ਚੀਮਾ ਚੌਕ ਦੇ ਕੋਲ ਬਣ ਰਹੀ ਉਸਾਰੀ ਬਾਰੇ ਰਿਪੋਰਟ ਤਲਬ
ਅਜੀਤ ਡੈਸਕ
06-06-2026
ਜਲੰਧਰ, 5 ਜੂਨ (ਸ਼ਿਵ)- ਮੁੱਖ ਚੌਕਸੀ ਅਫ਼ਸਰ ਕੁਲਵਿੰਦਰ ਸਿੰਘ ਨੇ ਨਿਗਮ ਕਮਿਸ਼ਨਰ ਨੂੰ ਇਕ ਚਿੱਠੀ ਭੇਜ ਕੇ ਚੀਮਾ ਚੌਕ ਦੇ ਕੋਲ ਇਮਾਰਤ ਬਾਰੇ ਰਿਪੋਰਟ ਤਲਬ ਕੀਤੀ ਹੈ | ਚਿੱਠੀ ਵਿਚ ਕਰਨਪ੍ਰੀਤ ਸਿੰਘ ਪਾਸੇ ਪ੍ਰਾਪਤ ਹੋਈ ਸ਼ਿਕਾਇਤ ਨਾਲ ਤਸਵੀਰਾਂ ਨੱਥੀ ਕਰਦੇ ਹੋਏ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਜਲੰਧਰ ਦੇ ਅਧਿਕਾਰ ਖੇਤਰ ਵਿਚ 24 ਕੈਰੇਟ ਫਲੈਟਾਂ ਦੇ ਨੇੜੇ, ਚੀਮਾ ਚÏਕ ਵਿਖੇ ਤਿੰਨ ਮੰਜ਼ਿਲਾਂ ਵਪਾਰਕ ਇਮਾਰਤ ਦੀ ਗੈਰ-ਕਾਨੂੰਨੀ ਉਸਾਰੀ ਕੀਤੀ ਜਾ ਰਹੀ ਹੈ¢ ਸੰਯੁਕਤ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਦੇ 25 ਮਈ ਦੇ ਸਨਮੁੱਖ ਆਪ ਨੂੰ ਲਿਖਿਆ ਜਾਂਦਾ ਹੈ ਸ਼ਿਕਾਇਤ ਨਾਲ ਨੱਥੀ ਤਸਵੀਰ ਵਿਚ ਦਰਸਾਈ ਇਮਾਰਤ ਸਬੰਧੀ ਐਮ.ਟੀ.ਪੀ ਤੇ ਰਿਪੋਰਟ ਪ੍ਰਾਪਤ ਕੀਤੀ ਜਾਵੇ¢ ਜੇਕਰ ਸ਼ਿਕਾਇਤ ਵਿਚ ਦਰਜ ਇਮਾਰਤ ਸਬੰਧੀ ਸ਼ਿਕਾਇਤ ਵਿਚ ਲਿਖੇ ਤੱਥ ਸਹੀ ਪਾਏ ਜਾਂਦੇ ਹਨ ਤਾਂ ਸਬੰਧਿਤ ਉਸਾਰੀ ਵਿਰੁੱਧ ਸਰਕਾਰ ਵੱਲੋ ਜਾਰੀ ਨਿਯਮਾਂ, ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ¢ ਇਸ ਤੋ ਇਲਾਵਾ ਸਬੰਧਿਤ ਏਰੀਏ ਦੇ ਏ.ਟੀ.ਪੀ, ਬਿਲਡਿੰਗ ਇੰਸਪੈਕਟਰ ਨੂੰ ਰਿਪੋਰਟ, ਰਿਕਾਰਡ 10 ਜੂਨ ਤੱਕ ਇਸ ਦਫਤਰ ਵਿਖੇ ਪੇਸ਼ ਕਰਨ ਲਈ ਕਿਹਾ ਗਿਆ ਹੈ |
ਕਾਲੋਨੀ ਦੇ ਬਿਨਾਂ ਮਨਜ਼ੂਰੀ ਵਿਕਸਿਤ ਕਰਨ ਦੇ ਦੋਸ਼
ਜਲੰਧਰ, 5 ਜੂਨ (ਸ਼ਿਵ)-ਜਲੰਧਰ ਸ਼ਹਿਰੀ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਜਗਦੀਸ਼ ਦਕੋਹਾ, ਮਨਦੀਪ ਜੱਸਲ ਤੇ ਹੋਰ ਆਗੂਆਂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਗ ਕੀਤੀ ਕਿ ਰਾਮਾ ਮੰਡੀ ਖੇਤਰ ਵਿਚ ਬਿਨਾਂ ਮਨਜੂਰੀ ਦੇ ਕਾਲੋਨੀ ਵਿਕਸਿਤ ਕੀਤੀ ਜਾ ਰਹੀ ਹੈ | ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਆਗੂਆਂ ਦਾ ਕਹਿਣਾ ਸੀ ਕਿ ਸੱਤਾ ਧਿਰ ਦੇ ਕੁੱਝ ਲੋਕ ਇਸ ਕਾਲੋਨੀ ਨੂੰ ਵਿਕਸਿਤ ਕਰ ਰਹੇ ਹਨ | ਉਨਾਂ ਦੋਸ਼ ਲਗਾਇਆ ਕਿ ਇਸ ਕਾਲੋਨੀ ਦੇ ਵਿਕਸਿਤ ਹੋਣ ਨਾਲ ਨਿਗਮ ਨੂੰ ਵਿੱਤੀ ਨੁਕਸਾਨ ਹੋਵੇਗਾ | ਉਨਾਂ ਦੋਸ਼ ਲਗਾਇਆ ਕਿ ਇਸ ਵਿਚ ਕੁੱਝ ਜਗਾ ਕੇਂਦਰ ਦੀ ਵੀ ਹੈ | ਇਸ ਬਾਰੇ ਨਿਗਮ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਹਨ ਪਰ ਕਾਰਵਾਈ ਨਹੀਂ ਕੀਤੀ ਗਈ | ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਕਾਰਵਾਈ ਕਰਨ ਦੀ ਮੰਗ ਕਰਨਗੇ |