06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਹੋਟਲਾਂ, ਬਾਰ ਵਾਲਿਆਂ ਨੂੰ ਨਿਯਮਾਂ ਨੂੰ ਲਾਗੂ ਕਰਨ ਦੀ ਹਦਾਇਤ

Ad Position 21
No active advertisement
ਅਜੀਤ ਡੈਸਕ 06-06-2026
ਜਲੰਧਰ, 5 ਜੂਨ (ਸ਼ਿਵ)-ਅੱਜ ਸੁਰਿੰਦਰ ਕੁਮਾਰ ਗਰਗ ਉਪ ਕਮਿਸ਼ਨਰ ਆਬਕਾਰੀ ਜਲੰਧਰ ਜ਼ੋਨ ਦੇ ਹੁਕਮਾਂ ਅਨੁਸਾਰ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਆਬਕਾਰੀ ਅਮਨਦੀਪ ਪੁਰੀ ਆਬਕਾਰੀ ਅਫ਼ਸਰ ਵੱਲੋਂ ਜ਼ਿਲ੍ਹਾ ਜਲੰਧਰ ਈਸਟ ਵਿਚ ਪੈਂਦੇ ਹੋਟਲ, ਹਾਰਡ ਬਾਰ, ਬੀਅਰ ਬਾਰ ਦੀ ਇੱਕ ਮੀਟਿੰਗ ਬੁਲਾਈ ਗਈ | ਜਿਸ ਵਿਚ ਸਾਰੇ ਹੋਟਲ. ਬਾਰ ਨੂੰ ਹਦਾਇਤ ਕੀਤੀ ਗਈ ਕਿ ਬਾਰ ਵਿਚ ਖ਼ਾਲੀ ਹੋਇਆਂ ਸ਼ਰਾਬ ਦੀ ਬੋਤਲਾਂ ਨੂੰ ਆਬਕਾਰੀ ਨਿਰੀਖਕਾਂ ਦੀ ਨਿਗਰਾਨੀ ਵਿਚ ਨਸ਼ਟ ਕੀਤਾ ਜਾਵੇ ਤਾਂ ਜੋ ਉਨ੍ਹਾਂ ਬੋਤਲਾਂ ਨੂੰ ਦੁਆਰਾ ਵਰਤੋਂ ਨਾ ਕੀਤਾ ਜਾ ਸਕੇ¢ ਆਬਕਾਰੀ ਨੀਤੀ 2026-27 ਅਨੁਸਾਰ ਹੋਟਲ-ਬਾਰ ਦਾ ਸਮਾਂ ਜੋ ਤੈਅ ਕੀਤਾ ਗਿਆ ਹੈ ਉਸ ਤੋਂ ਬਾਅਦ ਕੋਈ ਵੀ ਬਾਰ ਚੱਲਦਾ ਨਾ ਪਾਇਆ ਜਾਵੇ | ਜਿਸ ਲਈ ਆਬਕਾਰੀ ਨਿਰੀਖਕਾਂ ਦੀ ਟੀਮ ਵੱਲੋਂ ਲਗਾਤਾਰ ਚੈਕਿੰਗ ਵੀ ਕੀਤੀ ਜਾ ਰਹੀ ਹੈ¢ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਆਹ, ਸ਼ਾਦੀਆਂ ਦੇ ਪਰਮਿਟ ਸਮੇਂ ਤੇ ਬਣਾਏ ਜਾਣ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ¢ ਇਸ ਤੋਂ ਇਲਾਵਾ ਅਸ਼ੋਕ ਕੁਮਾਰ ਵੱਲੋ ਹੋਟਲ, ਬਾਰ ਨੂੰ ਫਾਇਰ ਸੁਰੱਖਿਆ ਯਕੀਨੀ ਬਣਾਉਣ ਲਈ ਹਦਾਇਤ ਵੀ ਕੀਤੀ ਗਈ¢ ਇਸ ਮੌਕੇ ਮੋਹਿਤ ਸੋਢੀ ਆਬਕਾਰੀ ਨਿਰੀਖਕ, ਜਸ਼ਨ ਸਿੰਘ ਆਬਕਾਰੀ ਨਿਰੀਖਕ ਅਤੇ ਅੱਜ ਕੁਮਾਰ ਆਬਕਾਰੀ ਕਲਰਕ ਵੀ ਮੌਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ 66 ਫੁੱਟੀ ਰੋਡ 'ਤੇ ਵਾਪਰੇ ਹਾਦਸੇ 'ਚ ਜ਼ਖ਼ਮੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਵੇਰਕਾ ਮਿਲਕ ਪਲਾਂਟ ਨੇੜੇ ਕਾਰ ਕੱਢਣ ਨੂੰ ਲੈ ਕੇ ਹੋਇਆ ਵਿਵਾਦ, ਜੋਤੀ ਨੂਰਾਂ ਦੇ ਪਤੀ ਸਮੇਤ ਕਈਆਂ 'ਤੇ ਹਮਲੇ ਦੇ ਦੋਸ਼
Ad Position 24
No active advertisement