ਕਰਤਾਰਪੁਰ, 31 ਜੁਲਾਈ (ਜਨਕ ਰਾਜ ਗਿੱਲ)-ਨਗਰ ਕੌਂਸਲ ਕਰਤਾਰਪੁਰ ਵਿਖੇ ਪੰਜਾਬ ਸਫਾਈ ਮਜ਼ਦੂਰ ਐਕਸ਼ਨ ਕਮੇਟੀ ਵਲੋਂ ਮਹਾਨ ਸੁਤੰਤਰਤਾ ਸੈਨਾਨੀ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਵਿਸ਼ਵਾਸ ਗਿੱਲ, ਜਿਲਾ ਸਹਾਇਕ ਪ੍ਰਧਾਨ ਅਸ਼ਵਨੀ ਸਭਰਵਾਲ,ਸ਼ਾਖਾ ਕਰਤਾਰਪੁਰ ਦੇ ਪ੍ਰਧਾਨ ਵਿਜੇ ਕੁਮਾਰ ਗਿੱਲ, ਸ਼ਾਖਾ ਦੇ ਉਪ ਪ੍ਰਧਾਨ ਸੰਜੂ ਸਭਰਵਾਲ,ਜਨਰਲ ਸਕੱਤਰ ਵਿਵੇਕ ਕੇਸਰ ਆਦਿ ਵਲੋਂ ਆਖਿਆ ਗਿਆ ਕਿ ਅੱਜ ਜੋ ਦੇਸ਼ ਵਾਸੀ ਖੁਲੀ ਹਵਾ ’ਚ ਸਾਹ ਲੈ ਰਹੇ ਹਨ ਉਹ ਸਿਰਫ ਤੇ ਸਿਰਫ ਦੇਸ਼ ਦੇ ਮਹਾਨ ਸ਼ਹੀਦਾ ਦੀ ਬਦੌਲਤ ਹੀ ਹੈ ਪਰ ਅੱਜ ਸਾਡਾ ਦੇਸ਼ ਪੂਰੀ ਤਰਾਂ ਆਜਾਦ ਨਹੀ ਹੋ ਸਕਿਆ ਹੈ ਕਿਉਕਿ ਅੱਜ ਵੀ ਦੇਸ਼ ਅਤੇ ਸੂਬੇ ਅੰਦਰ ਜਾਤਿ ਭੇਦ ਦੇ ਨਾਲ ਸਮਾਜ ਕੰਮਾਂ ਦੀ ਵੰਡ ਨੂੰ ਲੈ ਕੇ ਸ਼ਹੀਦਾ ਦੇ ਸੁਪਨੇ ਅਧੂਰੇ ਹੀ ਹਨ ਅਤੇ ਅੱਜ ਵੀ ਮੌਜੂਦਾ ਸਮੇਂ ਅੰਦਰ ਭ੍ਰਿਸ਼ਟਾਚਾਰ ਅਤੇ ਜਬਰ ਜੁਲਮ ਦਾ ਸ਼ਰੇਆਮ ਰਾਜ ਸਥਾਪਿਤ ਹੈ ਜਿਸਦੀ ਮਿਸਾਲ ਬਰਨਾਲਾ ਦਲਿਤ ਸਮਾਜ ਤੇ ਪੁਲਿਸ ਅਤੇ ਸਿਆਸੀ ਸ਼ੈਅ ਦੀ ਮਿਸਾਲ ਹੈ ਅਤੇ ਰਾਜਨੇਤਾ ਜਿੱਥੇ ਸਿਆਸੀ ਸਾਖ ਚਮਕਾਉਂਣ ’ਚ ਮੁਹਰੀ ਹਨ ਉਥੇ ਕਈ ਵੱਡੇ ਕੌਮੀ ਗੱਦਾਰ ਵੀ ਹਨ ਜੋ ਦਲਿਤ ਸਮਾਜ ਤੇ ਆਪਣੀ ਸਿਆਸੀ ਸਾਖ ਕਾਇਮ ਕਰਨ ’ਚ ਮੁਹਰੀ ਹਨ ਪਰ ਅਸਲ ’ਚ ਸ਼ਹੀਦਾਂ ਨੂੰ ਯਾਦ ਕਰਨਾ ਉਨਾਂ ਦੇ ਸਪਨੇ ਅਤੇ ਉਨਾਂ ਦੀ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਉਨਾਂ ਤੋਂ ਸੇਧ ਲੈਣਾ ਹੀ ਹੈ ।ਇਸ ਮੌਕੇ ਤੇ ਸਕੱਤਰ ਸਾਗਰ ਘਈ, ਸਮੀਰ ਨਾਹਰ,ਮਨੋਜ ਕੁਮਾਰ (ਮੋਨੂੰ) ਰਮੇਸ਼ ਕੁਮਾਰ, ਸਮੀਰ ,ਲਵ ਕੁਮਾਰ, ਹਰਪ੍ਰੀਤ ਕੌਰ, ਦੀਪਿਕਾ, ਰੇਖਾ, ਸੰਗਮ, ਹੇਮਾ, ਭੋਲੀ, ਕਿਰਨ, ਪੂਨਮ,ਅਨੂ ਆਦਿ ਵੀ ਹਾਜਿਰ ਸਨ।