ਜਲੰਧਰ, 28 ਮਈ (ਸ਼ਿਵ)- ਅੱਜ ਦੀ ਇਨਕਮ ਟੈਕਸ ਬਾਰ ਦੀ ਸਾਲਾਨਾ ਜਨਰਲ ਦੀ ਮੀਟਿੰਗ ਵਿਚ ਰਿਟਰਨਿੰਗ ਅਫ਼ਸਰ ਰਾਜੇਸ਼ ਕੱਕੜ ਅਤੇ ਰਜਿੰਦਰ ਨਾਰੰਗ ਵੱਲੋਂ ਸਾਲ 2026-27 ਲਈ ਚੋਣ ਨਤੀਜੇ ਘੋਸ਼ਿਤ ਕੀਤੇ ਗਏ¢ ਇਸ ਉਪਰੰਤ ਰਿਟਰਨਿੰਗ ਅਫ਼ਸਰਾਂ, ਸਰਪ੍ਰਸਤ ਅਤੇ ਸਾਰੇ ਮੈਂਬਰਾਂ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ | ਨਵੀਂ ਟੀਮ ਵਿਚ ਪ੍ਰਧਾਨ ਐਡਵੋਕੇਟ ਗੁਰਦੀਪ ਸਿੰਘ ਕਾਲੜਾ, ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਸਰਵੇਸ਼ ਸ਼ਰਮਾ, ਉਪ ਪ੍ਰਧਾਨ ਨਿਤਿਨ ਗਾਂਧੀ, ਸੁਨੀਲ ਦੱਤ, ਐਡਵੋਕੇਟ ਭੁਪਿੰਦਰ ਧਵਨ, ਸਕੱਤਰ ਹਰਪ੍ਰੀਤ ਸਿੰਘ ਲਾਂਬਾ, ਸੰਯੁਕਤ ਐਡਵੋਕੇਟ ਸੰਜੀਵ ਕੁੰਡਲ, ਖ਼ਜ਼ਾਨਚੀ ਐਡਵੋਕੇਟ ਵਿਕਰਾਂਤ ਨਾਗਪਾਲ, ਸੰਯੁਕਤ ਖ਼ਜ਼ਾਨਚੀ ਐਡਵੋਕੇਟ ਸੰਜੀਵ ਸ਼ਰਮਾ, ਮੀਡੀਆ ਕੋਆਰਡੀਨੇਟਰ ਐਡਵੋਕੇਟ ਜੇ.ਪੀ. ਸਿੰਘ ਸ਼ਾਮਿਲ ਹਨ | ਇਸ ਤੋਂ ਇਲਾਵਾ ਸਰਪ੍ਰਸਤ ਅਨਿਲ ਵਰਮਾ, ਕੇ.ਸੀ. ਸੁਮਨ, ਰਾਜੇਸ਼ ਕੱਕੜ ਅਤੇ ਅਨੰਦ ਚੋਪੜਾ ਪਹਿਲਾਂ ਵਾਂਗ ਹੀ ਬਾਰ ਨੂੰ ਆਪਣਾ ਮਾਰਗ ਦਰਸ਼ਨ ਦਿੰਦੇ ਰਹਿਣਗੇ¢ ਇਸ ਮੌਕੇ ਇੱਕ ਅਕੈਡਮਿਕ ਕਮੇਟੀ ਵੀ ਨਿਯੁਕਤ ਕੀਤੀ ਗਈ ਜਿਸ ਦੇ ਪ੍ਰਧਾਨ ਦਿਨੇਸ਼ ਮਿੱਤਲ ਹੋਣਗੇ¢ ਕਮੇਟੀ ਦੇ ਹੋਰ ਮੈਂਬਰਾਂ ਵਿਚ ਕੰਪਨੀ ਸੈਕਟਰੀ ਮੋਹਿਤ ਸਲੂਜਾ, ਐਡਵੋਕੇਟ ਵਿਕਾਸ ਜੈਰਥ, ਚਾਰਟਰਡ ਅਕਾਊਾਟੈਂਟ ਰਜਿੰਦਰ ਨਾਰੰਗ ਅਤੇ ਐਡਵੋਕੇਟ ਅਨਿਲ ਮਿੱਤਲ ਸ਼ਾਮਲ ਹਨ¢ ਦੀ ਇਨਕਮ ਟੈਕਸ ਬਾਰ ਦੇ ਪ੍ਰਧਾਨ ਐਡਵੋਕੇਟ ਗੁਰਦੀਪ ਸਿੰਘ ਕਾਲੜਾ ਨੇ ਕਿਹਾ ਕਿ ਲੁਧਿਆਣਾ ਵਿਖੇ ਪਿ੍ੰਸੀਪਲ ਚੀਫ਼ ਕਮਿਸ਼ਨਰ ਅਤੇ ਡਾਇਰੈਕਟਰ ਇਨਵੈਸਟੀਗੇਸ਼ਨ ਕੋਲ ਇੱਕ ਵਫ਼ਦ ਲੈ ਕੇ ਜਾਇਆ ਜਾਵੇਗਾ, ਜਿਸ ਵਿਚ ਕਰਦਾਤਾਵਾਂ ਅਤੇ ਇਨਕਮ ਟੈਕਸ ਮਾਹਿਰਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਕਰਦੇ ਹੋਏ ਜਲਦ ਹੱਲ ਦੀ ਮੰਗ ਕੀਤੀ ਜਾਵੇਗੀ | ਮੀਟਿੰਗ ਵਿਚ ਚਾਰਟਰਡ ਅਕਾਊਾਟੈਂਟ ਮਨਪ੍ਰੀਤ ਕਾਲੜਾ, ਭਵਨਦੀਪ ਸਿੰਘ, ਰਿਸ਼ਭ ਗੁਪਤਾ ਤੇ ਐਡਵੋਕੇਟ ਸੰਜੇ, ਕੁਨਾਲ ਗੋਇਲ, ਅਮਰਿੰਦਰ ਸਿੰਘ, ਪ੍ਰੇਮ ਜੁਨੇਜਾ, ਪਰਮਜੀਤ ਸਿੰਘ ਕੰਡਾ, ਐੱਚ.ਪੀ.ਐੱਸ. ਨਰੂਲਾ, ਰਤਨ ਦੂਆ, ਰਾਕੇਸ਼ ਧੀਰ ਅਤੇ ਮਾਨਵੀ ਉੱਪਲ ਵੀ ਹਾਜ਼ਰ ਸਨ¢