20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਡੀ. ਏ. ਦੀ ਕਿਸ਼ਤ ਨਾ ਜਾਰੀ ਹੋਣ 'ਤੇ ਕਾਂਗਰਸ ਪਾਰਟੀ ਮੁਲਾਜ਼ਮਾਂ ਦੇ ਹੱਕਾਂ ਲਈ ਸੜਕਾਂ 'ਤੇ ਉਤਰੀ

Ad Position 21
No active advertisement
ਅਜੀਤ ਡੈਸਕ 02-06-2026
• ਮੁਲਾਜ਼ਮਾਂ ਦੇ ਹੱਕ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਬਾਹਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਜਲੰਧਰ, 1 ਜੂਨ (ਪਵਨ ਖਰਬੰਦਾ)-ਕਾਂਗਰਸ ਪਾਰਟੀ ਵਲੋ ਮੁਲਾਜਮਾਂ ਦੇ ਹੱਕ ਵਿੱਚ ਅੱਜ ਡੀ.ਸੀ. ਦਫ਼ਤਰ ਦੇ ਬਾਹਰ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਧਰਨੇ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਡੀ.ਏ. ਦੀ ਕਿਸ਼ਤ ਜਾਰੀ ਕਰਨ ਦੀ ਮੰਗ ਕੀਤੀ | ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਅਤੇ ਹਲਕਾ ਇੰਚਾਰਜ ਜਲੰਧਰ ਵੈੱਸਟ ਸੁਰਿੰਦਰ ਕੌਰ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਆਪਣਾ ਹੱਕ ਲੈਣ ਲਈ ਧਰਨਿਆਂ 'ਤੇ ਬੈਠਣਾ ਪੈ ਰਿਹਾ ਹੈ, ਅਦਾਲਤਾਂ 'ਚ ਧੱਕੇ ਖਾਣੇ ਪੈ ਰਹੇ ਹਨ | ਸਰਕਾਰੀ ਮੁਲਾਜ਼ਮਾਂ ਨੇ 2022 ਵਿੱਚ ਆਮ ਆਦਮੀ ਪਾਰਟੀ ਨੂੰ ਪੂਰਾ ਮਾਣ ਸਤਿਕਾਰ ਬਖ਼ਸ਼ਿਆਂ ਸੀ ਪਰ ਆਪਣੇ ਵਾਅਦਿਆਂ ਦੇ ਅਨੁਸਾਰ ਸਰਕਾਰ ਬਿਲਕੁਲ ਵੀ ਮੁਲਾਜਮਾਂ ਦੇ ਹੱਕ ਵਿੱਚ ਖਰੀ ਨਹੀ ਉਤਰੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਓ ਕਿਸੇ ਨੂੰ ਧਰਨਾ ਨਹੀ ਲਗਾਉਣਾ ਪਵੇਗਾ | ਹਰ ਇਕ ਦੀ ਸੁਣਵਾਈ ਹੋਵੇਗੀ ਪਰ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਗਏ ਪਰ ਮੁਲਾਜ਼ਮਾਂ ਨੂੰ ਇਕ ਰੁਪਈਆ ਇਸ ਸਰਕਾਰ ਨੇ ਨਹੀਂ ਦਿੱਤਾ | ਮੁਲਾਜ਼ਮ ਅੱਜ ਸਰਕਾਰ ਕੋਲੋ ਆਪਣਾ ਹੱਕ ਲੈਣ ਲਈ ਧਰਨੇ ਲਗਾਉਣ ਲਈ ਮਜਬੂਰ ਹਨ, ਡਾਂਗਾਂ ਖਾਣ ਲਈ ਮਜਬੂਰ ਹਨ | ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੋ ਕਿ ਕਹਿੰਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਭਰਿਆ ਹੋਇਆ ਹੈ ਪਰ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਨੂੰ ਦੇਣ ਲਈ ਪੈਸੇ ਨਹੀ ਹਨ | ਉਨ੍ਹਾਂ ਕਿਹਾ ਕਿ ਜਦੋ ਦੀ ਸਰਕਾਰ ਬਣੀ ਹੈ ਇਸ ਸਰਕਾਰ ਨੇ ਮੁਲਾਜਮਾਂ ਨੂੰ ਇਕ ਰੁਪਈਆ ਨਹੀ ਦਿੱਤਾ | ਸਰਕਾਰ ਵੱਲ ਡੀ ਏ ਦੀ ਕਿਸ਼ਤ ਜੋ ਪੈਂਡਿੰਗ ਪਈ ਹੈ ਇਹ ਕਿਸ਼ਤ ਜਲਦ ਤੋ ਜਲਦ ਜਾਰੀ ਕੀਤੀ ਜਾਵੇ | ਇਹ ਪੰਜਾਬ ਵਿੱਚ ਪਹਿਲੀ ਸਰਕਾਰ ਹੈ ਜਿਸਨੇ ਮੁਲਾਜਮਾਂ ਨੂੰ ਡੀ ਏ ਦੀ ਕਿਸ਼ਤ ਨਹੀ ਦਿੱਤੀ ਪਰ ਪਿਛਲੀ ਸਾਰੀਆਂ ਸਰਕਾਰਾਂ ਦੇ ਸਮੇਂ ਦਿਨ ਤਿਉਹਾਰਾਂ ਦੇ ਸਮੇਂ ਤੇ ਮੁਲਾਜ਼ਮਾਂ ਦਾ ਜ਼ਰੂਰੀ ਧਿਆਨ ਰੱਖਿਆ ਜਾਂਦਾ ਸੀ | ਕਾਂਗਰਸ ਪਾਰਟੀ ਹਮੇਸ਼ਾ ਇਨਾਂ ਮੁਲਾਜ਼ਮਾਂ ਨਾਲ ਖੜੀ ਹੈ, ਇਨਾਂ ਮੁਲਾਜ਼ਮਾਂ ਨੂੰ ਇਨਾਂ ਦਾ ਬਣਦਾ ਹੱਕ ਦੁਵਾਉਣ ਲਈ ਪੂਰਾ ਸੰਘਰਸ਼ ਕਰੇਗੀ | ਇਸ ਧਰਨੇ ਵਿੱਚ ਰਸ਼ਪਾਲ ਜੱਖੂ, ਰਾਜੇਸ਼ ਜਿੰਦਲ, ਹਰਮੀਤ ਸਿੰਘ, ਵਿਪਨ ਕੁਮਾਰ, ਜਗਦੀਪ ਸੋਨੂੰ ਸੰਧੂਰ, ਸੋਹਣ ਲਾਲ ਬਾਵਾ, ਅਮਿਤ ਮੱਟੂ, ਪ੍ਰੇਮ ਪਾਲ ਡੁਮੇਲੀ, ਰੋਹਨ ਚੱਢਾ, ਡਾ.ਜਸਲੀਨ ਸੇਠੀ, ਜਗਦੀਸ਼ ਦਕੋਹਾ, ਜਤਿੰਦਰ ਜੋਨੀ, ਗੁਰਵਿੰਦਰ ਪਾਲ ਬੰਟੀ ਨੀਲਕੰਠ, ਨੀਰਜ ਜੱਸਲ, ਮਨਦੀਪ ਜੱਸਲ, ਜਗਜੀਤ ਜੀਤਾ, ਮੰਗਾ ਸਿੰਘ ਮੁੱਧੜ , ਸਤਪਾਲ ਮਿੱਕਾ, ਅਵਤਾਰ ਵਿਰਦੀ, ਹਰਭਜਨ ਸਿੰਘ, ਬ੍ਰਹਮ ਦੇਵ ਸਹੋਤਾ, ਲਵੀ ਸੋਹਲ, ਮਨਜੀਤ ਸਿਮਰਨ, ਵਿੱਕੀ ਆਬਾਦਪੁਰਾ, ਅਸ਼ਵਨੀ ਸੋਂਧੀ, ਯਸ਼ ਪਾਲ ਸਫਰੀ, ਗੁਰਪ੍ਰੀਤ ਸਿੰਘ, ਰਾਮ ਕਿਸ਼ਨ, ਅਨਿਲ ਬਿੱਲੂ, ਅਰਜਿੰਦਰ ਸਿੰਘ, ਸੁਧੀਰ ਘੁੱਗੀ, ਕਿਸ਼ਨ ਲਾਲ ਮੱਟੂ, ਜੈ ਸਿੰਘ, ਮੁਕੇਸ਼ ਗਰੋਵਰ, ਰਮੇਸ਼ ਭੱਲਾ, ਆਨੰਦ ਬਿੱਟੂ, ਹੁਸਨ ਲਾਲ, ਪੱਲਵੀ, ਮਨਦੀਪ ਕੌਰ, ਸੁਰਜੀਤ ਕੌਰ, ਸੁਰੇਸ਼ ਮਹਿਮੀ, ਮੁਨੀਸ਼ ਪਾਹਵਾ, ਸੰਜੇ ਸੌਂਕਰ, ਅਸ਼ੋਕ ਹੰਸ, ਦਰਸ਼ਨ ਸਿੰਘ ਪਹਿਲਵਾਨ, ਬੇਅੰਤ ਸਿੰਘ ਪਹਿਲਵਾਨ, ਬਖਸ਼ੀਸ਼ ਸਿੰਘ, ਸਮੀਰ ਚਿਸ਼ਤੀ, ਮੁਖਤਿਆਰ ਅਹਿਮਦ, ਕਿਸ਼ਨ ਲਾਲ ਮੱਟੂ, ਅਸ਼ਵਨੀ ਜੰਗਰਾਲ, ਹਰਸ਼ ਰਾਣਾ ਵਰਮਾ, ਡਾ ਸੁਰਿੰਦਰ ਕਲਿਆਣ, ਡਾ ਸੁਨੀਲ ਸ਼ਰਮਾ, ਜਨਕ ਰਾਜ, ਹਰਦੀਪ ਸਿੰਘ, ਪਵਨ ਮਹਿਤਾ, ਹਰਕੇਵਲ ਰਾਮ, ਓਮ ਪ੍ਰਕਾਸ਼ ਚੌਹਾਨ, ਚਰਨ ਦਾਸ ਸੱਭਰਵਾਲ ਅਤੇ ਪ੍ਰੇਮ ਸੈਣੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜੇ. ਈ. ਈ. ਐਡਵਾਂਸ ਦੇ ਨਤੀਜੇ 'ਚ ਅਨੀਸ਼ ਚਾਵਲਾ ਨੇ ਆਲ ਇੰਡੀਆ 328ਵਾਂ ਰੈਂਕ ਹਾਸਿਲ ਕਰ ਕੇ ਜ਼ਿਲੇ੍ਹ 'ਚ ਕੀਤਾ ਟੌਪ ਅਗਲੀ ਖ਼ਬਰ ਡੀ. ਆਰ. ਐਮ. ਨੇ ਹੈਨਰੀ ਨੂੰ ਦਿੱਤਾ ਭਰੋਸਾ-ਟਾਂਡਾ ਫਾਟਕ ਅੰਡਰ ਪਾਸ ਦਾ ਕੰਮ ਹੋਵੇਗਾ ਸ਼ੁਰੂ ਦਮੋਰੀਆ ਪੁਲ ਦੀ ਮੁਰੰ...
Ad Position 24