06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

66 ਫੁੱਟੀ ਰੋਡ 'ਤੇ ਵਾਪਰੇ ਹਾਦਸੇ 'ਚ ਜ਼ਖ਼ਮੀ ਦੀ ਇਲਾਜ ਦੌਰਾਨ ਮੌਤ

Ad Position 21
No active advertisement
ਅਜੀਤ ਡੈਸਕ 06-06-2026
ਜਲੰਧਰ, 5 ਜੂਨ (ਜਤਿੰਦਰ ਪੰਮੀ)-ਬੀਤੇ ਕੱਲ੍ਹ ਸ਼ਹਿਰ ਦੇ 66 ਫੁੱਟੀ ਰੋਡ 'ਤੇ ਵਾਪਰੇ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਬੀਤੀ ਰਾਤ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੀ ਪਛਾਣ ਗੌਰਵ ਨਾਗਪਾਲ (46) ਵਾਸੀ ਨਿਊ ਰਾਜਾ ਗਾਰਡਨ ਨੇੜੇ ਮਿੱਠਾਪੁਰ ਚੌਕ ਵਜੋਂ ਹੋਈ ਹੈ | ਮਿ੍ਤਕ ਆਪਣੇ ਪਿੱਛੇ ਪਤਨੀ ਤੇ ਧੀ ਛੱਡ ਗਿਆ | ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਰਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ | ਮਿ੍ਤਕ ਦੇ ਭਰਾ ਦੀਪਕ ਨਾਗਪਾਲ ਨੇ ਦੱਸਿਆ ਕਿ ਵੀਰਵਾਰ ਸ਼ਾਮ 6 ਵਜੇ ਦੇ ਕਰੀਬ ਗੌਰਵ 66 ਫੁੱਟੀ ਰੋਡ 'ਤੇ ਸਥਿਤ ਬੇਕਰੀ ਦੀ ਦੁਕਾਨ ਤੋਂ ਸਾਮਾਨ ਖਰੀਦਣ ਗਿਆ ਸੀ | ਜਦੋਂ ਉਹ ਦੁਕਾਨ ਤੋਂ ਬਾਹਰ ਆ ਕੇ ਐਕਟਿਵਾ ਉਪਰ ਬੈਠਿਆ ਹੀ ਸੀ ਕਿ ਗਲਤ ਪਾਸਿਓਾ ਆ ਰਹੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦਾ ਚੱਕਰ 'ਚ ਕਾਰ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ | ਟੱਕਰ ਕਾਰਨ ਗੌਰਵ ਦੇ ਸਿਰ 'ਚ ਸੱਟ ਲੱਗ ਗਈ ਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ | ਦੀਪਕ ਨੇ ਦੱਸਿਆ ਕਿ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਰਾਤ 12 ਵਜੇ ਦੇ ਕਰੀਬ ਉਸ ਦੀ ਹਾਲਤ ਸਥਿਰ ਸੀ ਪਰ ਤੜਕਸਾਰ ਤਿੰਨ ਵਜੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ | ਡਾਕਟਰਾਂ ਨੇ ਸੀ. ਪੀ. ਆਰ ਦਿੱਤੀ ਤਾਂ ਥੋੜ੍ਹੀ ਹਾਲਤ 'ਚ ਸੁਧਾਰ ਆ ਗਿਆ ਪਰ 6 ਵਜੇ ਫਿਰ ਉਸ ਨੂੰ ਦੌਰਾ ਪੈ ਗਿਆ ਜੋ ਕਿ ਜਾਨਲੇਵਾ ਸਾਬਤ ਹੋਇਆ | ਗੌਰਵ ਨਾਗਪਾਲ ਦਾ ਸ਼ੁੱਕਰਵਾਰ ਸ਼ਾਮ ਸਾਢੇ ਪੰਜ ਦੇ ਕਰੀਬ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਓਧਰ ਥਾਣਾ ਡਵੀਜ਼ਨ ਨੰਬਰ-7 ਦੇ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਘਟਨਾ ਸਥਾਨ ਨੇੜੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਕਾਸ ਦੇ ਕੰਮ ਪੂਰੇ ਨਾ ਕਰਨ ਵਾਲੀਆਂ ਤਿੰਨ ਕੰਪਨੀਆਂ 'ਬਲੈਕ ਲਿਸਟ' ਅਗਲੀ ਖ਼ਬਰ ਹੋਟਲਾਂ, ਬਾਰ ਵਾਲਿਆਂ ਨੂੰ ਨਿਯਮਾਂ ਨੂੰ ਲਾਗੂ ਕਰਨ ਦੀ ਹਦਾਇਤ
Ad Position 24
No active advertisement