06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਕਾਸ ਦੇ ਕੰਮ ਪੂਰੇ ਨਾ ਕਰਨ ਵਾਲੀਆਂ ਤਿੰਨ ਕੰਪਨੀਆਂ 'ਬਲੈਕ ਲਿਸਟ'

Ad Position 21
No active advertisement
ਅਜੀਤ ਡੈਸਕ 06-06-2026
ਜਲੰਧਰ, 5 ਜੂਨ (ਸ਼ਿਵ)- ਮੇਅਰ ਵਨੀਤ ਧੀਰ ਵਲੋਂ ਵਾਰ-ਵਾਰ ਹਦਾਇਤਾਂ ਦੇਣ ਦੇ ਬਾਵਜੂਦ ਵਿਕਾਸ ਦੇ ਕੰਮ ਪੂਰੇ ਨਾ ਕਰਨ ਦੇ ਮਾਮਲੇ ਵਿਚ ਤਿੰਨ ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ ਮੇਅਰ ਦੀ ਹਦਾਇਤ 'ਤੇ ਬਲੈਕ ਲਿਸਟ ਕਰਨ ਦੀ ਕਾਰਵਾਈ ਕਾਰਜਕਾਰੀ ਇੰਜੀਨੀਅਰ ਵਲੋਂ ਕੀਤੀ ਗਈ ਹੈ | ਚੇਤੇ ਰਹੇ ਕਿ ਇਹ ਕਾਰਵਾਈ ਇਸ ਕਰਕੇ ਵੀ ਕੀਤੀ ਗਈ ਹੈ ਕਿਉਂਕਿ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਕਰਕੇ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਰਹਿੰਦੇ ਕੰਮ ਸਮੇਂ ਸਿਰ ਪੂਰੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸੀ | ਜਿਨ੍ਹਾਂ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ | ਉਨਾਂ ਵਿਚ ਕਾਰਜਕਾਰਨੀ ਇੰਜੀ. ਸਿਵਲ ਵਲੋਂ ਜਾਰੀ ਆਦੇਸ਼ ਮੁਤਾਬਕ ਮੈਸਰਜ਼ ਸਤੀਸ਼ ਅਗਰਵਾਲ ਐਂਡ ਕੰਪਨੀ ਸ਼ਾਮਿਲ ਹੈ | ਜਿਸ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਕੰਮ ਖ਼ਤਮ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਸੀ ਪਰ ਉਨਾਂ ਨੇ ਕੋਈ ਜਵਾਬ ਨਹੀਂ ਦਿੱਤਾ | ਵਿਕਾਸ ਦੇ ਕੰਮ ਪੂਰੇ ਨਾ ਹੋਣ ਕਰਕੇ ਲੋਕਾਂ ਨੂੰ ਆ ਰਹੀਆਂ ਪੇ੍ਰਸ਼ਾਨੀਆਂ ਕਰਕੇ ਵਿੱਤ ਅਤੇ ਠੇਕਾ ਕਮੇਟੀ ਦੀ ਪ੍ਰਵਾਨਗੀ ਦੀ ਆਸ ਤੋਂ ਉਨ੍ਹਾਂ ਨੂੰ 2 ਸਾਲ ਲਈ ਬਲੈਕ ਲਿਸਟ ਕੀਤਾ ਜਾਂਦਾ ਹੈ | ਨਿਗਮ ਵਲੋਂ ਦੂਜੀ ਕੰਪਨੀ ਜੁਬਲੀ ਇੰਟਰਪ੍ਰਾਈਜਜ ਸ਼ਾਮਿਲ ਹੈ | ਇਸ ਕੰਪਨੀ ਨੂੰ ਜਾਰੀ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਉਨਾਂ ਨੇ ਨੋਟਿਸ ਜਾਰੀ ਹੋਣ ਦੇ ਬਾਵਜੂਦ ਕੰਮ ਪੂਰੇ ਨਹੀਂ ਕੀਤੇ ਤੇ ਹੁਣ ਉਨਾਂ ਨੂੰ 5 ਸਾਲ ਲਈ ਬਲੈਕ ਲਿਸਟ ਕੀਤਾ ਗਿਆ ਹੈ | ਤੀਜੀ ਕੰਪਨੀ ਸੁਮਨ ਕੰਸਟਰੱਕਸ਼ਨ ਨੂੰ ਵੀ ਕੰਮ ਪੂਰਾ ਨਾ ਕਰਨ 'ਤੇ 2 ਸਾਲਾਂ ਲਈ ਬਲੈਕ ਲਿਸਟ ਕੀਤਾ ਗਿਆ ਹੈ | ਨਗਰ ਨਿਗਮ ਪ੍ਰਸ਼ਾਸਨ ਨੇ ਪਹਿਲੀ ਬਾਰ ਵੱਡੀ ਕਾਰਵਾਈ ਕੀਤੀ ਹੈ | ਨਿਗਮ ਵਲੋਂ ਤਿੰਨ ਕੰਪਨੀਆਂ ਨੂੰ ਬਲੈਕ ਲਿਸਟ ਕਰਨ ਤੋਂ ਬਾਅਦ ਜਿਹੜੇ ਕੰਮ ਪੂਰੇ ਨਹੀਂ ਕੀਤੇ ਗਏ ਹਨ | ਉਹ ਦੂਜੇ ਠੇਕੇਦਾਰਾਂ ਨੂੰ ਪੂਰੇ ਕਰਨ ਲਈ ਕਿਹਾ ਜਾ ਸਕਦਾ ਹੈ | ਉਂਜ ਨਿਗਮ ਪ੍ਰਸ਼ਾਸਨ ਵਲੋਂ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ ਤੇ ਇਸ ਤੋਂ ਪਹਿਲਾਂ ਕੁੱਝ ਠੇਕੇਦਾਰਾਂ ਦਾ ਕਹਿਣਾ ਸੀ ਕਿ ਤੇਲ ਦੀਆਂ ਕੀਮਤਾਂ ਵਧਣ ਕਾਰਨ ਲੁੱਕ, ਬਜਰੀ ਦੀਆਂ ਕੀਮਤਾਂ ਕਾਫੀ ਵਧ ਗਈਆਂ ਸੀ ਤੇ ਉਨਾਂ ਨੇ ਵੀ ਕੰਮ ਬੰਦ ਕਰ ਦਿੱਤੇ ਸੀ ਤੇ ਉਹ ਕੀਮਤਾਂ ਵਧਣ ਦੀ ਮੰਗ ਕਰ ਰਹੇ ਸਨ ਜਦਕਿ ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਕੰਪਨੀਆਂ ਨੂੰ ਪਹਿਲਾਂ ਕੰਮਾਂ ਦੇ ਟੈਂਡਰ ਅਲਾਟ ਹੋਏ ਹਨ ਤਾਂ ਉਨਾਂ ਕੰਪਨੀਆਂ ਨੇ ਹੀ ਸਮੇਂ ਸਿਰ ਇਹ ਕੰਮ ਪੂਰੇ ਨਹੀਂ ਕੀਤੇ ਹਨ | ਨਿਗਮ ਵਲੋਂ ਠੇਕੇਦਾਰਾਂ ਨੂੰ ਬਲੈਕ ਲਿਸਟ ਕਰਕੇ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ | ਉਸ ਨਾਲ ਠੇਕੇਦਾਰ ਵਰਗ ਵਿਚ ਹੜਕੰਪ ਪਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਹੋਰ ਕਿਸੇ ਕੰਪਨੀ ਵਲੋਂ ਕੰਮਾਂ ਵਿਚ ਦੇਰੀ ਕੀਤੀ ਜਾਂਦੀ ਹੈ ਤਾਂ ਉਨਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀਆਂ ਟੀਮਾਂ ਨੇ 89 ਥਾਵਾਂ 'ਤੇ ਕੀਤੀ ਡੇਂਗੂ ਦੀ ਜਾਂਚ, 3 ਥਾਵਾਂ ਤੋਂ ਮਿਲਿਆ ਲਾਰਵਾ ਅਗਲੀ ਖ਼ਬਰ 66 ਫੁੱਟੀ ਰੋਡ 'ਤੇ ਵਾਪਰੇ ਹਾਦਸੇ 'ਚ ਜ਼ਖ਼ਮੀ ਦੀ ਇਲਾਜ ਦੌਰਾਨ ਮੌਤ
Ad Position 24
No active advertisement