20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜੇ. ਈ. ਈ. ਐਡਵਾਂਸ ਦੇ ਨਤੀਜੇ 'ਚ ਅਨੀਸ਼ ਚਾਵਲਾ ਨੇ ਆਲ ਇੰਡੀਆ 328ਵਾਂ ਰੈਂਕ ਹਾਸਿਲ ਕਰ ਕੇ ਜ਼ਿਲੇ੍ਹ 'ਚ ਕੀਤਾ ਟੌਪ

Ad Position 21
No active advertisement
ਅਜੀਤ ਡੈਸਕ 02-06-2026
ਜਲੰਧਰ, 1 ਜੂਨ (ਪਵਨ ਖਰਬੰਦਾ)-ਆਈ.ਆਈ.ਟੀ. ਵਿੱਚ ਦਾਖਲੇ ਲਈ ਜੇ.ਈ. ਐਡਵਾਂਸ ਦੀ ਪ੍ਰੀਖਿਆ ਦੇ ਨਤੀਜੇ ਦੌਰਾਨ ਅੱਜ ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋ-ਐੱਡ ਦੇ ਵਿਦਿਆਰਥੀ ਅਨੀਸ਼ ਚਾਵਲਾ ਨੇ ਜੇ.ਈ. ਐਡਵਾਂਸ ਦੇ ਦੇਸ਼ ਭਰ 'ਚੋਂ 328ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਇੱਥੇ ਦੱਸਣਯੋਗ ਹੈ ਕਿ ਅਨੀਸ਼ ਚਾਵਲਾ ਜਲੰਧਰ ਦੇ ਮਸ਼ਹੂਰ ਡਾਕਟਰ ਸ੍ਰੀਮਤੀ ਸੁਸ਼ਮਾ ਚਾਵਲਾ ਦੇ ਪੋਤੇ ਹਨ |
ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵਲੋਂ ਜਾਰੀ ਕੀਤੇ ਗਏ ਜੇ ਈ ਈ ਐਡਵਾਂਸ 2026 ਦੇ ਨਤੀਜੇ ਦੌਰਾਨ ਜਲੰਧਰ ਦੇ ਇਸ਼ਮੀਤ ਸਿੰਘ ਨੇ ਆਲ ਇੰਡੀਆ ਰੈਂਕ 'ਚ 519ਵਾਂ ਰੈਂਕ ਹਾਸਲ ਕਰਦੇ ਹੋਏ ਸਕੂਲ 'ਚ ਤੇ ਪ੍ਰਬੰਧਕਾਂ ਦਾ ਨਾਂਅ ਰੌਸ਼ਨ ਕਰਨ 'ਚ ਅਹਿਮ ਰੋਲ ਅਦਾ ਕੀਤਾ | ਦੇਸ਼ 'ਚ 519ਵਾਂ ਰੈਂਕ ਹਾਸਲ ਕਰਦੇ ਹੋਏ ਇਸ਼ਮੀਤ ਸਿੰਘ ਨੇ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਲ ਕੀਤਾ | ਇੱਥੇ ਦੱਸਣਯੋਗ ਹੈ ਕਿ ਇਸ਼ਮੀਤ ਸਿੰਘ ਨੇ ਜੇ ਈ ਈ ਦੀ ਪ੍ਰੀਖਿਆ ਦੀ ਤਿਆਰੀ ਆਕਾਸ਼ ਇੰਸਟੀਚਿਊਟ ਤੋਂ ਪ੍ਰਾਪਤ ਕੀਤੀ ਹੈ | ਇਸ਼ਮੀਤ ਸਿੰਘ ਦੀ ਸਫ਼ਲਤਾ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਆਕਾਸ਼ ਇੰਸਟੀਟਿਊ ਦੇ ਪ੍ਰਬੰਧਕਾਂ ਵਲੋਂ ਉਸ ਨੂੰ ਇਸ ਤਰ੍ਹਾਂ ਹੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ |
ਇਸੇ ਤਰ੍ਹਾਂ ਹੀ ਲਾ ਬਲਾਸਮ ਸਕੂਲ ਦੀ ਇੱਕ ਹੁਸ਼ਿਆਰ ਵਿਦਿਆਰਥਣ ਸਿਫਤ ਮੋਂਗਾ ਨੇ ਦੇਸ਼ ਦੀ ਸਭ ਤੋਂ ਵੱਕਾਰੀ ਅਤੇ ਔਖੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆ ਜੇਈਈ ਐਡਵਾਂਸ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅਤੇ ਆਲ ਇੰਡੀਆ ਰੈਂਕ 'ਚ 722 ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਿਫਤ ਮੋਂਗਾ ਨੇ ਨਾਂ ਸਿਰਫ਼ ਰਾਸ਼ਟਰੀ ਪੱਧਰ 'ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਸਗੋਂ ਨਾਨ-ਮੈਡੀਕਲ ਸਟਰੀਮ ਵਿੱਚ ਸਕੂਲ ਟਾਪਰ ਵੀ ਬਣਿਆ | ਉਹ ਪਹਿਲਾਂ ਦਸਵੀਂ ਜਮਾਤ ਵਿਚ ਸਕੂਲ ਟਾਪਰ ਰਹਿ ਚੁੱਕੀ ਸੀ ਤੇ ਉਸਦੀਆਂ ਪ੍ਰਾਪਤੀਆਂ ਸਖ਼ਤ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹਨ | ਇਸ ਦੌਰਾਨ ਗੱਲਬਾਤ ਕਰਦੇ ਹੋਏ ਸਿਫਤ ਮੋਂਗਾ ਨੇ ਕਿਹਾ ਮੇਰੀ ਅਕਾਦਮਿਕ ਸਫਲਤਾ ਦਾ ਇੱਕ ਮੁੱਖ ਕਾਰਕ ਮੇਰੀ ਇਕਸਾਰਤਾ ਸੀ | ਮੈਂ ਹਮੇਸ਼ਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਆਪਣਾ ਕੰਮ ਪੂਰੀ ਤਰ੍ਹਾਂ ਪੂਰਾ ਕਰਾਂ, ਸਿਰਫ਼ ਘੰਟਿਆਂ ਦੀ ਗਿਣਤੀ ਹੀ ਨਹੀਂ | ਮੈਂ ਸੰਕਲਪਾਂ ਨੂੰ ਚੰਗੀ ਤਰ੍ਹਾਂ ਸਮਝਣ 'ਤੇ ਧਿਆਨ ਕੇਂਦਰਿਤ ਕੀਤਾ ਤਾਂ ਜੋ ਮੈਂ ਮੁਸ਼ਕਲ ਸਵਾਲਾਂ ਨੂੰ ਹੱਲ ਕਰ ਸਕਾਂ ਅਤੇ ਇਸਨੇ ਮੈਨੂੰ ਆਪਣੀਆਂ ਬੋਰਡ ਪ੍ਰੀਖਿਆਵਾਂ ਵਿੱਚ ਵਿਸਤਿ੍ਤ ਉੱਤਰ ਲਿਖਣ ਵਿੱਚ ਵੀ ਮਦਦ ਕੀਤੀ | ਇਸ ਤੋਂ ਇਲਾਵਾ ਮੈਂ ਹਮੇਸ਼ਾ ਇਹ ਯਕੀਨੀ ਬਣਾਇਆ ਕਿ ਮੈਂ ਆਪਣੇ ਆਪ 'ਤੇ ਬਹੁਤ ਜ਼ਿਆਦਾ ਦਬਾਅ ਨਾ ਪਾਵਾਂ | ਤਣਾਅ ਘਟਾਉਣ ਲਈ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਇਆ, ਆਪਣੀ ਭੈਣ ਨਾਲ ਖੇਡਿਆ ਅਤੇ ਕਿ੍ਕਟ ਦੇਖਿਆ | ਇਹ ਸਭ ਮੇਰੇ ਅਧਿਆਪਕਾਂ ਦੇ ਮਾਰਗਦਰਸ਼ਨ ਅਤੇ ਮੇਰੇ ਪਰਿਵਾਰ ਅਤੇ ਦੋਸਤਾਂ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ | ਸਕੂਲ ਪ੍ਰਬੰਧਨ, ਪਿ੍ੰਸੀਪਲ ਅਤੇ ਸਾਰੇ ਸਟਾਫ਼ ਮੈਂਬਰਾਂ ਨੇ ਸਿਫਤ ਮੋਂਗਾ ਨੂੰ ਇਸ ਮਾਣਮੱਤੇ ਪ੍ਰਾਪਤੀ 'ਤੇ ਦਿਲੋਂ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਕੂਲ ਪ੍ਰਬੰਧਨ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀ ਦੀ ਅਣਥੱਕ ਮਿਹਨਤ, ਉਸਦੇ ਮਾਪਿਆਂ ਦੇ ਸਮਰਥਨ ਅਤੇ ਉਸਦੇ ਅਧਿਆਪਕਾਂ ਦੇ ਮਾਰਗਦਰਸ਼ਨ ਨੂੰ ਦਿੱਤਾ | ਸਮੂਹ ਸਕੂਲ ਪਰਿਵਾਰ ਨੇ ਸਿਫਤ ਮੰਗਾ ਨੂੰ ਉਸਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਸਦੇ ਉੱਜਵਲ ਅਤੇ ਸਫਲ ਜੀਵਨ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡਾ. ਬਲਕਾਰ ਸਿੰਘ ਨੇ ਸਿੱਖਿਆ ਪ੍ਰਸ਼ਾਸਨ ਤੇ ਹੋਰ ਖੇਤਰਾਂ 'ਚ ਮਹੱਤਵਪੂਰਨ ਯੋਗਦਾਨ ਪਾਇਆ-ਡਾ. ਸੁਸ਼ੀਲ ਮਿੱਤਲ ਅਗਲੀ ਖ਼ਬਰ ਡੀ. ਏ. ਦੀ ਕਿਸ਼ਤ ਨਾ ਜਾਰੀ ਹੋਣ 'ਤੇ ਕਾਂਗਰਸ ਪਾਰਟੀ ਮੁਲਾਜ਼ਮਾਂ ਦੇ ਹੱਕਾਂ ਲਈ ਸੜਕਾਂ 'ਤੇ ਉਤਰੀ
Ad Position 24