ਜਲੰਧਰ, 5 ਜੂਨ (ਡਾ.ਜਤਿੰਦਰ ਸਾਬੀ)-ਸਕਾਈ ਰਾਈਡਰਜ਼ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਸਵੇਰ ਵੇਲੇ ਸਾਈਕਲ ਰਾਈਡ ਕਰਨ ਤੋਂ ਬਾਅਦ 'ਵਿਸ਼ਵ ਵਾਤਾਵਰਣ ਦਿਵਸ' ਦੇ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਫਲਦਾਰ, ਛਾਂਦਾਰ ਤੇ ਹੋਰ ਪੌਦੇ ਕਲੱਬ ਦੀ ਪ੍ਰਧਾਨ ਡਾ.ਰੀਨਾ ਮਲਹੋਤਰਾ ਦੀ ਅਗਵਾਈ ਹੇਠ ਮਾਡਲ ਟਾਊਨ ਦੇ ਪਾਰਕ ਵਿਚ ਲਗਾਏ ਗਏ | ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਸ੍ਰੀ ਸੰਦੀਪ ਰਿਸ਼ੀ ਆਈ. ਏ. ਐੱਸ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਜਲੰਧਰ ਹਾਜਰ ਹੋਏ ਤੇ ਨਾਲ ਹੈਲਥ ਅਫਸਰ ਕ੍ਰਿਸ਼ਨ ਸ਼ਰਮਾ ਨੇ ਵੀ ਉਚੇਚ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਤੇ ਕਮਿਸ਼ਨਰ ਜਲੰਧਰ ਕਾਰਪੋਰੇਸ਼ਨ ਸੰਦੀਪ ਰਿਸ਼ੀ. ਆਈ. ਏ. ਐੱਸ ਨੇ ਸਕਾਈ ਰਾਈਡਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਸਮਾਜ ਤੇ ਦੇਸ਼ ਲਈ ਚੰਗਾ ਉਪਰਾਲਾ ਦੱਸਿਆ ਤੇ ਕਿਹਾ ਕਿ ਅੱਗੇ ਤੋਂ ਵੀ ਪੰਜਾਬ ਸਰਕਾਰ ਵੱਲੋਂ ਤੇ ਜਲੰਧਰ ਮਿਊਸਪਲ ਕਾਰਪੋਰੇਸ਼ਨ ਵੱਲੋਂ ਵੀ ਕਲੱਬ ਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ | ਇਸ ਮੌਕੇ 'ਤੇ ਉਨ੍ਹਾਂ ਨੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਸਕਾਈ ਰਾਈਡਰ ਕਲੱਬ ਚੰਗੀ ਸੇਹਿਤ ਦਾ ਸੰਦੇਸ਼ ਦੇਣ ਦੇ ਨਾਲ ਨਾਲ ਸਮਾਜ ਭਲਾਈ ਦੇ ਕੰਮਾਂ 'ਚ ਵੀ ਵਧ ਚੜ ਕੇ ਹਿੱਸਾ ਲੈ ਰਿਹਾ ਹੈ | ਇਸ ਮੌਕੇ ਤੇ ਮਾਲਾਬਾਰ ਜਿਊਲਰਜ ਵੱਲੋਂ ਵਿਸ਼ਵ ਵਾਤਾਵਰਣ ਦੇ ਦਿਵਸ ਦੇ ਮੌਕੇ 'ਤੇ ਪੌਦਿਆਂ ਦੀ ਸੇਵਾ ਵੀ ਕੀਤੀ ਗਈ ਤੇ ਕਲੱਬ ਦੇ ਸਾਰੇ ਮੈਂਬਰਾਂ ਤੇ ਪਾਰਕ 'ਚ ਸੈਰ ਕਰਨ ਵਾਲੇ ਤੇ ਹੋਰ ਆਮ ਨਾਗਰਿਕਾਂ ਨੂੰ ਵਿਸ਼ੇਸ਼ ਤੌਰ ਤੇ ਪੌਦੇ ਘਰਾਂ ਦੇ ਵਿਚ ਲਗਾਉਣ ਲਈ ਦਿੱਤੇ ਗਏ | ਇਸ ਮੌਕੇ ਤੇ ਮੋਨਿਕਾ ਸੇਖੜੀ, ਵਿਕਰਾਂਤ ਸਿੱਧੂ, ਸੁਮਨ, ਅਮਨਦੀਪ, ਸਰੋਜ ਤੇ ਹੋਰ ਸਵੱਛ ਭਾਰਤ ਮਿਸ਼ਨ ਦੇ ਵਲੰਟੀਅਰ ਵੀ ਵਿਸ਼ੇਸ਼ ਤੌਰ 'ਤੇ ਹਾਜਰ ਹੋਏ | ਇਸ ਮੌਕੇ ਤੇ ਸਕਾਈ ਰਾਈਡਰ ਵੈਲਫੇਅਰ ਸੁਸਾਇਟੀ ਦੇ ਮੈਂਬਰ ਵੀ ਉਚੇਚੇ ਤੌਰ 'ਤੇ ਹਾਜ਼ਰ ਹੋਏ |