16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਜਲੰਧਰ ਜ਼ਿਲ੍ਹੇ 'ਚ ਸਭ ਤੋਂ ਵੱਧ ਪੋਿਲੰਗ ਨਾਲ 'ਲੋਹੀਆਂ ਵਾਲੇ' ਬਣੇ ਮੋਹਰੀ

Ad Position 21
repet_subhas-goyals [Copy P29]
ਲੋਹੀਆਂ ਨਗਰ ਪੰਚਾਇਤ ਦੌਰਾਨ ਵਾਰਡ ਨੰ: 7 ਤੋਂ ਉਮੀਦਵਾਰ ਹਰਜਿੰਦਰ ਕੌਰ ਦੇ ਪੋਿਲੰਗ ਏਜੰਟ ਕੁਲਵੰਤ ਸਿੰਘ, ਜਦਕਿ ਬਾਕੀ ਖੁਦ ਉਮੀਦਵਾਰ ਨਵਦੀਪ ਕੌਰ ਕੰਗ, ਉਮੀਦਵਾਰ ਜਸਵੀਰ ਕੌਰ, ਉਮੀਦਵਾਰ ਨੰਦਨੀ ਸ਼ਰਮਾ ਇਕੱਠੇ ਬੈਠੇ ਹਨ ਅਤੇ (ਸੱਜੇ) ਵਾਰਡ ਨੰ: 13 ਤੋਂ ਪੋਿਲੰਗ ਏਜੰਟ ਦਰਸ਼ਨ ਸਿੰਘ, ਡਾ. ਸਤਵੀਰ ਸਿੰਘ, ਕਰਨੈਲ ਸਿੰਘ ਥਿੰਦ ਅਤੇ ਹਰਵਿੰਦਰ ਸਿੰਘ ਨੰਢਾ ਸਾਂਝੇ ਰੂਪ 'ਚ ਸ਼ਾਂਤਮਈ ਪੋਿਲੰਗ ਦਾ ਹਿੱਸਾ ਬਣਦੇ ਹੋਏ | (ਸੱਜੇ) ਲੋਹੀਆਂ ਨਗਰ ਪੰਚਾਇਤ ਦੌਰਾਨ ਵਾਰਡ ਨੰ: 8 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜੀਤ ਸਿੰਘ, ਅਜ਼ਾਦ ਉਮੀਦਵਾਰ ਜਤਿੰਦਰਪਾਲ ਸਿੰਘ, ਆਪ ਦੇ ਉਮੀਦਵਾਰ ਬਲਵਿੰਦਰ ਸਿੰਘ ਟਿੱਡੂ ਅਤੇ ਕਾਂਗਰਸ ਦੇ ਉਮੀਦਵਾਰ 28-05-2026
ਲੋਹੀਆਂ ਖਾਸ, 27 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਲਈ ਹੋਈਆਂ ਆਮ ਚੋਣਾਂ 'ਚ ਜਿਥੇ 13 ਵਾਰਡਾਂ ਤੋਂ ਵੱਖ ਵੱਖ ਪਾਰਟੀਆਂ 'ਚ ਵੱਖ ਵੱਖ ਧਰਮਾਂ, ਬਰਾਦਰੀਆਂ, ਵਰਗਾਂ ਆਦਿ ਤੋਂ 47 ਉਮੀਦਵਾਰ ਸਨ, ਉਥੇ ਕੁੱਲ 8081 ਵੋਟਰਾਂ ਨੇ ਪੋਿਲੰਗ ਕਰਨ ਲੱਗਿਆਂ ਜੋ ਸਦਭਾਵਨਾ, ਪਿਆਰ ਅਤੇ ਮਿਲਵਰਤਨ ਦਿਖਾਇਆ ਉਸ ਸਾਰੇ ਦਿ੍ਸ਼ ਨੇ ਜਿਥੇ ਪਿੱਛਲੇ ਸਮੇਂ ਵਾਂਗ ਹੀ ਸਾਰੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਅਤੇ ਪੋਿਲੰਗ ਪਾਰਟੀਆਂ ਦਾ ਦਿਲ ਜਿੱਤ ਲਿਆ ਹੈ, ਉਥੇ ਜਲੰਧਰ ਜਿਲ੍ਹੇ ਵਿਚੋਂ ਸਭ ਤੋਂ ਵੱਧ 71.72 ਫ਼ੀਸਦੀ ਵੋਟ ਦੀ ਪੋਿਲੰਗ ਕਰਕੇ ਪਹਿਲਾ ਨੰਬਰ ਵੀ ਮੱਲਿਆ ਹੈ, ਜਦਕਿ ਜਿਲ੍ਹੇ ਅੰਦਰ ਸਭ ਤੋਂ ਘੱਟ ਪੋਿਲੰਗ 61.22 ਫਿਲੌਰ ਸ਼ਹਿਰ ਤੋਂ ਹੋਈ ਹੈ | ਇਸ ਮੌਕੇ ਸਾਰੇ ਉਮੀਦਵਾਰਾਂ ਦੇ ਪੋਿਲੰਗ ਏਜੰਟ ਅੰਦਰ ਇੱਕਠੇ ਬੈਠਦੇ ਹੋਏ ਜਿਥੇ ਸ਼ਾਂਤਮਈ ਪੋਿਲੰਗ ਕਰਵਾ ਗਏ, ਉਥੇ ਇਕੱਠੇ ਬੈਠਕੇ ਜਿਧਰੋਂ ਵੀ ਆਇਆ ਖਾਣਾ ਖਾਂਦੇ, ਚਾਹ ਤੇ ਠੰਡੇ ਅਦਿ ਪੀਂਦੇ ਵੀ ਨਜ਼ਰ ਆਏ | ਇਸ ਸ਼ਾਂਤਮਈ ਪੋਿਲੰਗ ਲਈ ਜਿਥੇ ਰਿਟਰਨਿਗ ਅਫ਼ਸਰ ਤੇ ਸ਼ਾਹਕੋਟ ਦੇ ਐੱਸ.ਡੀ.ਐੱਮ. ਅਦਿੱਤਿਆ ਗੁਪਤਾ, ਸਹਾਇਕ ਰਿਟਰਨਿੰਗ ਅਫ਼ਸਰ ਤੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਅਤੇ ਸ਼ਾਹਕੋਟ ਦੇ ਡੀ.ਐੱਸ.ਪੀ. ਸਰਵਣ ਸਿੰਘ ਬੱਲ ਵੱਲੋਂ ਧੰਨਵਾਦ ਕੀਤਾ ਗਿਆ ਹੈ, ਉਥੇ 13 ਟੀਮਾਂ ਦੇ 65 ਮੁਲਾਜ਼ਮਾਂ, 2 ਸੁਪਰਵਾਈਜ਼ਰਾਂ, 5 ਡਿਊਟੀ ਮਜ਼ਿਸਟੇ੍ਰਟ ਬਲਜੀਤ ਸਿੰਘ ਬੀ.ਡੀ.ਪੀ.ਓ; ਮਨਪ੍ਰੀਤ ਸਿੰਘ ਐੱਸ.ਡੀ.ਓ. ਮੰਡੀ ਬੋਰਡ, ਗਗਨਦੀਪ ਸਿੰੰਘ, ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ, ਜਸਵੀਰ ਸਿੰਘ ਖੇਤੀਬਾੜੀ ਅਫ਼ਸਰ, ਥਾਣਾ ਮੁੱਖੀ ਸੁਖਜਿੰਦਰ ਸਿੰਘ ਖੈਹਿਰਾ, ਰੀਡਰ ਮੁਖਤਿਆਰ ਸਿੰਘ ਸਮੇਤ ਹੋਰ ਅਮਲੇ ਵਲੋਂ ਵੀ ਸ਼ਾਨਦਾਰ ਸੇਵਾਵਾਂ ਦਿੰਦੇ ਹੋਏ ਲੋਕਾਂ ਦਾ ਦਿਲ ਜਿਤਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਾ. ਰੂੜਾ ਰਾਮ ਪਰਜੀਆਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਨਗਰ ਕੌਂਸਲ ਨਕੋਦਰ ਚੋਣਾਂ 'ਚ ਵੋਟਾਂ ਪਾਉਣ 'ਚ ਔਰਤਾਂ ਰਹੀਆਂ ਪਹਿਲੇ ਨੰਬਰ 'ਤੇ ਔਰਤਾਂ ਦੀ ਵੋਟ ਪਾਉਣ ਦੀ ਗਿਣਤੀ 9221...
Ad Position 24