05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਆਊਟਸੋਰਸ ਯੂਨੀਅਨ ਜਲੰਧਰ ਨੇ ਸਿਵਲ ਸਰਜਨ ਨੂੰ ਦਿੱਤਾ ਮੰਗ-ਪੱਤਰ

Ad Position 21
No active advertisement
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੂੰ ਮੰਗ-ਪੱਤਰ ਦਿੰਦੇ ਹੋਏ ਆਊਟ ਸੋਰਸ ਯੂਨੀਅਨ ਜਲੰਧਰ ਦੇ ਅਹੁਦੇਦਾਰ | ਤਸਵੀਰ : ਮੁਨੀਸ਼ <br/> 06-06-2026
ਜਲੰਧਰ, 5 ਜੂਨ (ਐੱਮ. ਐੱਸ. ਲੋਹੀਆ)-ਆਊਟ ਸੋਰਸ ਯੂਨੀਅਨ ਜਲੰਧਰ ਵਲੋਂ 'ਓਟ' (ਓ.ਓ.ਟੀ.ਏ.) ਸੈਂਟਰ ਅਤੇ ਡੀ. ਅਡਿਕਸ਼ਨ ਕੇਂਦਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਸਿਵਲ ਸਰਜਨ ਡਾ. ਰਾਜੇਸ਼ ਗਰਗ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਅਤੇ ਨਸ਼ਾ ਮੁਕਤੀ ਇੰਚਾਰਜ ਡਾ. ਅਭੇਰਾਜ ਸਿੰਘ ਨੂੰ ਮੰਗ ਪੱਤਰ ਦਿੱਤਾ | ਮੰਗ ਪੱਤਰ 'ਚ ਕਿਹਾ ਗਿਆ ਹੈ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਕੰਪਨੀ 'ਚੋਂ ਕੱਢ ਕੇ ਸਿੱਧੇ ਤੌਰ 'ਤੇ ਵਿਭਾਗ ਅੰਦਰ ਕੰਟਰੈਕਟ ਜਾਂ ਰੈਗੂਲਰ ਬੇਸ ਅਧੀਨ ਲਿਆਉਂਦਾ ਜਾਵੇ | ਆਗੂਆਂ ਨੇ ਕਿਹਾ ਕਿ ਜੇਕਰ ਆਉਂਦੇ ਕੁਝ ਦਿਨਾਂ ਅੰਦਰ ਉਨ੍ਹਾਂ ਦੀਆਂ ਮੰਗ ਉਪਰ ਵਿਚਾਰ ਨਹੀਂ ਕੀਤਾ ਗਿਆ, ਤਾਂ ਉਹ ਵੱਡੇ ਪੱਧਰ ਉੱਪਰ ਸੰਘਰਸ਼ ਕਰਨਗੇ | ਮੰਗ ਪੱਤਰ ਦੇਣ ਵਾਲਿਆਂ 'ਚ ਪ੍ਰਧਾਨ ਪਵਨਦੀਪ ਸਿੰਘ, ਵਾਈਸ ਪ੍ਰਧਾਨ ਹਰਪ੍ਰੀਤ ਕੌਰ, ਜਰਨਲ ਸਕੱਤਰ ਰਿੰਬਲ ਜੋਸਫ਼, ਕੈਸ਼ੀਅਰ ਕੁਲਦੀਪ ਅਤੇ ਹੋਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਦਿਹਾਤੀ ਪੁਲਿਸ ਵਲੋਂ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਫਲੈਗ ਮਾਰਚ ਤੇ ਨਾਕੇਬੰਦੀਆਂ ਅਗਲੀ ਖ਼ਬਰ ਚੀਮਾ ਚੌਕ ਦੇ ਕੋਲ ਬਣ ਰਹੀ ਉਸਾਰੀ ਬਾਰੇ ਰਿਪੋਰਟ ਤਲਬ
Ad Position 24
No active advertisement