20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਠੇਕੇਦਾਰ ਨੂੰ ਲੁੱਕ ਬਜਰੀ ਦੇ ਕੰਮ ਇਕ ਮਹੀਨੇ ਵਿਚ ਪੂਰਾ ਕਰਨ ਦੀ ਹਦਾਇਤ

Ad Position 21
No active advertisement
ਅਜੀਤ ਡੈਸਕ 02-06-2026
• ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ 32 ਕਰੋੜ ਦੇ ਕੰਮਾਂ ਨੂੰ ਮਨਜੂਰੀ
ਜਲੰਧਰ, 1 ਜੂਨ (ਸ਼ਿਵ)-ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਰਕੇ ਲੁੱਕ ਦੀਆਂ ਕੀਮਤਾਂ ਵਿਚ ਵੀ ਕਾਫੀ ਵਾਧਾ ਹੋ ਗਿਆ ਹੈ ਜਿਸ ਕਰਕੇ ਕਈ ਲੁੱਕ ਬਜਰੀ ਦੀਆਂ ਸੜਕਾਂ ਬਣਾਉਣ ਦਾ ਕੰਮ ਹੌਲੀ ਹੋ ਗਏ ਹਨ | ਅੱਜ ਜਿੱਥੇ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਠੇਕੇਦਾਰ ਨੂੰ ਲੁੱਕ ਬਜਰੀ ਦੇ ਸਾਰੇ ਕੰਮ ਇਕ ਮਹੀਨੇ ਵਿਚ ਪੂਰੇ ਕਰਨ ਦੀ ਹਦਾਇਤ ਦਿੱਤੀ ਗਈ ਤੇ ਉੱਥੇ ਵਿੱਤ ਅਤੇ ਠੇਕਾ ਕਮੇਟੀ ਨੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿਚ ਕਰਵਾਏ ਜਾ ਰਹੇ 32 ਕਰੋੜ ਦੇ ਕੰਮਾਂ ਨੂੰ ਮਨਜੂਰੀ ਦੇ ਦਿੱਤੀ ਹੈ ਜਦਕਿ 7 ਕੰਮ ਰੋਕ ਵਿਕਾਸ ਦੇ ਕੰਮਾਂ ਨੂੰ ਛੋਟਾਂ ਨੂੰ ਲੈ ਕੇ ਰੋਕ ਦਿੱਤੇ ਗਏ ਹਨ | ਵਿੱਤ ਅਤੇ ਠੇਕਾ ਕਮੇਟੀ ਵਲੋਂ ਜਿਨਾਂ ਵਿਕਾਸ ਦੇ ਕੰਮਾਂ ਦੇ ਟੈਂਡਰਾਂ ਨੂੰ ਰੋਕਿਆ ਗਿਆ ਹੈ | ਉਨਾਂ ਵਿਚ ਕਪੂਰਥਲਾ ਰੋਡ ਤੋਂ ਗੁਲਾਬ ਦੇਵੀ ਪੁਲੀ ਤੱਕ ਫੁੱਟਪਾਥ ਦਾ ਕੰਮ ਸ਼ਾਮਿਲ ਹਨ | ਇਹ ਕੰਮ 64.87 ਲੱਖ ਦੇ ਹਨ | ਠੇਕੇਦਾਰ ਨੇ 7.7 ਫੀਸਦੀ ਦੀ ਛੋਟ ਦਿੱਤੀ ਹੈ ਜਦਕਿ ਮਤਾ ਨੰਬਰ 8 ਵਿਚ ਕਈ ਇਲਾਕਿਆਂ ਵਿਚ ਸਟੀਲ ਦੇ ਕੰਮ ਲਈ ਠੇਕੇਦਾਰ ਵਲੋਂ 0.5 ਫੀਸਦੀ 'ਤੇ ਟੈਂਡਰ ਭਰਿਆ ਗਿਆ ਸੀ | ਠੇਕੇਦਾਰ ਦੀ ਹੁਣ ਜਮਾਨਤੀ ਰਕਮ ਜ਼ਬਤ ਨਹੀਂ ਕੀਤੀ ਜਾਵੇਗੀ | ਇਸ ਦੇ ਟੈਂਡਰ ਦੁਬਾਰਾ ਲਗਾਏ ਜਾਣਗੇ | ਉਧਰ ਮੇਅਰ ਵਨੀਤ ਧੀਰ ਨੇ 33 ਕਰੋੜ ਦੇ ਵਿਕਾਸ ਕੰਮਾਂ ਦੇ ਟੈਂਡਰਾਂ ਨੂੰ ਵਿੱਤੀ ਮਨਜੂਰੀ ਦੇ ਦਿੱਤੀ ਹੈ | ਇਨ੍ਹਾਂ ਵਿਚ ਸੜਕਾਂ, ਸੀਵਰੇਜ ਤੇ ਹੋਰ ਕੰਮ ਸ਼ਾਮਿਲ ਹਨ | ਇਨ੍ਹਾਂ ਵਿਚ ਹੋਰ ਜਿਨਾਂ ਕੰਮਾਂ ਨੂੰ ਮਨਜੂਰੀ ਦਿੱਤੀ ਗਈ ਹੈ | ਉਨਾਂ ਵਿਚ ਪਾਰਕਾਂ ਅਤੇ ਸਟਰੀਟ ਲਾਈਟਾਂ 'ਤੇ ਲਗਭਗ 2.97 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ¢ ਪਠਾਨਕੋਟ ਚÏਾਕ ਤੋਂ ਕਾਹਨ ਪੁਰ ਆਬਾਦੀ ਤੱਕ 93.10 ਲੱਖ ਰੁਪਏ ਦੀ ਲਾਗਤ ਨਾਲ 100 ਵਾਟ ਦੀਆਂ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ¢ ਬੜਿੰਗ ਪਾਰਕ (51.67 ਲੱਖ), ਅਗਰਸੈਨ ਪਾਰਕ (45.18 ਲੱਖ), ਮਨਮੋਹਨ ਕਾਲੀਆ ਪਾਰਕ (42.31 ਲੱਖ) ਅਤੇ ਸੂਰਿਆ ਐਨਕਲੇਵ ਪਾਰਕ (26.64 ਲੱਖ) ਵਿਚ ਆਧੁਨਿਕ ਈ.ਪੀ.ਡੀ.ਐਮ. ਸਪੋਰਟਸ ਟਰੈਕ ਵਿਛਾਏ ਜਾਣਗੇ¢ ਗਊਸ਼ਾਲਾ ਦਿਆਲਪੁਰ ਵਿਚ ਬਿਮਾਰ ਗਾਵਾਂ ਲਈ ਸ਼ੈੱਡ ਬਣਾਉਣ ਵਾਸਤੇ 82.80 ਲੱਖ ਰੁਪਏ ਅਤੇ ਮਿੱਠਾਪੁਰ ਦੇ ਕੇ.ਪੀ. ਸਟੇਡੀਅਮ ਦੇ ਬਾਕੀ ਰਹਿੰਦੇ ਕੰਮਾਂ ਲਈ 48.83 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ | ਮੀਟਿੰਗ ਵਿਚ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ, ਕÏਂਸਲਰ ਕਵਿਤਾ ਸੇਠ, ਹਿਤੇਸ਼ ਗਰੇਵਾਲ ਨਿਗਮ ਅਫ਼ਸਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਫਿਰ ਮਿਲੀ ਕੋਰਟ ਕੰਪਲੈਕਸ ਤੇ ਡੀ. ਸੀ. ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਅਗਲੀ ਖ਼ਬਰ ਏ.ਪੀ.ਜੇ. ਸਕੂਲ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24