20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕੁੱਕੜ ਪਿੰਡ ਵਿਖੇ ਹਾਕੀ ਦਾ ਸਮਰ ਕੋਚਿੰਗ ਕੈਂਪ ਅੱਜ ਤੋਂ

Ad Position 21
No active advertisement
ਅਜੀਤ ਡੈਸਕ 02-06-2026
ਜਲੰਧਰ, 1 ਜੂਨ (ਸ. ਰ.)-ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ ਵਲੋਂ ਐਨ. ਆਰ. ਆਈ. ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੁੱਕੜ ਪਿੰਡ ਵਿਖੇ ਹਾਕੀ ਦਾ ਸਮਰ ਕੋਚਿੰਗ ਕੈਂਪ 2 ਜੂਨ ਤੋਂ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮਰ ਕੋਚਿੰਗ ਕੈਂਪ ਦੇ ਮੁੱਖ ਪ੍ਰਬੰਧਕ ਤੇ ਹਾਕੀ ਕੋਚ ਪਰਮਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇਹ ਸਮਰ ਕੈਂਪ ਗੋਬਿੰਦ ਸਪੋਰਟਸ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਸਵੇਰੇ 7 ਵਜੇ ਤੋਂ ਲਗਾਇਆ ਜਾ ਰਿਹਾ ਹੈ ਤੇ ਇਛੁੱਕ ਖਿਡਾਰੀ ਕਲੱਬ ਦੇ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਖਿਡਾਰੀਆਂ ਨੂੰ ਵਧੀਆ ਖੁਰਾਕ ਤੇ ਖੇਡਾਂ ਦਾ ਸਾਮਾਨ ਵੀ ਦਿੱਤਾ ਜਾਵੇਗਾ | ਇਸ ਮੌਕੇ ਖਿਡਾਰੀਆਂ ਨੂੰ ਵਧੀਆ ਕੰਪਨੀ ਦੀਆਂ ਹਾਕੀ ਸਟਿੱਕਾਂ ਅਤੇ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ | ਉਨ੍ਹਾਂ ਖਿਡਾਰੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਵਿਸ਼ੇਸ਼ ਸੱਦਾ ਅਗਲੀ ਖ਼ਬਰ ਡਾ. ਬਲਕਾਰ ਸਿੰਘ ਨੇ ਸਿੱਖਿਆ ਪ੍ਰਸ਼ਾਸਨ ਤੇ ਹੋਰ ਖੇਤਰਾਂ 'ਚ ਮਹੱਤਵਪੂਰਨ ਯੋਗਦਾਨ ਪਾਇਆ-ਡਾ. ਸੁਸ਼ੀਲ ਮਿੱਤਲ
Ad Position 24