28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਹਮੀਰਾ ਕਰਤਾਰਪੁਰ ਰੇਲ ਮਾਰਗ ਤੋਂ 34-35 ਸਾਲਾ ਨੌਜਵਾਨ ਦੀ ਮਿਲੀ ਲਾਸ਼, ਜੀ.ਆਰ.ਪੀ. ਵਲੋਂ ਜਾਂਚ ਸ਼ੁਰੂ

Ad Position 21
No active advertisement
ਅਜੀਤ ਡੈਸਕ 01-06-2026
ਕਰਤਾਰਪੁਰ, 31 ਮਈ (ਜਨਕ ਰਾਜ ਗਿੱਲ)-ਜੀ.ਆਰ.ਪੀ ਕਰਤਾਰਪੁਰ ਨੂੰ ਹਮੀਰਾ ਕਰਤਾਰਪੁਰ ਰੇਲ ਮਾਰਗ ਤੋਂ 34-35 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ | ਜੀ.ਆਰ.ਪੀ ਕਰਤਾਰਪੁਰ ਦੇ ਅਧਿਕਾਰੀ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਉਨ੍ਹਾਂ ਨੂੰ ਇਤਲਾਹ ਮਿਲੀ ਕਿ ਹਮੀਰਾ ਕਰਤਾਰਪੁਰ ਰੇਲ ਮਾਰਗ ਤੇ ਕੋਈ ਵਿਅਕਤੀ ਮਿ੍ਤਕ ਸਥਿਤੀ 'ਚ ਰੇਲਵੇ ਲਾਈਨਾ ਨੇੜੇ ਪਿਆ ਹੈ ਪੁਲਿਸ ਨੇ ਮੌਕਾ ਦੇਖਿਆ ਜਿੱਥੇ ਮਿ੍ਤਕ ਨੌਜਵਾਨ ਦੀ ਲਾਸ਼ ਬੇਹੱਦ ਖਾਰਬ ਹਾਲਾਤ 'ਚ ਪਈ ਸੀ ਮੌਕੇ ਤੇ ਪੁਲਿਸ ਵਲੋਂ ਮਿ੍ਤਕ ਦੀ ਤਲਾਸੀ ਲਈ ਜਿੱਥੇ ਪੁਲਿਸ ਨੂੰ ਕੁਝ ਵੀ ਵਰਾਮਦ ਨਹੀ ਹੋ ਸਕਿਆ ਅਤੇ ਜਲੰਧਰ ਦੀ ਥਾਂ ਤੇ ਜਿਲ੍ਹਾ ਕਪੂਰਥਲਾ ਹੋਣ ਕਰਕੇ ਲਾਸ਼ ਨੂੰ 72 ਘੰਟਿਆ ਲਈ ਕਪੂਰਥਲਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਹੈ ਅਤੇ ਜੀ.ਆਰ.ਪੀ ਥਾਣਾ ਜਲੰਧਰ ਵਿਖੇ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਹੈ ਤਾਂ ਜੋ ਮਿ੍ਤਕ ਦੀ ਭਾਲ ਹੋ ਸਕੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਹਲਕਾ ਨੂਰਮਹਿਲ, ਨਕੋਦਰ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਜ਼ੀਰੋ ਪਰਫਾਰਮੈਂਸ ਚਿੰਤਾ ਦਾ ਵਿਸ਼ਾ-ਕੇ.... ਅਗਲੀ ਖ਼ਬਰ ਆਮ ਆਦਮੀ ਪਾਰਟੀ ਵੱਲੋਂ ਹਰਜੋਤ ਕੌਰ ਲੋਹਟੀਆ ਫਿਲੌਰ ਦੀ ਹਲਕਾ ਇੰਚਾਰਜ ਨਿਯੁਕਤ <br/>
Ad Position 24