੱਧ 75.95 ਫੀਸਦ ਵੋਟ ਪਈ | ਇਸ ਵਾਰ ਜ਼ਿਆਦਾਤਰ ਵੋਟਰ ਸ਼ਾਂਤ ਰਹੇ ਤੇ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਲੁਕਾ ਕੇ ਰੱਖਿਆ | ਸ਼ਹਿਰ 'ਚ 17 ਵਾਰਡਾਂ 'ਚ ਜਿੱਤ ਤੇ ਹਾਰ ਦੀ ਚਰਚਾ ਇਸ ਸਮੇਂ ਜ਼ੋਰਾਂ 'ਤੇ ਹੈ | ਸ਼ਹਿਰਵਾਸੀ ਅਤੇ ਉਮੀਦਵਾਰ ਨਤੀਜਿਆਂ ਲਈ 29 ਮਈ ਦਾ ਇਤਜ਼ਾਰ ਬੜੀ ਬੇਸਬਰੀ ਨਾਲ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਜਲੰਧਰ ਜ਼ਿਲ੍ਹੇ 'ਚ ਸਭ ਤੋਂ ਵੱਧ ਪੋਿਲੰਗ ਨਾਲ 'ਲੋਹੀਆਂ ਵਾਲੇ' ਬਣੇ ਮੋਹਰੀ ਅਗਲੀ ਖ਼ਬਰ ਦਸਵੀਂ ਜਮਾਤ 'ਚੋਂ ਅੱਵਲ ਰਹਿਣ ਵਾਲੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਸਕਾਲਰਸ਼ਿਪ ਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ <...
Ad Position 24